ਵਿਆਹ ਲਈ ਤਰਸ ਰਹੀ ਇਹ Hot Actress, ਕਹਿੰਦੀ-ਪਲੀਜ਼ ਮੇਰੇ ਲਈ ਲੱਭੋ ਅਜਿਹਾ ਬੰਦਾ...
Sunday, Dec 01, 2024 - 11:12 PM (IST)
ਇੰਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਮਸ਼ਹੂਰ ਹੌਟ ਐਕਟਰੈਸ ਸ਼ਰਲਿਨ ਚੋਪੜਾ ਇੰਨੀ ਦਿਨੀਂ ਸੁਰਖੀਆਂ ਵਿਚ ਬਣੀ ਹੋਈ ਹੈ। ਕਾਮਾਸੂਤਰ 3ਡੀ ਫਿਲਮ ਫੇਮ ਅਦਾਕਾਰ ਸ਼ਰਲਿਨ ਚੋਪੜਾ 37 ਸਾਲ ਦੀ ਹੋ ਗਈ ਹੈ। ਹੁਣ ਉਹ ਵਿਆਹ ਕਰਨਾ ਚਾਹੁੰਦੀ ਹੈ ਤੇ ਆਪਣੇ ਬੱਚੇ ਵੀ ਚਾਹੁੰਦੀ ਹੈ। ਪਰ ਉਸ ਨੂੰ ਇਸ ਦੌਰਾਨ ਇਕ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ।
ਦਰਅਸਲ ਸ਼ਰਲਿਨ ਦੀ ਕਿਡਨੀ ਵਿਚ ਦਿੱਕਤ ਹੈ। ਇਸ ਕਾਰਨ ਉਹ ਖੁਦ ਕੰਸੀਵ ਨਹੀਂ ਕਰ ਸਕਦੀ। ਇਸ ਦੌਰਾਨ ਸ਼ਰਲਿਨ ਨੇ ਕਿਹਾ ਕਿ ਇਹ ਕੋਈ ਨਾਰਮਲ ਕਿਡਨੀ ਫੇਲੀਅਰ ਨਹੀਂ ਹੈ। ਇਹ ਐੱਸਐੱਲਈ ਕਿਡਨੀ ਫੇਲੀਅਰ ਹੈ। ਐੱਸਐੱਲਈ ਇਕ ਆਟੋਇਮਿਊਨ ਡਿਸਾਰਡਰ ਹੈ। ਤੁਸੀਂ ਆਟੋਇਮਿਊਨ ਡਿਸਾਰਡਰ ਦੇ ਬਾਰੇ ਵਿਚ ਸੁਣਿਆ ਹੋਵੇਗਾ। ਇਸ ਉਸੇ ਤਰ੍ਹਾਂ ਦਾ ਹੈ।
ਸ਼ਰਲਿਨ ਨੇ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮਾਂ ਬਣਨ ਦਾ ਜੋਖਮ ਲੈਣ ਤੋਂ ਵੀ ਮਨਾ ਕਰ ਦਿੱਤਾ ਹੈ। ਇਹ ਉਨ੍ਹਾਂ ਲਈ ਤੇ ਉਨ੍ਹਾਂ ਦੇ ਬੱਚੇ ਲਈ ਜਾਨਲੇਵਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਡਾਕਟਰ ਨੇ ਮੈਨੂੰ ਦੱਸਿਆ ਕਿ ਇਸ ਕੰਡੀਸ਼ਨ ਨੂੰ ਕੰਟਰੋਲ ਰੱਖਣ ਲਈ ਮੈਨੂੰ ਸਾਰੀ ਉਮਰ ਦਵਾਈ ਖਾਣੀ ਪਵੇਗੀ। ਮੈਂ ਦਿਨ ਵਿਚ ਤਿੰਨ ਵਾਰ ਦਵਾਈ ਖਾਂਧੀ ਹਾਂ।
ਸ਼ਰਲਿਨ ਫ੍ਰੀ ਪ੍ਰੈੱਸ ਜਨਰਲ ਨੂੰ ਦਿੱਤੇ ਇੰਟਰਵਿਊ ਵਿਚ ਦੱਸ ਚੁੱਕੀ ਹੈ ਕਿ ਉਹ ਵਿਆਹ ਤੇ ਬੱਚਿਆਂ ਦੇ ਲਈ ਕਿੰਨੀ ਬੇਕਰਾਰ ਹੈ। ਉਹ ਆਪਣੀ ਲਾਈਫ ਵਿਚ ਇਕ ਪਾਰਟਨਰ ਚਾਹੁੰਦੀ ਹੈ।
ਉਸ ਨੇ ਕਿਹਾ ਸੀ ਕਿ ਮੈਨੂੰ ਪਤੀ ਚਾਹੀਦਾ ਹੈ ਪਰ ਉਹ ਕਰੋੜਪਤੀ ਹੋਣਾ ਚਾਹੀਦਾ ਹੈ। ਉਹ ਝੂਠਾ ਨਾ ਹੋਵੇ, ਪਤਨੀ ਪ੍ਰਤੀ ਵਫਾਦਾਰ ਹੋਵੇ। ਉਹ ਚੰਗੇ ਦਿਲ ਦਾ ਹੋਵੇ। ਮੇਰੇ ਲਈ ਪਲੀਜ਼ ਅਜਿਹਾ ਬੰਦਾ ਲੱਭੋ।
ਸ਼ਰਲਿਨ ਨੇ ਕਿਹਾ ਸੀ ਕਿ ਉਹ ਪੈਦਾ ਹੀ ਮਾਂ ਬਣਨ ਲਈ ਹੋਈ ਹੈ। ਜਦੋਂ ਵੀ ਉਹ ਬੱਚਿਆਂ ਬਾਰੇ ਸੋਚਦੀ ਹੈ ਤਾਂ ਆਪਣੇ ਅੰਦਰ ਅਲੱਗ ਹੀ ਖੁਸ਼ੀ ਮਹਿਸੂਸ ਕਰਦੀ ਹੈ।
ਸ਼ਰਲਿਨ ਕਈ ਬਾਲੀਵੁੱਡ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ, ਜਿਨ੍ਹਾਂ ਵਿਚ ਟਾਈਮ ਪਾਸ, ਜਵਾਨੀ ਦਿਵਾਨੀ, ਗੇਮ, ਦਿਲ ਬੋਲੇ ਹੜਿੱਪਾ ਸ਼ਾਮਲ ਹਨ।