ਹਨੀ ਸਿੰਘ ਨੇ ਰੋਮਾਂਟਿਕ ਅੰਦਾਜ਼ ''ਚ ਪ੍ਰੇਮਿਕਾ ਟੀਨਾ ਥਡਾਨੀ ਨੂੰ ਕੀਤਾ ਬਰਥਡੇ ਵਿਸ਼, ਪੋਸਟ ਵਾਇਰਲ

12/12/2022 3:45:05 PM

ਜਲੰਧਰ (ਬਿਊਰੋ) : ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ਼ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਖ਼ਬਰਾਂ ਹਨ ਕਿ ਹਨੀ ਸਿੰਘ ਟੀਨਾ ਥਡਾਨੀ ਨੂੰ ਡੇਟ ਕਰ ਰਹੇ ਹਨ। ਹਾਲ ਹੀ 'ਚ ਹਨੀ ਸਿੰਘ ਦੀ ਪ੍ਰੇਮਿਕਾ ਟੀਨਾ ਥਡਾਨੀ ਨੇ ਆਪਣਾ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ 'ਤੇ ਹਨੀ ਸਿੰਘ ਨੇ ਆਪਣੀ ਪ੍ਰੇਮਿਕਾ ਨੂੰ ਖ਼ਾਸ ਤਰੀਕੇ ਨਾਲ ਬਰਥਡੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੋਸ਼ਲ ਮੀਡੀਆ 'ਤੇ ਇਕ ਰੋਮਾਂਟਿਕ ਪੋਸਟ ਸ਼ੇਅਰ ਕੀਤੀ।

ਹਨੀ ਸਿੰਘ ਨੇ ਪ੍ਰੇਮਿਕਾ ਨੂੰ ਇੰਝ ਕੀਤਾ ਬਰਥਡੇ ਵਿਸ਼
ਯੋ ਯੋ ਹਨੀ ਸਿੰਘ ਨੇ 11 ਦਸੰਬਰ 2022 ਨੂੰ ਸੋਸ਼ਲ ਮੀਡੀਆ 'ਤੇ ਪ੍ਰੇਮਿਕਾ ਟੀਨਾ ਥਡਾਨੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਆਪਣੀ ਇੰਸਟਾ ਸਟੋਰੀ 'ਤੇ ਆਪਣੀ ਪ੍ਰੇਮਿਕਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਟੀਨਾ ਹਨੀ ਨਾਲ ਮਿਰਰ ਸੈਲਫੀ ਲੈਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਡੈਨਿਮ ਜੀਨਸ ਅਤੇ ਬਲਿਊ ਜੈਕੇਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪ੍ਰੇਮਿਕਾ ਸਫੇਦ ਮਿਡੀ ਡਰੈੱਸ 'ਚ ਖੂਬਸੂਰਤ ਲੱਗ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਹਨੀ ਸਿੰਘ ਨੇ ਕੈਪਸ਼ਨ 'ਚ ਲਿਖਿਆ, ''ਜਨਮਦਿਨ ਮੁਬਾਰਕ ਜਾਨਾ।"

PunjabKesari

ਟੀਨਾ ਨੇ ਵੀ ਰੋਮਾਂਟਿਕ ਅੰਦਾਜ਼ 'ਚ ਕੀਤਾ ਰਿਪਲਾਈ
ਦੂਜੇ ਪਾਸੇ, ਟੀਨਾ ਨੇ ਹਨੀ ਸਿੰਘ ਦੀ ਸਟੋਰੀ ਨੂੰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਰੀਪੋਸਟ ਕੀਤਾ। ਉਸ ਨੇ ਦਿਲ ਦੀਆਂ ਇਮੋਜੀਆਂ ਬਣਾ ਕੇ ਹਨੀ ਸਿੰਘ ਨੂੰ ਜਨਮਦਿਨ ਵਿਸ਼ ਕਰਨ ਲਈ ਥੈਂਕ ਯੂ ਕਿਹਾ।

PunjabKesari

ਤਲਾਕ ਤੋਂ ਬਾਅਦ ਹਨੀ ਸਿੰਘ ਨੇ ਕੀਤਾ ਰਿਸ਼ਤੇ ਦਾ ਐਲਾਨ
ਸਾਬਕਾ ਪਤਨੀ ਸ਼ਾਲਿਨੀ ਤਲਵਾਰ ਨਾਲ ਤਲਾਕ ਦੇ ਕੁਝ ਸਮੇਂ ਬਾਅਦ, ਹਨੀ ਸਿੰਘ ਨੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ। ਹਨੀ ਸਿੰਘ ਨੇ ਆਪਣੇ ਆਉਣ ਵਾਲੇ ਗੀਤ 'ਹਨੀ 3.0' ਦੇ ਲਾਂਚ ਈਵੈਂਟ 'ਚ ਆਪਣੀ ਪ੍ਰੇਮਿਕਾ ਟੀਨਾ ਥਡਾਨੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਹਨੀ ਸਿੰਘ ਨੇ ਕਿਹਾ ਸੀ ਕਿ ਤਲਾਕ ਤੋਂ ਬਾਅਦ ਟੀਨਾ ਨੇ ਉਨ੍ਹਾਂ ਦੀ ਦੇਖਭਾਲ ਕੀਤੀ ਅਤੇ ਉਨ੍ਹਾਂ ਦਾ ਨਾਂ 'ਹਨੀ 3.0' ਰੱਖਿਆ। ਹਨੀ ਸਿੰਘ ਨੇ ਆਪਣੇ ਆਉਣ ਵਾਲੇ ਗੀਤ ਦਾ ਨਾਂ ਇਸ ਨਾਂ 'ਤੇ ਰੱਖਿਆ ਹੈ।

PunjabKesari

ਕੌਣ ਹੈ ਟੀਨਾ ਥਡਾਨੀ?
ਟੀਨਾ ਥਡਾਨੀ ਕੈਨੇਡਾ ਦੀ ਇੱਕ ਮਾਡਲ ਅਤੇ ਅਦਾਕਾਰਾ ਹੈ। ਗਲੈਮਰ ਦੀ ਦੁਨੀਆ ਨਾਲ ਉਸ ਦਾ ਡੂੰਘਾ ਸਬੰਧ ਹੈ। ਅਦਾਕਾਰੀ ਅਤੇ ਮਾਡਲਿੰਗ ਤੋਂ ਇਲਾਵਾ ਉਸ ਨੂੰ ਨਿਰਦੇਸ਼ਨ 'ਚ ਵੀ ਦਿਲਚਸਪੀ ਹੈ। ਉਸ ਨੇ ਲਘੂ ਫ਼ਿਲਮ 'ਦਿ ਲੈਫਟਓਵਰਜ਼' ਦਾ ਨਿਰਦੇਸ਼ਨ ਕੀਤਾ ਹੈ। ਟੀਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ।

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News