ਲੋਕ ਕਲਾਕਾਰ ਪਾਲ ਸਿੰਘ ਸਮਾਓ ਨੇ ਮਨਾਈ ਧੀ ਦੀ ਪਹਿਲੀ ਲੋਹੜੀ, ਖੂਬਸੂਰਤ ਵੀਡੀਓ ਵਾਇਰਲ
Thursday, Jan 15, 2026 - 01:18 PM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਸੱਭਿਆਚਾਰ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਫੁੱਲਿਤ ਕਰਨ ਵਾਲੇ ਮਸ਼ਹੂਰ ਲੋਕ ਕਲਾਕਾਰ ਪਾਲ ਸਿੰਘ ਸਮਾਓ ਦੇ ਘਰ ਇਨੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਪਾਲ ਸਿੰਘ ਸਮਾਓ ਦੀ ਧੀ 'ਪੰਜਾਬ ਕੌਰ ਸਮਾਓ' ਦੀ ਪਹਿਲੀ ਲੋਹੜੀ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਖ਼ਾਸ ਮੌਕੇ 'ਤੇ ਲੋਕ ਕਲਾਕਾਰਾਂ ਨੇ ਖੂਬ ਰੌਣਕਾਂ ਲਗਾਈਆਂ ਅਤੇ ਖੁਦ ਪਾਲ ਸਿੰਘ ਸਮਾਓ ਵੀ ਆਪਣੀ ਧੀ ਦੀ ਲੋਹੜੀ ਦੀ ਖੁਸ਼ੀ ਵਿੱਚ ਭੰਗੜਾ ਪਾਉਂਦੇ ਹੋਏ ਨਜ਼ਰ ਆਏ।
ਪੰਜਾਬੀ ਰੀਤਾਂ ਨਾਲ ਮਨਾਇਆ ਜਸ਼ਨ
ਪਾਲ ਸਿੰਘ ਸਮਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਜਸ਼ਨ ਦੀਆਂ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਪਰਿਵਾਰ ਅਤੇ ਦੋਸਤ ਮਿਲ ਕੇ ਲੋਹੜੀ ਮਨਾ ਰਹੇ ਹਨ। ਜ਼ਿਕਰਯੋਗ ਹੈ ਕਿ ਪਾਲ ਸਿੰਘ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ, ਜੋ ਕਿ ਪੂਰੀ ਤਰ੍ਹਾਂ ਰਿਵਾਇਤੀ ਸੀ ਅਤੇ ਉਸ ਵਿੱਚ ਬਰਾਤ ਹਾਥੀ, ਘੋੜਿਆਂ ਅਤੇ ਊਠਾਂ 'ਤੇ ਗਈ ਸੀ। ਉਹ ਹਰ ਸਾਲ ਆਪਣੇ ਪਿੰਡ ਵਿੱਚ 'ਤੀਆਂ ਦੇ ਮੇਲੇ' ਦਾ ਆਯੋਜਨ ਵੀ ਕਰਦੇ ਹਨ।
