ਹਾਕੀ ਵਰਲਡ ਕੱਪ ਓਪਨਿੰਗ ''ਚ ਹਿੱਸਾ ਲੈਣ ਉੜੀਸਾ ਪਹੰਚੇ ਰਣਵੀਰ, CM ਪਟਨਾਇਕ ਨਾਲ ਕੀਤੀ ਮੁਲਾਕਾਤ
Wednesday, Jan 11, 2023 - 06:37 PM (IST)
ਮੁੰਬਈ (ਬਿਊਰੋ) - ਅਦਾਕਾਰ ਰਣਵੀਰ ਸਿੰਘ ਨੇ ਅੱਜ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ। ਦੱਸ ਦਈਏ ਕਿ ਹਾਕੀ ਵਰਲਡ ਕੱਪ ਓਪਨਿੰਗ ਸੈਰੇਮਨੀ ਵਿਚ ਹਿੱਸਾ ਲੈਣ ਲਈ ਰਣਵੀਰ ਉੜੀਸਾ ਗਏ ਹਨ। ਓਪਨਿੰਗ ਸੈਰੇਮਨੀ ਅੱਜ ਸ਼ਾਮ ਨੂੰ ਕਟਕ ਦੇ ਬਾਰਾਬਤੀ ਵਿਚ ਸਟੇਡੀਅਮ ਹੋ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ। ਮੀਟਿੰਗ ਦੀਆਂ ਤਸਵੀਰਾਂ ਨਵੀਨ ਪਟਨਾਇਕ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ।
ਦੱਸ ਦਈਏ ਕਿ ਰਣਵੀਰ ਸਿੰਘ ਨਾਲ ਮੁਲਾਕਾਤ ਦੀਆਂ ਤਿੰਨ ਤਸਵੀਰਾਂ ਸ਼ੇਅਰ ਕਰਦੇ ਹੋਏ ਨਵੀਨ ਪਟਨਾਇਕ ਨੇ ਲਿਖਿਆ, ''ਕਟਕ ਦੇ ਬਾਰਾਬਤੀ ਸਟੇਡੀਅਮ 'ਚ ਹਾਕੀ ਵਿਸ਼ਵ ਕੱਪ 2023 ਸਮਾਰੋਹ ਤੋਂ ਪਹਿਲਾਂ ਮਸ਼ਹੂਰ ਅਭਿਨੇਤਾ ਰਣਵੀਰ ਸਿੰਘ ਨਾਲ ਸੁਹਾਵਣੀ ਮੁਲਾਕਾਤ। ਮੈਨੂੰ ਯਕੀਨ ਹੈ ਕਿ ਸਮਾਗਮ ਵਿਚ ਉਨ੍ਹਾਂ ਦੀ ਮੌਜੂਦਗੀ ਇਸ ਨੂੰ ਹੋਰ ਆਕਰਸ਼ਕ ਬਣਾਵੇਗੀ। ਆਉ ਅਸੀਂ ਸਾਰੇ ਹਾਕੀ ਦੇ ਜਜ਼ਬੇ ਨੂੰ ਮਨਾਉਣ ਲਈ ਸ਼ਾਮਲ ਹੋਈਏ।'' ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਰਣਵੀਰ ਸਿੰਘ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਆਪਣੇ ਨਾਂ ਵਾਲੀ ਜਰਸੀ ਭੇਂਟ ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਅੱਜ ਸ਼ਾਮ ਕਟਕ ਵਿਚ ਹੋਣ ਵਾਲੇ ਮੈਗਾ ਹਾਕੀ ਈਵੈਂਟ ਵਿਚ ਕੇਂਦਰੀ ਮੰਤਰੀਆਂ ਅਤੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਸਮੇਤ ਕਈ ਨੇਤਾ ਹਿੱਸਾ ਲੈਣਗੇ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।