ਹਨੀ ਸਿੰਘ ਟੱਪ ਗਿਆ ਸਾਰੀਆਂ ਹੱਦਾਂ..! ਗਾਇਕ ਜਸਬੀਰ ਜੱਸੀ ਨੇ ਰੈਪਰ ਦੇ ਮਾਪਿਆਂ ਨੂੰ ਕੀਤੀ ਅਪੀਲ
Thursday, Jan 15, 2026 - 05:01 PM (IST)
ਐਂਟਰਟੇਨਮੈਂਟ ਡੈਸਕ- ਰੈਪਰ-ਗਾਇਕ ਹਨੀ ਸਿੰਘ ਇਕ ਵਾਰ ਫਿਰ ਵਿਵਾਦਾਂ ਵਿੱਚ ਘਿਰੇ ਦਿਖਾਈ ਦੇ ਰਹੇ ਹਨ। ਹਨੀ ਸਿੰਘ ਨੇ ਦਿੱਲੀ ਵਿੱਚ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਸਟੇਜ 'ਤੇ ਖੜ੍ਹ ਕੇ ਦਿੱਲੀ ਦੇ ਠੰਡੇ ਮੌਸਮ ਬਾਰੇ ਇੱਕ ਵਿਵਾਦਪੂਰਨ ਬਿਆਨ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਹਨੀ ਸਿੰਘ ਨੂੰ ਝਾੜ ਪਾਈ ਹੈ। ਜਸਬੀਰ ਜੱਸੀ ਨੇ ਇਸ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਸਾਡੇ ਵੀਰ ਹਨੀ ਸਿੰਘ ਨੇ ਹੁਣ ਤਾਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਜਸਬੀਰ ਜੱਸੀ ਨੇ ਹਨੀ ਸਿੰਘ ਦੇ ਮਾਤਾ-ਪਿਤਾ ਅਤੇ ਭੈਣ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਉਸ ਨੂੰ ਸਮਝਾਉਣ, ਹੋ ਸਕਦਾ ਹੈ ਕਿ ਉਹ ਉਨ੍ਹਾਂ ਦੀ ਗੱਲ ਮੰਨ ਲਵੇ, ਹੋਰ ਤਾਂ ਉਹ ਕਿਸੇ ਦੀ ਗੱਲ ਮੰਨ ਨਹੀਂ ਰਿਹਾ।
