ਪ੍ਰਸਿੱਧ ਅਦਾਕਾਰਾ ਕ੍ਰਿਸਟੀ ਐਲੀ ਦਾ ਦਿਹਾਂਤ, 71 ਸਾਲ ਦੀ ਉਮਰ 'ਚ ਕੈਂਸਰ ਤੋਂ ਹਾਰੀ ਜ਼ਿੰਦਗੀ ਦੀ ਜੰਗ

12/07/2022 10:22:30 AM

ਮੁੰਬਈ (ਬਿਊਰੋ) : ਹਾਲੀਵੁੱਡ ਫ਼ਿਲਮਾਂ ਦੀ ਅਦਾਕਾਰਾ ਕ੍ਰਿਸਟੀ ਐਲੀ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰਾ ਨੇ 71 ਸਾਲ ਦੀ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਐਲੀ ਨੂੰ ਟੀ. ਵੀ. ਕਾਮੇਡੀ ਸ਼ੋਅ 'ਚੀਅਰਸ' ਤੋਂ ਪ੍ਰਸਿੱਧੀ ਮਿਲੀ। ਉਸ ਨੇ 'ਲੁੱਕ ਹੂਜ਼ ਟਾਕਿੰਗ' ਅਤੇ ਸਟਾਰ ਟ੍ਰੈਕ ਸੈਕਿੰਡ ਫ਼ਿਲਮਾਂ 'ਚ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਸਨ। 

ਬੱਚਿਆਂ ਨੇ ਕੀਤੀ ਮੌਤ ਦੀ ਪੁਸ਼ਟੀ
ਦੱਸ ਦਈਏ ਕਿ ਐਲੀ ਦੀ ਮੌਤ ਦੀ ਪੁਸ਼ਟੀ ਉਸ ਦੇ ਦੋ ਬੱਚਿਆਂ, ਟਰੂ ਸਟੀਵਨਸਨ ਅਤੇ ਲਿਲੀ ਪਾਰਕਰ ਸਟੀਵਨਸਨ ਦੁਆਰਾ ਕੀਤੀ ਗਈ ਸੀ। ਇਸ ਸਬੰਧੀ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਐਲੀ ਕੈਂਸਰ ਨਾਲ ਜੂਝ ਰਹੀ ਸੀ। 

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !

ਸੋਸ਼ਲ ਮੀਡੀਆ 'ਤੇ ਲਿਖੀ ਭਾਵੁਕ ਪੋਸਟ
ਟਰੂ ਸਟੀਵਨਸਨ ਅਤੇ ਲਿਲੀ ਪਾਰਕਰ ਸਟੀਵਨਸਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਮਾਂ ਦਾ ਕੈਂਸਰ ਨਾਲ ਲੜਨ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਹ ਆਪਣੇ ਪਿਆਰੇ ਪਰਿਵਾਰ ਨਾਲ ਰਹਿ ਰਹੀ ਸੀ। ਉਸ ਨੇ ਬੜੀ ਹਿੰਮਤ ਨਾਲ ਆਪਣੀ ਜ਼ਿੰਦਗੀ ਦਾ ਮੁਕਾਬਲਾ ਕੀਤਾ। ਪਰਦੇ 'ਤੇ ਜਿੰਨੀ ਮਹਾਨ ਅਦਾਕਾਰਾ ਸੀ, ਉਹ ਇੱਕ ਸ਼ਾਨਦਾਰ ਮਾਂ ਅਤੇ ਦਾਦੀ ਵੀ ਸੀ। ਜੋੜੇ ਨੇ ਆਪਣੀ ਮਾਂ ਦੀ ਦੇਖਭਾਲ ਕਰਨ ਲਈ ਮੋਫਿਟ ਕੈਂਸਰ ਸੈਂਟਰ ਦੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਯਾਦ ਰੱਖਣਗੇ, ਜਿਸ ਤਰ੍ਹਾਂ ਦਾ ਉਤਸ਼ਾਹ ਅਤੇ ਜਨੂੰਨ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਪਾਇਆ।''

ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰੂ ਰੰਧਾਵਾ ਨੇ ਮੁੜ ਬੰਨ੍ਹੇ ਸ਼ਹਿਨਾਜ਼ ਦੀਆਂ ਤਾਰੀਫ਼ਾਂ ਦੇ ਪੁਲ, ਅੱਗੋ ਸਨਾ ਨੇ ਕਿਹਾ, 'ਤੂੰ ਮੇਰਾ ਪਰਿਵਾਰ'

ਸਾਡੀ ਮਾਂ ਸਾਡੀ ਪ੍ਰੇਰਨਾ ਸੀ : ਟਰੂ ਤੇ ਲਿਲੀ
ਉਸ ਨੇ ਅੱਗੇ ਲਿਖਿਆ, ''ਸਾਡੀ ਮਾਂ ਦਾ ਜੀਵਨ ਪ੍ਰਤੀ ਉਤਸ਼ਾਹ ਅਤੇ ਜਨੂੰਨ ਉਸਦੇ ਬੱਚੇ, ਪੋਤੇ-ਪੋਤੀਆਂ ਅਤੇ ਜਾਨਵਰ ਸਨ। ਅਸੀਂ ਇੱਥੇ ਇਹ ਵੀ ਨਹੀਂ ਦੱਸ ਸਕਦੇ ਕਿ ਉਸ ਨੇ ਆਪਣੀ ਜ਼ਿੰਦਗੀ ਕਿੰਨੀ ਖੁਸ਼ੀ ਨਾਲ ਬਤੀਤ ਕੀਤੀ। ਉਸ ਨੇ ਸਾਨੂੰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਅਤੇ ਉਹ ਸਾਡੀ ਪ੍ਰੇਰਨਾ ਸੀ। ਦੋਵਾਂ ਨੇ ਕ੍ਰਸਟੀ ਐਲੀ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਪਿਆਰ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਔਖੀ ਘੜੀ 'ਚ ਆਪਣੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨਗੇ। ਐਲੀ ਨੇ ਪਾਰਕਰ ਸਟੀਵਨਸਨ ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਉਸ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ।''

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਸਾਂਝੀ ਕਰੋ।


sunita

Content Editor

Related News