ਹਾਲੀਵੁੱਡ ਗਾਇਕਾ ਲੋਰੇਟਾ ਲਿਨ ਦਾ ਹੋਇਆ ਦਿਹਾਂਤ
Wednesday, Oct 05, 2022 - 01:51 PM (IST)
ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਕੰਟਰੀ ਮਿਊਜ਼ਿਕ ਸਟਾਰ ਲੋਰੇਟਾ ਲਿਨ ਦਾ ਦਿਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੀ ਸੀ। ਉਨ੍ਹਾਂ ਨੇ 'ਕੋਲ ਮਾਈਨਰਜ਼ ਡਾਟਰ' ਅਤੇ 'ਯੂ ਐਨਟ ਵੂਮੈਨ ਐਨਫ' ਵਰਗੀਆਂ ਹਿੱਟ ਫ਼ਿਲਮਾਂ ਲਈ ਗੀਤ ਗਾਏ। ਲੋਰੇਟਾ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਦੀ ਦੁਖਦ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਲੋਰੇਟਾ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ। ਲੋਰੇਟਾ ਦੇ ਬੱਚਿਆਂ ਨੇ ਟਵੀਟ ਕੀਤਾ, "ਸਾਡੀ ਪਿਆਰੀ ਮਾਂ ਲੋਰੇਟਾ ਲਿਨ ਦਾ ਅੱਜ ਸਵੇਰੇ 4 ਅਕਤੂਬਰ ਨੂੰ ਦਿਹਾਂਤ ਹੋ ਗਿਆ। ਉਹ ਸੁੱਤੇ ਪਏ ਹੀ ਚੱਲ ਵੱਸੇ।"
A statement from the family of Loretta Lynn.
— Loretta Lynn (@LorettaLynn) October 4, 2022
"Our precious mom, Loretta Lynn, passed away peacefully this morning, October 4th, in her sleep at home at her beloved ranch in Hurricane Mills.” The family of Loretta Lynn.
ਪਰਿਵਾਰ ਨੇ ਬਿਆਨ 'ਚ ਉਨ੍ਹਾਂ ਦੀ ਨਿੱਜਤਾ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਬਿਆਨ 'ਚ ਕਿਹਾ ਗਿਆ ਹੈ, ''ਲੋਰੇਟਾ ਲਿਨ ਦੀ ਇਸ ਤਰ੍ਹਾਂ ਮੌਤ ਨਾਲ ਸਭ ਲੋਕ ਸਦਮੇ 'ਚ ਹਨ ਪਰ ਪਰਿਵਾਰ ਹੋਣ ਦੇ ਨਾਤੇ ਅਸੀਂ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਸਾਡੀ ਨਿੱਜਤਾ ਬਣਾਏ ਰੱਖਣ ਦੀ ਅਪੀਲ ਕਰਦੇ ਹਾਂ।" ਲੋਰੇਟਾ ਲਿਨ ਦੇ ਪਿਤਾ ਕੋਲੇ ਦੀ ਖ਼ਾਨ 'ਚ ਕੰਮ ਕਰਦੇ ਸਨ। ਉਨ੍ਹਾਂ ਦੇ ਆਪਣੀ ਮਿਹਨਤ ਤੇ ਟੈਲੇਂਟ ਦੇ ਦਮ 'ਤੇ ਹਾਲੀਵੁੱਡ 'ਚ ਵੱਖਰੀ ਪਛਾਣ ਬਣਾਈ ਸੀ।
ਲੋਰੇਟਾ ਦੀ ਮੌਤ ਤੋਂ ਪ੍ਰਸ਼ੰਸਕ ਦੁਖੀ
ਲੋਰੇਟਾ ਲਿਨ ਨੇ ਜੀਵਨ ਅਤੇ ਪਿਆਰ ਬਾਰੇ ਗੀਤ ਲਿਖ ਕੇ ਅਪਲਾਚੀਆ 'ਚ ਇੱਕ ਔਰਤ ਵਜੋਂ ਆਪਣੇ ਲਈ ਇੱਕ ਨਾਮ ਬਣਾਇਆ। ਲੋਰੇਟਾ ਦੀ ਮੌਤ ਨੇ ਉਸ ਦੇ ਪ੍ਰਸ਼ੰਸਕਾਂ ਅਤੇ ਅਮਰੀਕੀ ਸੰਗੀਤ ਪ੍ਰੇਮੀ ਦਾ ਦਿਲ ਤੋੜ ਦਿੱਤਾ ਹੈ। ਇੰਡਸਟਰੀ ਨਾਲ ਜੁੜੇ ਉਨ੍ਹਾਂ ਦੇ ਦੋਸਤਾਂ, ਫਾਲੋਅਰਜ਼ ਅਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ।