ਪਤਨੀ ਨਾਲ ਰਿਸ਼ਤਾ ਖ਼ਰਾਬ ਹੋਣ ''ਤੇ ਬੋਲੇ ਹਨੀ ਸਿੰਘ, ਦੱਸਿਆ ਇਹ ਕਾਰਨ

Monday, Sep 02, 2024 - 11:57 AM (IST)

ਪਤਨੀ ਨਾਲ ਰਿਸ਼ਤਾ ਖ਼ਰਾਬ ਹੋਣ ''ਤੇ ਬੋਲੇ ਹਨੀ ਸਿੰਘ, ਦੱਸਿਆ ਇਹ ਕਾਰਨ

ਮੁੰਬਈ- ਸੁਪਰਹਿੱਟ ਗਾਇਕ ਅਤੇ ਸੰਗੀਤਕਾਰ ਹਨੀ ਸਿੰਘ ਦੀ ਲੋਕਪ੍ਰਿਯਤਾ ਕਿਸੇ ਤੋਂ ਲੁਕੀ ਨਹੀਂ ਹੈ। ਹਨੀ ਸਿੰਘ ਜਦੋਂ ਆਪਣੇ ਕਰੀਅਰ ਦੇ ਸਿਖਰ 'ਤੇ ਪਹੁੰਚੇ ਤਾਂ ਉਹ ਕੁਝ ਸਮੇਂ ਲਈ ਇੰਡਸਟਰੀ ਤੋਂ ਗਾਇਬ ਰਹੇ ਪਰ ਫਿਰ ਵਾਪਸੀ ਕਰ ਲਈ। ਸਾਲ 2022 ਦੇ ਆਸ-ਪਾਸ ਹਨੀ ਸਿੰਘ ਦੇ ਤਲਾਕ ਦੀ ਖਬਰ ਵੀ ਆਈ ਅਤੇ ਉਸ ਨੇ ਉਹ ਵਿਆਹ ਖਤਮ ਕਰ ਦਿੱਤਾ ਜੋ ਉਸ ਲਈ ਸਭ ਕੁਝ ਸੀ।

ਇਹ ਖ਼ਬਰ ਵੀ ਪੜ੍ਹੋ -Kangana Ranaut ਕਿਸ ਦੀ ਬਣੇਗੀ ਲਾੜੀ? 'ਐਮਰਜੈਂਸੀ' ਮੁਲਤਵੀ ਵਿਚਾਲੇ ਦੱਸੀ ਦਿਲ ਦੀ ਗੱਲ

ਹਨੀ ਸਿੰਘ ਨੇ ਸ਼ਾਲਿਨੀ ਤਲਵਾਰ ਨਾਲ ਲਵ ਮੈਰਿਜ ਕੀਤੀ ਸੀ ਪਰ ਉਨ੍ਹਾਂ ਦੇ ਤਲਾਕ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਹਨੀ ਸਿੰਘ ਮੰਨ ਰਹੇ ਹਨ ਕਿ ਉਨ੍ਹਾਂ ਦੀਆਂ ਬੁਰੀਆਂ ਆਦਤਾਂ ਕਾਰਨ ਉਨ੍ਹਾਂ ਨੇ ਸ਼ਾਲਿਨੀ ਤਲਵਾਰ ਤੋਂ ਤਲਾਕ ਲੈ ਲਿਆ ਸੀ ਜੋ ਕਿ ਬਹੁਤ ਹੈਰਾਨ ਕਰਨ ਵਾਲਾ ਸੀ।23 ਜਨਵਰੀ 2011 ਨੂੰ ਹਨੀ ਸਿੰਘ ਨੇ ਆਪਣੀ ਪ੍ਰੇਮਿਕਾ ਸ਼ਾਲਿਨੀ ਤਲਵਾਰ ਨਾਲ ਵਿਆਹ ਕੀਤਾ ਸੀ। ਰਿਪੋਰਟ ਮੁਤਾਬਕ ਗਾਇਕ ਨੇ ਮੰਨਿਆ ਕਿ ਉਨ੍ਹਾਂ ਦਾ ਵਿਆਹ ਪਹਿਲੇ 9-10 ਮਹੀਨਿਆਂ ਤੱਕ ਵਧੀਆ ਰਿਹਾ ਪਰ ਹੌਲੀ-ਹੌਲੀ ਹਨੀ ਸਿੰਘ ਨੇ ਆਪਣੇ ਕਰੀਅਰ 'ਚ ਵਾਧਾ ਕਰਨਾ ਸ਼ੁਰੂ ਕੀਤਾ ਅਤੇ ਸਫਲਤਾ ਉਨ੍ਹਾਂ ਦੇ ਸਿਰ ਚੜ੍ਹ ਗਈ। ਧਨ-ਦੌਲਤ, ਸ਼ੋਹਰਤ ਅਤੇ ਨਸ਼ੇ 'ਚ ਇਸ ਗਾਇਕ ਦੇ ਆਪਣੀ ਪਤਨੀ ਸ਼ਾਲਿਨੀ ਨਾਲ ਰਿਸ਼ਤੇ ਵਿਗੜਨ ਲੱਗੇ। ਆਖਰਕਾਰ ਉਨ੍ਹਾਂ ਦਾ ਤਲਾਕ ਹੋ ਗਿਆ ਅਤੇ ਸਾਲ 2022-23 ਵਿਚਕਾਰ ਵੱਖ ਹੋ ਗਏ। ਹਨੀ ਸਿੰਘ ਨੇ ਕਿਹਾ, 'ਉਸ ਸਮੇਂ ਸਾਡਾ ਰਿਸ਼ਤਾ ਬਹੁਤ ਚੰਗਾ ਨਹੀਂ ਸੀ। ਸਾਡੇ ਵਿਚਕਾਰ ਦੂਰੀ ਆ ਗਈ ਸੀ ਅਤੇ ਇਸ ਦਾ ਕਾਰਨ ਮੇਰਾ ਵਧੇਰੇ ਸਫ਼ਰ ਸੀ। ਉਸ ਸਮੇਂ ਮੈਂ ਸਿਰਫ ਆਪਣੇ ਕਰੀਅਰ ਨੂੰ ਮਹੱਤਵ ਦਿੱਤਾ ਅਤੇ ਆਪਣੇ ਪਰਿਵਾਰ ਨੂੰ ਨਜ਼ਰਅੰਦਾਜ਼ ਕੀਤਾ। ਉਸ ਸਮੇਂ ਮੈਂ ਦੌਲਤ, ਸ਼ੋਹਰਤ, ਨਸ਼ਿਆਂ ਅਤੇ ਔਰਤਾਂ 'ਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਸੀ। ਇਹ ਸਾਰੀਆਂ ਗੱਲਾਂ ਹਨੀ ਸਿੰਘ ਨੇ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ -ਫ਼ਿਲਮ ਐਮਰਜੈਂਸੀ ਦੀ ਅੱਜ ਮੱਧਪ੍ਰਦੇਸ਼ ਦੇ ਹਾਈਕੋਰਟ 'ਚ ਹੋਵੇਗੀ ਸੁਣਵਾਈ

ਨਿੱਜੀ ਚੈਨਲ ਮੁਤਾਬਕ ਜਦੋਂ ਹਨੀ ਸਿੰਘ ਨੂੰ ਇਸੇ ਇੰਟਰਵਿਊ 'ਚ ਪੁੱਛਿਆ ਗਿਆ ਸੀ ਕਿ ਉਸ ਨੂੰ ਨਸ਼ੇ ਦੀ ਆਦਤ ਕਿਸ ਨੇ ਪਾਈ ਸੀ ਤਾਂ ਹਨੀ ਸਿੰਘ ਨੇ ਕਿਹਾ ਸੀ, 'ਕੁਝ ਨਾਂ, ਕੁਝ ਬਹੁਤ ਵੱਡੇ ਅਤੇ ਪ੍ਰਭਾਵਸ਼ਾਲੀ ਨਾਂ ਹਨ। ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ। ਮੈਂ ਉਹ ਨਸ਼ੇ ਇੰਨੇ ਲੈਣੇ ਸ਼ੁਰੂ ਕਰ ਦਿੱਤੇ ਕਿ ਮੈਂ ਹਰ ਸਮੇਂ ਸ਼ਰਾਬੀ ਰਹਿੰਦਾ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਆਲੇ ਦੁਆਲੇ ਕੀ ਹੋ ਰਿਹਾ ਹੈ। ਇਸ ਤੋਂ ਬਾਹਰ ਆਉਣ 'ਚ ਮੈਨੂੰ ਕਾਫੀ ਸਮਾਂ ਲੱਗਾ ਪਰ ਜਦੋਂ ਮੈਂ ਠੀਕ ਹੋ ਗਿਆ ਤਾਂ ਮੇਰੀ ਪਤਨੀ ਨਾਲ ਮੇਰੇ ਰਿਸ਼ਤੇ ਵਿਗੜ ਗਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News