ਕਾਫੀ ਸਮੇਂ ਬਾਅਦ ਕੈਟਰੀਨਾ ਨੇ ਦਿਖਾਈਆਂ ਬੋਲਡ ਅਦਾਵਾਂ (ਦੇਖੋ ਤਸਵੀਰਾਂ)
Monday, Dec 07, 2015 - 01:20 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ''ਚਿਕਨੀ ਚਮੇਲੀ'' ਭਾਵ ਕੈਟਰੀਨਾ ਕੈਫ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਵਿਚ ਉਹ ਕਾਫੀ ਹੌਟ ਲੱਗ ਰਹੀ ਹੈ। ਕੈਟਰੀਨਾ ਨੇ ਫੈਸ਼ਨ ਮੈਗਜ਼ੀਨ ''ਆਈ.ਕਿਊ.'' ਲਈ ਇਹ ਫੋਟੋਸ਼ੂਟ ਕਰਵਾਇਆ ਹੈ। ਉਹ ਮੈਗਜ਼ੀਨ ਦੇ ਨਵੇਂ ਅੰਕ ''ਚ ਵੀ ਨਜ਼ਰ ਆਵੇਗੀ।
ਕੁਝ ਦਿਨ ਪਹਿਲਾਂ ਹੋਏ ''ਜੀ.ਕਿਊ.'' ਇੰਡੀਆ ਮੈਗਜ਼ੀਨ ਫੈਸ਼ਨ ਸ਼ੋਅ ਵਿਚ ਵੀ ਕੈਟਰੀਨਾ ਗਲੈਮਰਸ ਲੁੱਕ ਵਿਚ ਨਜ਼ਰ ਆਈ ਸੀ। ਦੱਸ ਦੇਈਏ ਕਿ ਕੈਟਰੀਨਾ ਨੇ ''ਰਾਜਨੀਤੀ'', ''ਜ਼ਿੰਦਗੀ ਨ ਮਿਲੇਗਾ ਦੋਬਾਰਾ'', ''ਮੇਰੇ ਬ੍ਰਦਰ ਕੀ ਦੁਲਹਨ'', ''ਨਮਸਤੇ ਲੰਦਨ'' ਅਤੇ ''ਏਕ ਥਾ ਟਾਈਗਰ'' ਵਰਗੀਆਂ ਹਿੱਟ ਫਿਲਮਾਂ ''ਚ ਕੰਮ ਕੀਤਾ ਹੈ। ''ਜੱਗਾ ਜਾਸੂਸ'' ਉਸ ਦੀ ਆਉਣ ਵਾਲੀ ਫਿਲਮ ਹੈ।