ਕੋਰੋਨਾ ਦੌਰਾਨ ਏਜਾਜ਼ ਖ਼ਾਨ ਨੇ ਇੰਝ ਮਨਾਇਆ ਆਪਣੀ ਪ੍ਰੇਮਿਕਾ ਦਾ ਜਨਮਦਿਨ (ਤਸਵੀਰਾਂ)

Thursday, Apr 22, 2021 - 04:01 PM (IST)

ਕੋਰੋਨਾ ਦੌਰਾਨ ਏਜਾਜ਼ ਖ਼ਾਨ ਨੇ ਇੰਝ ਮਨਾਇਆ ਆਪਣੀ ਪ੍ਰੇਮਿਕਾ ਦਾ ਜਨਮਦਿਨ (ਤਸਵੀਰਾਂ)

ਮੁੰਬਈ- ‘ਬਿੱਗ ਬੌਸ’ ਫੇਮ ਅਤੇ ਮਸ਼ਹੂਰ ਟੀ.ਵੀ ਸਿਤਾਰੇ ਇਜਾਜ਼ ਖ਼ਾਨ ਅਤੇ ਪਵਿੱਤਰਾ ਪੁਨੀਆ ਹਮੇਸ਼ਾ ਇਕੱਠੇ ਸਪਾਟ ਕੀਤੇ ਜਾਂਦੇ ਹਨ । ਚਾਹੇ ਕਿਸੇ ਪਾਰਟੀ ਵਿੱਚ ਜਾਣਾ ਹੋਵੇ ਜਾਂ ਛੁੱਟੀਆਂ ਤੇ, ਦੋਵੇਂ ਹੁਣ ਇਕੱਠੇ ਹੀ ਜਾਂਦੇ ਹਨ। ਬਿੱਗ ਬੌਸ ਤੋਂ ਬਾਅਦ ਇਹ ਲਵ ਬਰਡਸ ਕਾਫ਼ੀ ਚਰਚਾ ਵਿਚ ਰਹਿਣ ਲੱਗਾ ਹੈ। ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਵੇਂ ਹਾਲ ਹੀ 'ਚ ਪਵਿੱਤਰਾ ਪੁਨੀਆ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਪਵਿੱਤਰਾ ਪੁਨੀਆ ਬਹੁਤ ਖੁਸ਼ ਨਜ਼ਰ ਆ ਰਹੀ ਹੈ,ਉਹ ਬੱਚਿਆਂ ਦੀ ਤਰ੍ਹਾਂ ਗੁਬਾਰਿਆਂ ਨਾਲ ਖੇਡ ਰਹੀ ਹੈ। 

PunjabKesari
ਦਰਅਸਲ, 22 ਅਪ੍ਰੈਲ ਨੂੰ ਪਵਿੱਤਰਾ ਆਪਣਾ ਜਨਮਦਿਨ ਮਨਾਉਂਦੀ ਹੈ। ਹੁਣ ਜਦੋਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਮੁੰਬਈ ਵਿਚ 15 ਦਿਨਾਂ ਦਾ ਕਰਫਿਊ ਲੱਗਿਆ ਹੋਇਆ ਹੈ ਅਜਿਹੇ 'ਚ ਇਜਾਜ਼ ਨੇ ਘਰ ਵਿਚ ਪਵਿਤਰਾ ਦਾ ਜਨਮਦਿਨ ਮਨਾਇਆ। ਇਜਾਜ਼ ਨੇ ਆਪਣੇ ਇੰਸਟਾਗ੍ਰਾਮ 'ਚੇ ਪੁਨੀਆ ਦੇ ਜਨਮਦਿਨ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਉਹ ਇਕੱਠੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ।

 
 
 
 
 
 
 
 
 
 
 
 
 
 
 

A post shared by Eijaz Khan (@eijazkhan)


ਤਸਵੀਰਾਂ ਸਾਂਝੀਆਂ ਕਰਦਿਆਂ ਇਜਾਜ਼ ਨੇ ਆਪਣੇ ਕੈਪਸ਼ਨ ਵਿੱਚ ਲਿਖਿਆ ਕਿ ‘ਹੈਪੀ ਬਰਥਡੇ ਬੇਬੀ। ਹਮੇਸ਼ਾਂ ਮੁਸਕੁਰਾਉਂਦੀ ਰਹੋ, ਹਮੇਸ਼ਾਂ ਚਮਕਦੀ ਰਹੋ, ਆਈ ਲਵ ਯੂ। ਤਾਲਾਬੰਦੀ ਵਿਚ ਹੈਪੀ ਬੇਬੀ ਪਵਿੱਤਰਾ ਦੀ ਪਾਰਟੀ ਵਿਦ ਇਕ ਟੂ ਮਚ ਕੇਕ ਹੋ ਗਿਆ। ਏਜਾਜ਼ ਦੀ ਇਸ ਪੋਸਟ 'ਤੇ ਇਕ ਬਿੱਗ ਬੌਸ ਫੇਮ ਮੁਨ ਪੰਜਾਬੀ ਨੇ ਵੀ ਕੁਮੈਂਟ ਕਰ ਪਵਿਤਰਾ ਨੂੰ ਜਨਮਦਿਨ’ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ, ਪਵਿੱਤਰਾ ਨੇ ਆਪਣੇ ਪ੍ਰੇਮੀ ਦੇ ਪੋਸਟ ‘ਤੇ ਕੁਮੈਂਟ ਕਰਦਿਆਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਤੋਹਫ਼ਾ ਦੱਸਿਆ ਹੈ।

PunjabKesari
ਤੁਹਾਨੂੰ ਦੱਸ ਦੇਈਏ ਕਿ ਇਜਾਜ਼ ਅਤੇ ਪਵਿੱਤਰਾ ਨੂੰ ਬਿੱਗ ਬੌਸ 14 ਵਿੱਚ ਇਕੱਠੇ ਵੇਖਿਆ ਗਿਆ ਸੀ ਅਤੇ ਇਥੋਂ ਹੀ ਦੋਵਾਂ ਦੀ ਲਵ ਸਟੋਰੀ ਦੀ ਸ਼ੁਰੂਆਤ ਹੋਈ ਸੀ। ਹਾਲਾਂਕਿ ਸ਼ੋਅ ਦੌਰਾਨ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ ਸੀ ਪਰ ਪਵਿੱਤਰਾ ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਇਜਾਜ਼ ਜ਼ਿਆਦਾ ਦੇਰ ਤੱਕ ਆਪਣੀਆਂ ਭਾਵਨਾਵਾਂ ਨੂੰ ਲੁਕਾ ਨਹੀਂ ਪਾਏ ਅਤੇ ਉਸ ਨੇ ਖੁੱਲ੍ਹ ਇਸ ਗੱਲ ਦਾ ਇਜ਼ਹਾਰ ਕਰ ਦਿੱਤਾ ਕਿ ਉਹ ਪਵਿੱਤਰਾ ਨਾਲ ਪਿਆਰ ਕਰਨ ਲੱਗੇ ਹਨ। ਬੱਸ ਫਿਰ ਕੀ ਸੀ? ਪਵਿੱਤਰਾ ਪਹਿਲਾਂ ਹੀ ਇਜਾਜ਼ ਨੂੰ ਪਿਆਰ ਕਰਦੀ ਸੀ ਇਸ ਲਈ ਉਸਨੇ ਜਲਦੀ ਹਾਂ ਕਹਿ ਦਿੱਤੀ। ਬਿੱਗ ਬੌਸ ਤੋਂ ਬਾਅਦ ਤੋਂ ਹੀ ਇਹ ਜੋੜੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਰਹੀ ਹੈ।

PunjabKesari


author

Aarti dhillon

Content Editor

Related News