AP ਢਿੱਲੋਂ ਕਾਰਨ ਆਈ ਰਿਸ਼ਤੇ 'ਚ ਦਰਾੜ ! ਤਾਰਾ ਤੋਂ ਬਾਅਦ ਵੀਰ ਨੇ ਸ਼ੇਅਰ ਕੀਤੀ 'ਦਰਦ ਭਰੀ' ਪੋਸਟ

Thursday, Jan 15, 2026 - 12:36 PM (IST)

AP ਢਿੱਲੋਂ ਕਾਰਨ ਆਈ ਰਿਸ਼ਤੇ 'ਚ ਦਰਾੜ ! ਤਾਰਾ ਤੋਂ ਬਾਅਦ ਵੀਰ ਨੇ ਸ਼ੇਅਰ ਕੀਤੀ 'ਦਰਦ ਭਰੀ' ਪੋਸਟ

ਮੁੰਬਈ- ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰੀਆ ਅਤੇ ਵੀਰ ਪਹਾੜੀਆ ਦਾ ਰਿਸ਼ਤਾ ਕਿਸੇ ਸਮੇਂ ਪੂਰੀ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ, ਪਰ ਹੁਣ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਹ ਜੋੜਾ ਵੱਖ ਹੋ ਚੁੱਕਾ ਹੈ। ਹਾਲਾਂਕਿ ਬ੍ਰੇਕਅੱਪ ਬਾਰੇ ਦੋਵਾਂ ਨੇ ਅਜੇ ਤੱਕ ਖੁੱਲ੍ਹ ਕੇ ਕੁਝ ਨਹੀਂ ਕਿਹਾ ਹੈ, ਪਰ ਵੀਰ ਦੀ ਇੱਕ ਤਾਜ਼ਾ ਸੋਸ਼ਲ ਮੀਡੀਆ ਪੋਸਟ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ, ਜਿਸ ਨੂੰ ਲੋਕ ਉਨ੍ਹਾਂ ਦੇ ਰਿਸ਼ਤੇ ਦੇ ਟੁੱਟਣ ਨਾਲ ਜੋੜ ਕੇ ਦੇਖ ਰਹੇ ਹਨ।
ਵਕਤ ਬਦਲਣ ਦੀ ਕਹੀ ਗੱਲ
ਵੀਰ ਪਹਾੜੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਬੇਹੱਦ ਗੰਭੀਰ ਅਤੇ 'ਇੰਟੈਂਸ' ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਇੱਕ ਰਹੱਸਮਈ ਕੈਪਸ਼ਨ ਲਿਖਦਿਆਂ ਕਿਹਾ, "ਵਕਤ ਬੁਰਾ ਹੋਵੇ ਜਾਂ ਚੰਗਾ, ਇੱਕ ਨਾ ਇੱਕ ਦਿਨ ਬਦਲਦਾ ਜ਼ਰੂਰ ਹੈ"। ਪ੍ਰਸ਼ੰਸਕ ਇਸ ਨੂੰ ਉਨ੍ਹਾਂ ਦੇ ਨਿੱਜੀ ਜੀਵਨ ਵਿੱਚ ਆਏ ਉਤਾਰ-ਚੜ੍ਹਾਅ ਅਤੇ ਤਾਰਾ ਨਾਲ ਹੋਏ ਕਥਿਤ ਬ੍ਰੇਕਅੱਪ ਦੇ ਦਰਦ ਵਜੋਂ ਦੇਖ ਰਹੇ ਹਨ।


ਇਕੱਲੇ ਨਜ਼ਰ ਆਉਣ ਨਾਲ ਵਧਿਆ ਸ਼ੱਕ
ਬ੍ਰੇਕਅੱਪ ਦੀਆਂ ਅਫ਼ਵਾਹਾਂ ਨੂੰ ਉਦੋਂ ਹਵਾ ਮਿਲੀ ਜਦੋਂ ਵੀਰ ਪਹਾੜੀਆ ਨੂੰ ਨੁਪੂਰ ਦੇ ਰਿਸੈਪਸ਼ਨ ਪ੍ਰੋਗਰਾਮ ਵਿੱਚ ਇਕੱਲੇ ਹੀ ਦੇਖਿਆ ਗਿਆ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਏਪੀ ਢਿੱਲੋਂ ਦੇ ਕੰਸਰਟ ਦੌਰਾਨ ਤਾਰਾ ਸੁਤਾਰੀਆ ਅਤੇ ਏਪੀ ਢਿੱਲੋਂ ਨੂੰ ਸਟੇਜ 'ਤੇ ਇੱਕ-ਦੂਜੇ ਦੇ ਕਾਫੀ ਕਰੀਬ ਦੇਖਿਆ ਗਿਆ ਸੀ। ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਤਾਰਾ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਕਾਰਾ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਉਹ ਅਤੇ ਵੀਰ ਅਜੇ ਵੀ ਨਾਲ ਹਨ ਅਤੇ ਉਨ੍ਹਾਂ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਪ੍ਰਸ਼ੰਸਕਾਂ ਨੇ ਦਿੱਤੀ ਹਿੰਮਤ
ਵੀਰ ਦੀ ਇਸ ਭਾਵੁਕ ਪੋਸਟ 'ਤੇ ਪ੍ਰਸ਼ੰਸਕਾਂ ਨੇ ਰੱਜ ਕੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਜਿੱਥੇ ਕਈ ਲੋਕ ਉਨ੍ਹਾਂ ਨੂੰ ਹਿੰਮਤ ਰੱਖਣ ਲਈ ਕਹਿ ਰਹੇ ਹਨ, ਉੱਥੇ ਹੀ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਤਾਰਾ ਸੁਤਾਰੀਆ ਨਾਲ ਦੁਬਾਰਾ 'ਪੈਚਅੱਪ' ਕਰਨ ਦੀ ਸਲਾਹ ਵੀ ਦਿੱਤੀ ਹੈ। ਫਿਲਹਾਲ, ਇਸ ਬ੍ਰੇਕਅੱਪ ਦੇ ਅਸਲ ਕਾਰਨਾਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


author

Aarti dhillon

Content Editor

Related News