ਦਿੱਲੀ ਕੰਸਰਟ 'ਚ ਵਿਵਾਦਪੂਰਨ ਗੱਲ ਕਹਿ ਕੇ ਫਸੇ ਹਨੀ ਸਿੰਘ, ਭਾਰੀ ਵਿਰੋਧ ਤੋਂ ਬਾਅਦ ਮੰਗੀ ਮਾਫੀ

Friday, Jan 16, 2026 - 09:17 AM (IST)

ਦਿੱਲੀ ਕੰਸਰਟ 'ਚ ਵਿਵਾਦਪੂਰਨ ਗੱਲ ਕਹਿ ਕੇ ਫਸੇ ਹਨੀ ਸਿੰਘ, ਭਾਰੀ ਵਿਰੋਧ ਤੋਂ ਬਾਅਦ ਮੰਗੀ ਮਾਫੀ

ਮਨੋਰੰਜਨ ਡੈਸਕ- ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਦਿੱਲੀ ਵਿਚ ਹੋਏ ਇਕ ਲਾਈਵ ਕੰਸਰਟ ਦੌਰਾਨ ਹਨੀ ਸਿੰਘ ਵੱਲੋਂ ਕੀਤਾ ਗਏ ਵਿਵਾਦਪੂਰਨ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦੇ ਭਾਰੀ ਵਿਰੋਧ ਅਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਇਸ ਮਾਮਲੇ ਨੂੰ ਵਧਦਾ ਦੇਖ ਹਨੀ ਸਿੰਘ ਨੇ ਹੁਣ ਜਨਤਕ ਤੌਰ 'ਤੇ ਮਾਫ਼ੀ ਮੰਗ ਲਈ ਹੈ।

ਦੱਸਣਯੋਗ ਹੈ ਕਿ 14 ਜਨਵਰੀ ਨੂੰ ਦਿੱਲੀ ਵਿਚ ਇਕ ਕੰਸਰਟ ਹੋਇਆ ਸੀ, ਜਿੱਥੇ ਹਨੀ ਸਿੰਘ ਬਤੌਰ ਮਹਿਮਾਨ ਪਹੁੰਚੇ ਸਨ ਪਰ ਇਸ ਦੌਰਾਨ ਉਨ੍ਹਾਂ ਵੱਲੋਂ ਕਹੀਆਂ ਗਈਆਂ ਕੁਝ ਇਤਰਾਜ਼ਯੋਗ ਗੱਲਾਂ ਦੀ ਵੀਡੀਓ ਵਾਇਰਲ ਹੋ ਗਈ, ਜਿਸ 'ਤੇ ਪ੍ਰਸ਼ੰਸਕਾਂ ਅਤੇ ਆਮ ਲੋਕਾਂ ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਦੀ ਇਸ ਹਰਕਤ 'ਤੇ ਸਵਾਲ ਚੁੱਕੇ।

ਹਾਲਾਂਕਿ ਵਧਦੇ ਵਿਵਾਦ ਦੌਰਾਨ ਹਨੀ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਐਡਿਟ ਕਰਕੇ ਪੇਸ਼ ਕੀਤਾ ਗਿਆ ਹੈ, ਜੋ ਕਾਫ਼ੀ ਇਤਰਾਜ਼ਯੋਗ ਲੱਗ ਰਹੀ ਹੈ। ਹਨੀ ਸਿੰਘ ਨੇ ਦੱਸਿਆ ਕਿ ਉਹ 'ਨਾਨਕੂ ਅਤੇ ਕਰੁਣ' (Nanku and Karun) ਦੇ ਸ਼ੋਅ 'ਤੇ ਮਹਿਮਾਨ ਵਜੋਂ ਗਏ ਸਨ। ਉਨ੍ਹਾਂ ਕਿਹਾ ਕਿ ਸ਼ੋਅ ਤੋਂ ਦੋ ਦਿਨ ਪਹਿਲਾਂ ਉਹ ਕੁਝ ਗਾਇਨੀਕੋਲੋਜਿਸਟਸ (Gynecologists) ਨੂੰ ਮਿਲੇ ਸਨ, ਜਿਨ੍ਹਾਂ ਨੇ ਦੱਸਿਆ ਸੀ ਕਿ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ 'ਸੈਕਸੁਅਲ ਟ੍ਰਾਂਸਮੀਟਿਡ ਬੀਮਾਰੀਆਂ' (STDs) ਤੋਂ ਪੀੜਤ ਹੈ। ਉਨ੍ਹਾਂ ਦਾ ਮਕਸਦ ‘ਜੈਨ-ਜ਼ੈੱਡ’ (Gen Z) ਨੂੰ ਉਨ੍ਹਾਂ ਦੇ ਹੀ ਅੰਦਾਜ਼ ਵਿਚ ਇਕ ਜ਼ਰੂਰੀ ਸੰਦੇਸ਼ ਦੇਣਾ ਸੀ।

 
 
 
 
 
 
 
 
 
 
 
 
 
 
 
 

A post shared by Yo Yo Honey Singh (@yoyohoneysingh)

ਸੋਸ਼ਲ ਮੀਡੀਆ 'ਤੇ ਮੰਗੀ ਮਾਫ਼ੀ
ਹਨੀ ਸਿੰਘ ਨੇ ਪਹਿਲਾਂ ਇੰਸਟਾਗ੍ਰਾਮ 'ਤੇ 'ਭੁੱਲ-ਚੁੱਕ ਮਾਫ਼' ਲਿਖ ਕੇ ਇਕ ਵੀਡੀਓ ਸਾਂਝੀ ਕੀਤੀ ਅਤੇ ਬਾਅਦ ਵਿਚ ਇੱਕ ਲੰਮੀ ਪੋਸਟ ਰਾਹੀਂ ਆਪਣੇ ਦਿਲ ਦੀ ਗੱਲ ਕਹੀ। ਉਨ੍ਹਾਂ ਲਿਖਿਆ, "ਮੈਨੂੰ ਬਹੁਤ ਅਫ਼ਸੋਸ ਹੈ ਕਿ ਜਿਸ ਤਰੀਕੇ ਨਾਲ ਮੈਂ ਇਹ ਸੰਦੇਸ਼ ਦਿੱਤਾ, ਉਹ ਗ਼ਲਤ ਸੀ ਅਤੇ ਕਈ ਲੋਕਾਂ ਨੂੰ ਮਨਜ਼ੂਰ ਨਹੀਂ ਸੀ। ਮੈਂ ਉਨ੍ਹਾਂ ਸਾਰਿਆਂ ਤੋਂ ਦਿਲੋਂ ਮਾਫ਼ੀ ਮੰਗਦਾ ਹਾਂ ਜਿਨ੍ਹਾਂ ਨੂੰ ਦੁੱਖ ਪਹੁੰਚਿਆ ਜਾਂ ਜਿਨ੍ਹਾਂ ਦਾ ਅਪਮਾਨ ਹੋਇਆ। ਅੱਗੇ ਤੋਂ ਮੈਂ ਆਪਣੇ ਸ਼ਬਦਾਂ ਅਤੇ ਕੰਮਾਂ ਵਿਚ ਵਧੇਰੇ ਸਾਵਧਾਨ ਅਤੇ ਜ਼ਿੰਮੇਵਾਰ ਰਹਾਂਗਾ"।

ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ
ਹਨੀ ਸਿੰਘ ਦੀ ਇਸ ਮਾਫੀ 'ਤੇ ਲੋਕਾਂ ਦੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਜਿੱਥੇ ਕੁਝ ਲੋਕਾਂ ਨੇ ਉਨ੍ਹਾਂ ਦੀ ਗੱਲ ਨਾਲ ਸਹਿਮਤੀ ਜਤਾਈ ਕਿ ਉਨ੍ਹਾਂ ਦਾ ਮਕਸਦ ਸਹੀ ਸੀ ਪਰ ਤਰੀਕਾ ਗ਼ਲਤ, ਉੱਥੇ ਹੀ ਕਈ ਲੋਕਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਟ੍ਰੋਲ ਕਰਦਿਆਂ ਕਿਹਾ ਕਿ ਪਹਿਲਾਂ ਕੁਝ ਵੀ ਗ਼ਲਤ ਕਹਿ ਦਿਓ ਅਤੇ ਫਿਰ ਮੁਆਫ਼ੀ ਮੰਗਣ ਦਾ ਨਾਟਕ ਕਰੋ। ਸੂਤਰਾਂ ਅਨੁਸਾਰ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਨੀ ਸਿੰਘ ਆਪਣੇ ਬੋਲਾਂ ਕਰਕੇ ਚਰਚਾ ਵਿਚ ਆਏ ਹੋਣ, ਉਹ ਅਕਸਰ ਸੁਰਖੀਆਂ ਵਿਚ ਬਣੇ ਰਹਿੰਦੇ ਹਨ।
 


author

Sunaina

Content Editor

Related News