ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਦੇ ਪੁੱਤਰ ਦਾ ਹੋਇਆ ਐਕਸੀਡੈਂਟ, ਹਾਲਤ ਸਥਿਰ
Tuesday, Jul 30, 2024 - 01:38 PM (IST)

ਵੈੱਬ ਡੈਸਕ- ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਐਂਜਲੀਨਾ ਜੋਲੀ ਅਤੇ ਉਨ੍ਹਾਂ ਦੇ ਸੁਪਰਸਟਾਰ ਪਤੀ ਬ੍ਰੈਡ ਪਿਟ ਦੇ ਬੇਟੇ ਪੈਕਸ ਜੋਲੀ-ਪਿਟ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ 'ਚ ਸੁਪਰਸਟਾਰ ਦੇ ਪੁੱਤਰ ਦੇ ਸਿਰ ਅਤੇ ਕਮਰ 'ਤੇ ਸੱਟਾਂ ਲੱਗੀਆਂ ਹਨ। ਜੋਲੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਸੋਮਵਾਰ 29 ਜੁਲਾਈ ਤੋਂ ਦਾਖਲ ਹੈ। ਖਬਰਾਂ ਮੁਤਾਬਕ ਐਂਜਲੀਨਾ ਦੇ ਪੁੱਤਰ ਦਾ ਨਾਲ ਇਹ ਹਾਦਸਾ ਲਾਸ ਏਂਜਲਸ ਦੀ ਸੜਕ 'ਤੇ ਹੋਇਆ। ਹੁਣ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ -Bday Spl:ਗਰੀਬਾਂ ਦਾ ਮਸੀਹਾ, ਫ਼ਿਲਮਾਂ 'ਚ ਖਲਨਾਇਕ, ਅੱਜ ਹੈ ਇਹ ਅਦਾਕਾਰ ਕਰੋੜਾਂ ਦਾ ਮਾਲਕ
ਮੀਡੀਆ ਰਿਪੋਰਟਾਂ ਮੁਤਾਬਕ ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਦੇ ਪੁੱਤਰ ਪੈਕਸ ਜੋਲੀ-ਪਿਟ ਨੂੰ ਸੜਕ ਹਾਦਸੇ 'ਚ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੇ ਸਿਰ 'ਤੇ ਸੱਟ ਲੱਗੀ ਹੈ, ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਲਾਸ ਏਂਜਲਸ ਦੀ ਸੜਕ 'ਤੇ ਉਦੋਂ ਵਾਪਰਿਆ ਜਦੋਂ ਉਹ ਆਪਣੀ ਇਲੈਕਟ੍ਰਿਕ ਬਾਈਕ ਚਲਾ ਰਿਹਾ ਸੀ ਅਤੇ ਇਕ ਚੌਰਾਹੇ 'ਤੇ ਉਸ ਦੀ ਬਾਈਕ ਦੀ ਕਾਰ ਨਾਲ ਭਿਆਨਕ ਟੱਕਰ ਹੋ ਗਈ।ਇਹ ਹਾਦਸਾ ਹੁੰਦੇ ਹੀ ਕਾਰ ਦਾ ਡਰਾਈਵਰ ਘਬਰਾ ਗਿਆ ਅਤੇ ਉਹ ਜਲਦੀ ਨਾਲ ਗੱਡੀ 'ਚੋਂ ਬਾਹਰ ਨਿਕਲਿਆ ਅਤੇ ਉਸ ਨੇ ਅਦਾਕਾਰਾ ਦੇ ਪੁੱਤਰ ਨੂੰ ਹਸਪਤਾਲ ਲਿਜਾਇਆ, ਜਿੱਥੇ ਡਾਕਟਰ ਨੇ ਉਸ ਦਾ ਇਲਾਜ ਕਰਦੇ ਹੋਏ ਕਿਹਾ ਕਿ ਉਹ ਠੀਕ ਹੈ ਅਤੇ ਸੱਟ ਇੰਨੀ ਗੰਭੀਰ ਨਹੀਂ ਹੈ। ਫਿਲਹਾਲ ਉਹ ਹਸਪਤਾਲ 'ਚ ਦਾਖਲ ਹੈ ਅਤੇ ਡਾਕਟਰਾਂ ਦੀ ਨਿਗਰਾਨੀ 'ਚ ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ -KRITI SANON ਨੇ ਆਈਲੈਂਡ 'ਚ ਪ੍ਰੇਮੀ ਨਾਲ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਵਾਇਰਲ
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪੈਕਸ ਜੋਲੀ-ਪਿਟ ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਦਾ ਗੋਦ ਲਿਆ ਪੁੱਤਰ ਹੈ। ਇਹ ਉਸ ਦਾ ਚੌਥਾ ਬੱਚਾ ਹੈ, ਜੋ ਅਕਸਰ ਸੜਕਾਂ 'ਤੇ ਬਾਈਕ ਚਲਾਉਂਦਾ ਦੇਖਿਆ ਜਾਂਦਾ ਹੈ। ਪੈਕਸ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ 'ਕੁੰਗ ਫੂ ਪਾਂਡਾ 3' 'ਚ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਉਹ ਆਪਣੀ ਮਾਂ ਐਂਜਲੀਨਾ ਨਾਲ ਡਿਜ਼ਨੀ ਦੀ ਫਿਲਮ 'ਮੈਲੀਫਿਸੇਂਟ' 'ਚ ਵੀ ਨਜ਼ਰ ਆ ਚੁੱਕੇ ਹਨ। ਕੁੱਲ 6 ਬੱਚੇ ਹਨ ਜੋ ਆਪਣੀ ਮਾਂ ਐਂਜਲੀਨਾ ਨਾਲ ਰਹਿੰਦੇ ਹਨ। ਹਰ ਕੋਈ ਜਾਣਦਾ ਹੈ ਕਿ ਪਤੀ-ਪਤਨੀ ਵਿਚਕਾਰ ਤਲਾਕ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ।