ਹਿੰਦੁਸਤਾਨੀ ਭਾਊ ਨੂੰ ਪਈ ਸੋਸ਼ਲ ਮੀਡੀਆ ਦੀ ਮਾਰ, ਹੁਣ ਇਹ ਅਕਾਊਂਟ ਹੋਇਆ ਸਸਪੈਂਡ

08/23/2020 4:23:18 PM

ਦਿੱਲੀ (ਬਿਊਰੋ): ਕਲਰਸ ਚੈਨਲ ਦੇ ਚਰਚਿਤ ਸ਼ੋਅ 'ਬਿੱਗ ਬੌਸ 13' ਦੇ ਹਿੰਦੁਸਤਾਨੀ ਭਾਊ ਦੀਆਂ ਤਕਲੀਫਾਂ ਲਗਾਤਾਰ ਵੱਧਦੀ ਜਾ ਰਹੀ ਹੈ।ਹਾਲ ਹੀ 'ਚ ਹਿੰਦੁਸਤਾਨੀ ਭਾਊ ਦਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਹਿੰਦੁਸਤਾਨੀ ਭਾਊ ਦਾ ਫੇਸਬੁੱਕ ਅਕਾਊਂਟ ਵੀ ਸਸਪੈਂਡ ਕਰ ਦਿੱਤਾ ਗਿਆ ਹੈ ।

PunjabKesari
ਦਰਅਸਲ ਭਾਊ ਦੇ ਅਕਾਊਂਟ ਨੂੰ ਕਵਿਤਾ ਕੋਸ਼ਿਕ ਸਮੇਤ ਕਈ ਸੈਲਿਬ੍ਰੇਟੀ ਨੇ ਰਿਪੋਰਟ ਕੀਤੀ ਸੀ। ਦਰਅਸਲ ਹਿੰਦੁਸਤਾਨੀ ਭਾਊ ਦੀ ਇਕ ਇਤਰਾਜ਼ਯੋਗ ਵੀਡੀਓ ਨੂੰ ਸਭ ਤੋਂ ਪਹਿਲਾਂ ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਨੇ ਮਹਾਰਾਸ਼ਟਰ ਸਰਕਾਰ ਦੇ ਗ੍ਰਹਿਮੰਤਰੀ ਅਨਿਲ ਦੇਸ਼ਮੁਖ ਤੇ ਮੁੰਬਈ ਪੁਲਸ ਨੂੰ ਟੈਗ ਕਰਕੇ ਉਨ੍ਹਾਂ 'ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ।ਕੁਣਾਲ ਦੇ ਇਸ ਟਵੀਟ ਨੂੰ 'ਐੱਫ. ਆਈ. ਆਰ' ਫੇਮ ਅਦਾਕਾਰਾ ਕਵਿਤਾ ਕੋਸ਼ਿਕ ਤੇ ਫਰਾਹ ਅਲੀ ਖ਼ਾਨ ਸਮੇਤ ਕਈ ਲੋਕਾਂ ਨੇ ਇਸ 'ਤੇ ਰਿਪੋਰਟ ਕੀਤੀ ਸੀ। ਕੁਣਾਲ ਨੇ ਲਿਖਿਆ ਸੀ- ਹਿੰਸਾ ਲਈ ਭੜਕਾਉਣਾ ਦੋਸ਼ ਹੈ।  ਫਰਾਹ ਅਲੀ ਖ਼ਾਨ ਨੇ ਕੁਣਾਲ ਦੀ ਵੀਡੀਓ ਰੀਟਵੀਟ ਕਰਕੇ ਲਿਖਿਆ ਸੀ- ਵੀਡੀਓ 'ਚ ਜੋ ਵਿਅਕਤੀ ਹੈ, ਉਹ ਐਕਟਰ ਬਣਾਨ ਦਾ ਸਪਨਾ ਦੇਖ ਰਿਹਾ ਹੈ। ਸੱਜੈ ਦੱਤ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਸਭ ਕੁਝ ਦੇ ਚਲਦਿਆਂ ਅੱਜ ਹਿੰਦੁਸਤਾਨੀ ਭਾਊ ਦਾ ਫੇਸਬੁੱਕ ਅਕਾਊਂਟ ਵੀ ਸਸਪੈਂਡ ਕਰ ਦਿੱਤਾ ਗਿਆ ਹੈ ।ਉਮੀਦ ਹੈ ਕਿ ਇਸ ਦੇ ਖ਼ਿਲਾਫ਼ ਕਾਰਵਾਈ ਹੋਵੇਗੀ।


Lakhan

Content Editor

Related News