ਪ੍ਰਸਿੱਧ ਅਦਾਕਾਰਾ ਦੀ ਪਤੀ ਨੇ ਭਤੀਜੇ ਤੇ ਕਰਮਚਾਰੀਆਂ ਸਾਹਮਣੇ ਕੀਤੀ ਕੁੱਟਮਾਰ

Sunday, Nov 03, 2024 - 03:46 PM (IST)

ਪ੍ਰਸਿੱਧ ਅਦਾਕਾਰਾ ਦੀ ਪਤੀ ਨੇ ਭਤੀਜੇ ਤੇ ਕਰਮਚਾਰੀਆਂ ਸਾਹਮਣੇ ਕੀਤੀ ਕੁੱਟਮਾਰ

ਨਵੀਂ ਦਿੱਲੀ : ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਸ ਦੇ ਪਤੀ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਨੇ ਇਸ ਦਾ ਕਾਰਨ ਜਾਇਦਾਦ ਦੇ ਤਬਾਦਲੇ ਨੂੰ ਦੱਸਿਆ ਹੈ।  ਅਦਾਕਾਰਾ ਦਾ ਨਾਂ ਨਰਗਿਸ ਉਰਫ਼ ਗ਼ਜ਼ਲਾ ਇਦਰੀਸ ਹੈ। ਘਟਨਾ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਗਈ। ਦੋਸ਼ ਹੈ ਕਿ ਡਿਫੈਂਸ ਹਾਊਸਿੰਗ ਅਥਾਰਟੀ (ਡੀ.ਐੱਚ.ਏ.) ਲਾਹੌਰ ਦੇ ਇੰਸਪੈਕਟਰ ਮਾਜਿਦ ਬਸ਼ੀਰ ਨੇ ਆਪਣੀ ਪਤਨੀ ਨੂੰ ਇਸ ਹੱਦ ਤੱਕ ਕੁੱਟਿਆ ਕਿ ਉਸ ਦੇ ਚਿਹਰੇ, ਅੱਖਾਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਕਾਫੀ ਸੱਟਾਂ ਲੱਗੀਆਂ।

ਪਤੀ 'ਤੇ ਲਾਏ ਗੰਭੀਰ ਦੋਸ਼
ਅਦਾਕਾਰਾ ਨਰਗਿਸ ਮੁਤਾਬਕ, ਮੇਰੇ ਪਤੀ ਨੇ ਮੈਨੂੰ ਇਸ ਲਈ ਕੁੱਟਿਆ ਕਿਉਂਕਿ ਉਸ ਨੇ ਦੋਸ਼ੀ ਦੇ ਨਾਂ ‘ਤੇ ਆਪਣੀ ਜਾਇਦਾਦ ਟਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਨਰਗਿਸ ਦੇ ਭਰਾ ਖੁਰਰਮ ਭੱਟੀ ਨੇ ਡਿਫੈਂਸ ਸੀ, ਥਾਣੇ ‘ਚ ਦੱਸਿਆ ਕਿ ਮਾਜਿਦ ਬਸ਼ੀਰ ਨੇ ਆਪਣੀ ਸਰਕਾਰੀ ਬੰਦੂਕ ਨਾਲ ਮੇਰੇ ਮੂੰਹ ‘ਤੇ ਕਾਫ਼ੀ ਵਾਰ ਮਾਰਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬਸ਼ੀਰ ਪਹਿਲਾਂ ਵੀ ਉਸ ਦੀ ਕੁੱਟਮਾਰ ਕਰਦਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਏਪੀ ਢਿੱਲੋਂ ਦੇ ਘਰ ਫਾਈਰਿੰਗ ਮਾਮਲੇ 'ਤੇ ਕੈਨੇਡਾ ਪੁਲਸ ਦਾ ਵੱਡਾ ਬਿਆਨ, ਜਾਰੀ ਕੀਤੀ ਇਹ ਅਪਡੇਟ

ਜਾਇਦਾਦ ਕਾਰਨ ਕੀਤਾ ਗਿਆ ਤਸ਼ੱਦਦ
ਆਈ. ਏ. ਐੱਨ. ਐੱਸ. ਦੀ ਰਿਪੋਰਟ ਮੁਤਾਬਕ, ਨਰਗਿਸ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਸੀ ਕਿ ਮੇਰੇ ਪਤੀ ਨੇ ‘ਸਾਰੀਆਂ ਹੱਦਾਂ’ ਪਾਰ ਕਰ ਦਿੱਤੀਆਂ ਹਨ। ਮੈਨੂੰ ਵਾਲਾਂ ਤੋਂ ਘਸੀਟਿਆ ਗਿਆ, ਮੇਰੇ ਭਤੀਜੇ ਅਤੇ ਕਰਮਚਾਰੀਆਂ ਸਾਹਮਣੇ ਬੇਇੱਜ਼ਤ ਕੀਤਾ ਗਿਆ ਅਤੇ ਕੁੱਟਿਆ ਗਿਆ। ਉਸ ਨੇ ਕਿਹਾ ਕਿ ਬਸ਼ੀਰ ਨੇ ਮੇਰੇ ਜਬਾੜੇ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ 'ਚ ਆਪਣੀ ਸਰਕਾਰੀ ਬੰਦੂਕ ਦੀ ਬੈਰਲ ਵੀ ਮੂੰਹ 'ਚ ਪਾ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਜ਼ਮੀਨ ਦੇ ਟੁਕੜੇ, ਸੋਨੇ ਦੇ ਗਹਿਣੇ ਅਤੇ ਹੋਰ ਜਾਇਦਾਦ ਹੜੱਪਣ ਲਈ ਕੀਤਾ ਗਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ, ਜੋ ਹੁਣ ਵਾਇਰਲ ਹੋ ਗਈ ਹੈ, ਜਿਸ 'ਚ ਉਸ ਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਦਿਖਾਈ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ

ਘਟਨਾ ਤੋਂ ਬਾਅਦ ਫਰਾਰ ਮੁਲਜ਼ਮ
ਪਾਕਿਸਤਾਨੀ ਮੀਡੀਆ ਨੇ ਦੱਸਿਆ ਕਿ ਲਾਹੌਰ ਪੁਲਸ ਬਸ਼ੀਰ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਬਸ਼ੀਰ ਲਾਪਤਾ ਹੈ। ਨਰਗਿਸ ਨੇ FIR 'ਚ ਇਹ ਵੀ ਦੋਸ਼ ਲਾਇਆ ਹੈ ਕਿ ਇੰਸਪੈਕਟਰ ਆਪਣੀ ਸਾਬਕਾ ਪਤਨੀ ਨਾਲ ਇੱਕ ਮਸ਼ਹੂਰ ਟੀਵੀ ਹੋਸਟ ਦੇ ਘਰ ਰਹਿਣਾ ਚਾਹੁੰਦਾ ਸੀ। ਲਾਹੌਰ 'ਚ ਇੱਕ ਬਿਊਟੀ ਸੈਲੂਨ ਚਲਾਉਣ ਵਾਲੀ ਅਦਾਕਾਰਾ ‘ਤੇ ਵੀ 2002 'ਚ ਉਸ ਦੇ ਸਾਬਕਾ ਪਤੀ (ਬਰਖਾਸਤ ਪੁਲਸ ਇੰਸਪੈਕਟਰ ‘ਬਾਕਸਰ’) ਆਬਿਦ ਨੇ ਹਮਲਾ ਕੀਤਾ ਸੀ। ਉਹ ਉਸ ਸਮੇਂ ਬਹੁਤ ਮਸ਼ਹੂਰ ਸੀ ਅਤੇ ਆਪਣੇ ਕਰੀਅਰ ਦੇ ਸਿਖਰ ‘ਤੇ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News