3 ਮਹੀਨਿਆਂ 'ਚ ਹਨੀ ਸਿੰਘ ਨੇ ਬਦਲੀ ਸਰੀਰਕ ਬਣਤਰ, ਇੰਝ ਘਟਾਇਆ ਵਧਿਆ ਭਾਰ

7/2/2020 3:49:16 PM

ਨਵੀਂ ਦਿੱਲੀ (ਵੈੱਬ ਡੈਸਕ) — ਬਾਲੀਵੁੱਡ ਦੇ ਮਸ਼ਹੂਰ ਰੈਪਰ ਤੇ ਗਾਇਕ ਹਨੀ ਸਿੰਘ ਆਪਣੇ ਬਿਹਤਰੀਨ ਗੀਤਾਂ ਅਤੇ ਰੈਪ ਲਈ ਜਾਣੇ ਜਾਂਦੇ ਹਨ। ਹਨੀ ਸਿੰਘ ਆਪਣੇ ਗੀਤਾਂ ਨਾਲ ਆਪਣੀ ਫਿੱਟਨੈੱਸ ਦਾ ਵੀ ਖ਼ਾਸ ਖਿਆਲ ਰੱਖਦੇ ਹਨ। ਉਥੇ ਹੀ ਤਾਲਾਬੰਦੀ 'ਚ ਹਨੀ ਸਿੰਘ ਨੇ ਆਪਣੀ ਸਿਹਤ 'ਚ ਤੇਜ਼ੀ ਨਾਲ ਤਬਦੀਲੀ ਕੀਤੀ ਹੈ। ਹਨੀ ਸਿੰਘ ਦੇ ਟਰਾਂਸਫਾਰਮੇਸ਼ਨ/ਤਬਦੀਲੀ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਹੈਰਾਨ ਕਰ ਦੇਣਗੀਆਂ। ਉਨ੍ਹਾਂ ਦੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੀ ਮਸਕੁਲਰ ਬਾਡੀ ਨੂੰ ਫਲਾਂਟ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਹਨੀ ਸਿੰਘ ਨੇ ਕੈਪਸ਼ਨ 'ਚ ਲਿਖਿਆ, 'ਦੇਖੋ ਮੇਰੇ ਨਵੀਂ ਬਾਡੀ ਟ੍ਰਾਂਫਾਰਮੇਸ਼ਨ ਦੀਆਂ ਤਸਵੀਰਾਂ। ਤਾਲਾਬੰਦੀ 'ਚ ਕੀਤੀ ਮਿਹਨਤ।'' ਹਨੀ ਸਿੰਘ ਦੀ ਤਾਲਾਬੰਦੀ ਵਾਲੀ ਮਿਹਨਤ ਸਾਫ਼ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਤਾਲਾਬੰਦੀ 'ਚ ਮਨੋਰੰਜਨ ਜਗਤ ਦਾ ਕੰਮ ਠੱਪ ਹੋ ਗਿਆ ਸੀ ਅਤੇ ਇਸ ਦੌਰਾਨ ਸਾਰਿਆਂ ਨੇ ਘਰ ਰਹਿ ਕੇ ਆਪਣੇ ਵਿਹਲੇ ਸਮੇਂ ਨੂੰ ਪਾਜ਼ੇਟਿਵ ਤਰੀਕੇ ਨਾਲ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ। ਲੰਬੀ ਬਿਮਾਰੀ ਤੋਂ ਬਾਅਦ ਰੈਪਰ ਹਨੀ ਸਿੰਘ ਦੀ ਸਿਹਤ ਕਾਫ਼ੀ ਵਿਗੜ ਗਈ ਸੀ।
Yo Yo Honey Singh's Fitness Transformation In Lockdown Is Truly ...
ਉਨ੍ਹਾਂ ਦਾ ਭਾਰ ਕਾਫ਼ੀ ਵਧ ਗਿਆ ਸੀ, ਜੋ ਕਿ ਉਨ੍ਹਾਂ ਦੇ ਮਿਊਜ਼ਿਕ ਵੀਡੀਓ 'ਲੋਕਾ' 'ਚ ਸਾਫ਼ ਨਜ਼ਰ ਆ ਰਿਹਾ ਸੀ। ਹਾਲਾਂਕਿ ਹੁਣ ਅਜਿਹਾ ਲੱਗਦਾ ਹੈ ਕਿ ਹਨੀ ਸਿੰਘ ਇੱਕ ਵਾਰ ਫ਼ਿਰ ਤੋਂ ਆਪਣੇ ਪੁਰਾਣੇ ਵਾਲੇ ਅੰਦਾਜ਼ 'ਚ ਪਰਤਣ ਵਾਲੇ ਹਨ। ਆਪਣੇ ਪਸੰਦੀਦਾ ਰੈਪਰ ਨੂੰ ਪੁਰਾਣੇ ਅੰਦਾਜ਼ 'ਚ ਦੇਖਣ ਦਾ ਕ੍ਰੇਜ਼ ਪ੍ਰਸ਼ੰਸਕਾਂ 'ਚ ਸਾਫ਼ ਨਜ਼ਰ ਆ ਰਿਹਾ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ 'ਮਾਸਕੋ ਮਾਸ਼ੂਕਾ' ਹਨੀ ਸਿੰਘ ਦਾ ਪਿਛਲਾ ਗੀਤ ਸੀ, ਜੋ ਕਿ ਕੁਝ ਖ਼ਾਸ ਲੋਕਪ੍ਰਿਯ ਨਹੀਂ ਹੋਇਆ। ਹੁਣ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਹਨੀ ਸਿੰਘ ਆਪਣੇ ਇਸ ਨਵੇਂ ਅੰਦਾਜ਼ 'ਚ ਲੋਕਾਂ ਦੇ ਦਿਲ ਲੁੱਟਦੇ ਹਨ ਜਾਂ ਨਹੀਂ?


sunita

Content Editor sunita