‘ਐਕਸ ਮੈਨ’ ਫੇਮ ਏਡਨ ਕੈਂਟੋ ਦਾ 42 ਸਾਲ ਦੀ ਉਮਰ ’ਚ ਦਿਹਾਂਤ, ਕੈਂਸਰ ਨਾਲ ਲੜਦੇ ਹਾਰੇ ਜ਼ਿੰਦਗੀ ਦੀ ਜੰਗ
Wednesday, Jan 10, 2024 - 12:23 PM (IST)
ਮੁੰਬਈ (ਬਿਊਰੋ)– ਹਾਲੀਵੁੱਡ ਇੰਡਸਟਰੀ ਤੋਂ ਇਕ ਵਾਰ ਮੁੜ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੈਕਸੀਕਨ-ਅਮਰੀਕਨ ਅਦਾਕਾਰ ਏਡਨ ਕੈਂਟੋ ਦਾ ਦਿਹਾਂਤ ਹੋ ਗਿਆ ਹੈ। ਉਹ ਸਿਰਫ਼ 42 ਸਾਲਾਂ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ‘ਐਕਸ ਮੈਨ’ ਦੇ ਅਦਾਕਾਰ ਨੇ 8 ਜਨਵਰੀ ਨੂੰ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਦਿੱਤਾ। ਹੁਣ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੂਰੀ ਫ਼ਿਲਮ ਇੰਡਸਟਰੀ ਸੋਗ ’ਚ ਹੈ। ਇਸ ਦੇ ਨਾਲ ਹੀ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ।
ਕੈਂਸਰ ਤੋਂ ਹਾਰ ਗਏ ਏਡਨ
ਮੀਡੀਆ ਰਿਪੋਰਟਾਂ ਮੁਤਾਬਕ ਏਡਨ ਕੈਂਟੋ ਲੰਬੇ ਸਮੇਂ ਤੋਂ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਲੜ ਰਹੇ ਸਨ ਪਰ 8 ਜਨਵਰੀ ਨੂੰ ਉਹ ਇਹ ਲੜਾਈ ਹਾਰ ਗਏ। ਖ਼ਬਰਾਂ ਦੀ ਮੰਨੀਏ ਤਾਂ ਏਡਨ ਕੈਂਟੋ ਨੂੰ ਹਾਲ ਹੀ ’ਚ ਸੀਰੀਜ਼ ‘ਦਿ ਕਲੀਨਿੰਗ ਲੇਡੀ’ ’ਚ ਦੇਖਿਆ ਗਿਆ ਸੀ। ਇਸ ਅਮਰੀਕੀ ਟੀ. ਵੀ. ਸੀਰੀਜ਼ ’ਚ ਉਹ ਮੁੱਖ ਅਦਾਕਾਰ ਅਰਮਾਨ ਮੋਰਾਲੇਸ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਸਨ।
ਇਹ ਖ਼ਬਰ ਵੀ ਪੜ੍ਹੋ : 3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ
ਲਗਾਤਾਰ ਕੀਤਾ ਕੰਮ
ਉਨ੍ਹਾਂ ਨੇ ਇਸ ਸੀਰੀਜ਼ ਦੇ 2 ਬੈਕ-ਟੂ-ਬੈਕ ਸੀਜ਼ਨਜ਼ ’ਚ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਦੌਰਾਨ ਏਡਨ ਦੀ ਸਿਹਤ ਖ਼ਰਾਬ ਹੋਣ ਲੱਗੀ। ਅਜਿਹੇ ’ਚ ਉਹ ‘ਦਿ ਕਲੀਨਿੰਗ ਲੇਡੀ’ ਦੇ ਤੀਜੇ ਸੀਜ਼ਨ ਦਾ ਹਿੱਸਾ ਨਹੀਂ ਬਣ ਸਕੇ। ਖ਼ਬਰਾਂ ਹਨ ਕਿ ਏਡਨ ਲੰਬੇ ਸਮੇਂ ਤੱਕ ਅਪੈਂਡੀਸੀਅਲ ਕੈਂਸਰ ਵਰਗੀ ਬੀਮਾਰੀ ਨਾਲ ਲੜਦੇ ਰਹੇ।
ਪ੍ਰੀਮੀਅਰ ’ਤੇ ਦਿੱਤੀ ਜਾਵੇਗੀ ਸ਼ਰਧਾਂਜਲੀ
ਦੱਸਿਆ ਜਾ ਰਿਹਾ ਹੈ ਕਿ ਏਡਨ ਦੀ ਸਿਹਤ ’ਚ ਸੁਧਾਰ ਦੀ ਉਮੀਦ ਸੀ। ਇਸ ਤੋਂ ਬਾਅਦ ਉਹ ‘ਦਿ ਕਲੀਨਿੰਗ ਲੇਡੀ’ ਦੀ ਕਾਸਟ ’ਚ ਵੀ ਸ਼ਾਮਲ ਹੋਣ ਵਾਲੇ ਸਨ ਪਰ ਹੁਣ ਅਜਿਹਾ ਕਦੇ ਨਹੀਂ ਹੋਵੇਗਾ। ਖ਼ਬਰਾਂ ਮੁਤਾਬਕ ‘ਦਿ ਕਲੀਨਿੰਗ ਲੇਡੀ’ ਦੇ ਸੀਜ਼ਨ 3 ਦੇ ਪ੍ਰੀਮੀਅਰ ’ਤੇ ਮੇਕਰਸ ਏਡਨ ਨੂੰ ਸ਼ਰਧਾਂਜਲੀ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।