Honsla Rakh Movie Review : ਦਿਲਜੀਤ ਦੋਸਾਂਝ ਸਮੇਤ ਸ਼ਹਿਨਾਜ਼, ਸੋਨਮ ਤੇ ਸ਼ਿੰਦੇ ਨੇ ਜਿੱਤਿਆ ਦਰਸ਼ਕਾਂ ਦਾ ਦਿਲ

10/15/2021 5:21:17 PM

ਫਿਲਮ-ਹੌਸਲਾ ਰੱਖ
ਡਾਇਰੈਕਟਰ-ਅਮਰਜੀਤ ਸਿੰਘ ਸਰੂਨ
ਕਾਸਟ-ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ

ਬਾਲੀਵੁੱਡ ਤੜਕਾ ਟੀਮ-ਆਖਿਰ ਉਹ ਦਿਨ ਆ ਹੀ ਗਿਆ। ਪ੍ਰਸ਼ੰਸਕਾਂ ਵੱਲੋਂ ਸਭ ਤੋਂ ਵੱਧ ਉਡੀਕੀ ਜਾ ਰਹੀ ਸ਼ਹਿਨਾਜ਼ ਗਿੱਲ ਅਤੇ ਦਿਲਜੀਤ ਦੋਸਾਂਝ ਸਟਾਰਰ ਫਿਲਮ ‘ਹੌਸਲਾ ਰੱਖ’ ਪਰਦੇ ’ਤੇ ਰਿਲੀਜ਼ ਹੋ ਚੁੱਕੀ ਹੈ। ਦੁਸਹਿਰੇ ਮੌਕੇ ਰਿਲੀਜ਼ ਹੋਈ ਇਹ ਫਿਲਮ ਪ੍ਰਸ਼ੰਸਕਾਂ ਲਈ ਕਿਸੇ ਬਿੱਗ ਬੰਪਰ ਤੋਂ ਘੱਟ ਨਹੀਂ ਹੈ। ਫਿਲਮ ਨੂੰ ਲੈ ਕੇ ਕਾਫ਼ੀ ਚਰਚਾ ਹੈ ਅਤੇ ਪ੍ਰਸ਼ੰਸਕਾਂ ਨੇ ਹੁਣ ਤੱਕ ਫਿਲਮ ਦੇ ਟ੍ਰੇਲਰ ਅਤੇ ਗਾਣਿਆਂ ’ਚ ਜੋ ਕੁਝ ਵੀ ਵੇਖਿਆ ਹੈ, ਉਹ ਇਹ ਦੇਖਣ ਲਈ ਕਾਫ਼ੀ ਉਤਸ਼ਾਹਿਤ ਹਨ ਕਿ ਸ਼ਹਿਨਾਜ਼ ਨੇ ਉਨ੍ਹਾਂ ਲਈ ਕੀ ਪੇਸ਼ ਕੀਤਾ ਹੈ। ਜੇ ਤੁਸੀਂ ਫਿਲਮ ਦੇਖਣ ਦੀ ਤਿਆਰੀ ਕਰ ਰਹੇ ਹੋ ਤਾਂ ਆਓ ਜਾਣਦੇ ਹਾਂ ਇਸ ਦਾ ਮੂਵੀ ਰੀਵਿਊ...

ਕਹਾਣੀ
‘ਹੌਸਲਾ ਰੱਖ’ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਦੋ ਅਜਿਹੇ ਕਪਲ ਦੀ ਕਹਾਣੀ ਹੈ, ਜੋ ਗ਼ਲਤੀ ਨਾਲ ਮਾਂ-ਪਿਓ ਬਣ ਜਾਂਦੇ ਹਨ। ਸ਼ਹਿਨਾਜ਼ ਮਾਂ ਬਣਨ ਤੋਂ ਬਾਅਦ ਦਿਲਜੀਤ ਨੂੰ ਬੁਰਾ-ਭਲਾ ਕਹਿਣ ਲੱਗਦੀ ਹੈ। ਬਾਅਦ ’ਚ ਸ਼ਹਿਨਾਜ਼ ਆਪਣੇ ਬੱਚੇ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਕੇ ਦਿਲਜੀਤ ਤੋਂ ਵੱਖ ਹੋ ਜਾਂਦੀ ਹੈ। ਦਿਲਜੀਤ ਵਿਚਾਰਾ ਉਸ ਬੱਚੇ ਨਾਲ ਇਕੱਲਾ ਫਸ ਜਾਂਦਾ ਹੈ। ਪੂਰੀ ਕਹਾਣੀ ਸਿੰਗਲ ਪਿਤਾ ਦੇ ਇਕ ਬੱਚੇ ਦੇ ਪਾਲਣ-ਪੋਸ਼ਣ ਦੇ ਸੰਘਰਸ਼ ਦੇ ਦੁਆਲੇ ਘੁੰਮਦੀ ਹੈ। ਦਿਲਜੀਤ ਆਪਣੇ ਪੁੱਤਰ ਲਈ ਗੋਰੀ ਮਾਂ ਦੀ ਭਾਲ ਕਰਦੇ ਹਨ ਅਤੇ ਆਪਣੇ ਪੁਰਾਣੇ ਪਿਆਰ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਨ। ਤਾਂ ਕੀ ਉਹ ਆਪਣੇ ਬੱਚੇ ਨੂੰ ਚੰਗੀ ਪਰਵਰਿਸ਼ ਦੇ ਸਕਦੇ ਹਨ? ਵਿਛੜਨ ਤੋਂ ਬਾਅਦ ਸ਼ਹਿਨਾਜ਼ ਦਿਲਜੀਤ ਨੂੰ ਮਿਲ ਸਕੇਗੀ? ਇਹ ਜਾਣਨ ਲਈ ਤੁਹਾਨੂੰ ਖ਼ੁਦ ਪਰਦੇ’ਤੇ ਫਿਲਮ ਦੇਖਣੀ ਪਵੇਗੀ।

PunjabKesari

ਰੀਵਿਊ ਅਤੇ ਐਕਟਿੰਗ
ਇਹ ਇਕ ਕਾਮੇਡੀ ਡਰਾਮਾ ਜਾਨਰ ਦੀ ਪੰਜਾਬੀ ਫਿਲਮ ਹੈ। ਇਸ ਨੂੰ ਮਜ਼ਾਕੀਆ ਅੰਦਾਜ਼ ’ਚ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ’ਚ  ਪਿਤਾ ਅਤੇ ਪੁੱਤਰ ਵਿਚਕਾਰਲੀ ਬਾਂਡਿੰਗ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ, ਜੋ ਤੁਹਾਨੂੰ ਰੁਲਾਉਣ ਦੀ ਬਜਾਏ ਹਸਾਏਗੀ। ਦਿਲਜੀਤ ਅਜਿਹੇ ਕਿਰਦਾਰਾਂ ਦੇ ਮਾਸਟਰ ਹਨ, ਉਹ ਬਹੁਤ ਹੀ ਆਸਾਨੀ ਨਾਲ ਅਜਿਹੇ ਕਿਰਦਾਰਾਂ ’ਚ ਢਲ ਜਾਂਦੇ ਹਨ, ਜਿਵੇਂ ਕਿ ਉਹ ਅਦਾਕਾਰੀ ਨਹੀਂ ਬਲਕਿ ਉਨ੍ਹਾਂ ਦੀ ਅਸਲ ਜ਼ਿੰਦਗੀ ਹੋਵੇ। ਇਸ ਫਿਲਮ ’ਚ ਸ਼ਹਿਨਾਜ਼ ਗਿੱਲ ਬਹੁਤ ਪਿਆਰੀ ਲੱਗ ਰਹੀ ਹੈ। ਹਾਲਾਂਕਿ ਜ਼ਿਆਦਾ ਫੋਕਸ ਦਿਲਜੀਤ ’ਤੇ ਹੀ ਰਿਹਾ ਹੈ ਪਰ ਜਿੰਨਾ ਸ਼ਹਿਨਾਜ਼ ਦੇ ਹਿੱਸੇ ਆਇਆ, ਉਨ੍ਹਾਂ ਨੇ ਆਪਣਾ ਸਰਬੋਤਮ ਦਿੱਤਾ ਹੈ। ਇਸ ’ਚ ਉਨ੍ਹਾਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਸੋਨਮ ਬਾਜਵਾ ਇਸ ਫਿਲਮ ’ਚ ਹੌਟ ਲੱਗੇ ਹਨ ਅਤੇ ਇਕ ਵਾਰ ਫਿਰ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬੀ ਦੀਆਂ ਬਿਹਤਰੀਨ ਅਭਿਨੇਤਰੀਆਂ ’ਚੋਂ ਇਕ ਹਨ।

PunjabKesari

ਗਾਣੇ
ਫਿਲਮ ਦੇ ਗਾਣੇ ਕਾਫੀ ਹਿੱਟ ਹਨ, ਜੋ ਦਰਸ਼ਕਾਂ ਨੂੰ ਫਿਲਮ ਨਾਲ ਬੰਨ੍ਹੀ ਰੱਖਣ ਦਾ ਪ੍ਰਬੰਧ ਕਰਦੇ ਹਨ। ਫਿਲਮ ਦੀ ਕਹਾਣੀ ਸਾਧਾਰਨ ਹੋਣ ਦੇ ਬਾਵਜੂਦ ਸਕ੍ਰੀਨਪਲੇਅ ਦਿਲਚਸਪ ਹੈ।


Manoj

Content Editor

Related News