‘ਭੂਲ ਭੁਲੱਈਆ 3’ ਦੇ ਟਾਈਟਲ ਟਰੈਕ ਨਾਲ ਕਾਰਤਿਕ ਨੇ ਜਿੱਤਿਆ ਲੋਕਾਂ ਦਾ ਦਿਲ
Thursday, Oct 17, 2024 - 11:38 AM (IST)
ਮੁੰਬਈ (ਬਿਊਰੋ) - ‘ਭੂਲ ਭੁਲੱਈਆ 3’ ਦੇ ਟਾਈਟਲ ਟਰੈਕ ਦੀ ਉਡੀਕ ਖਤਮ ਹੋ ਗਈ ਹੈ। ਟੀ-ਸੀਰੀਜ਼ ਤੇ ਭੂਸ਼ਣ ਕੁਮਾਰ ਨੇ ਭਾਰਤੀ ਸਿਨੇਮਾ ’ਚ ਸਭ ਤੋਂ ਆਈਕਾਨਿਕ ਮਿਊਜ਼ੀਕਲ ਸਹਿਯਗ ਬਣਾ ਕੇ ਇਤਿਹਾਸ ਰਚਿਆ ਹੈ। ਨਿਰਮਾਤਾਵਾਂ ਨੇ ਹੁਣੇ ਹੀ ਭਾਰਤ ਦੇ ਪ੍ਰਸਿੱਧ ਸਟਾਰ ਕਾਰਤਿਕ ਆਰੀਅਨ ਅਭਿਨੀਤ ‘ਭੂਲ ਭੁਲੱਈਆ 3’ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਹੈ। ਇਹ ਟਰੈਕ ਵਿਜ਼ੂਅਲ ਟ੍ਰੀਟ ਹੈ। ਇਸ ’ਚ ਕਾਰਤਿਕ ਆਰੀਅਨ ਆਪਣੇ ਸਲੀਕ, ਸਮੂਥ ਅਤੇ ਆਕਰਸ਼ਕ ‘ਸਪੂਕੀ ਸਲਾਈਡ’ ਡਾਂਸ ਮੂਵਜ਼ ਨਾਲ ਸਕ੍ਰੀਨ ’ਤੇ ਛਾਇਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - Salman ਨਾਲ ਦੋਸਤੀ ਬਣੀ Baba Siddique ਲਈ ਕਾਲ, ਸ਼ੂਟਰ ਬੋਲੇ- 'ਪਿਓ-ਪੁੱਤ ਸੀ ਨਿਸ਼ਾਨੇ 'ਤੇ ਪਰ...'
ਟਰੈਕ ਨੂੰ ਜੋ ਖਾਸ ਬਣਾਉਂਦਾ ਹੈ ਉਹ ਹੈ ਅੰਤਰਰਾਸ਼ਟਰੀ ਸਟਾਰ ਪਿਟਬੁੱਲ ਦਾ ਸੰਪੂਰਨ ਰੈਪ ਹੈ ਜੋ ‘ਹਰੇ ਰਾਮ-ਹਰੇ ਕ੍ਰਿਸ਼ਨਾ’ ਦੇ ਮੰਤਰ ਨਾਲ ਬਲੈਂਡ ਕਰ ਰਿਹਾ ਹੈ। ਨਾਲ ਹੀ, ਪੰਜਾਬੀ ਸਨਸਨੀ ਦਿਲਜੀਤ ਦੋਸਾਂਝ ਆਪਣਾ ਵਿਲੱਖਣ ਅੰਦਾਜ਼ ਲੈ ਕੇ ਆਉਂਦੇ ਹਨ ਅਤੇ ਨੀਰਜ ਸ੍ਰੀਧਰ ਹਿੰਦੀ ਬੋਲਾਂ ਨੂੰ ਸੰਭਾਲਦੇ ਹਨ। ਸੰਗੀਤ ਦੇ ਉਸਤਾਦ ਪ੍ਰੀਤਮ ਅਤੇ ਤਨਿਸ਼ਕ ਬਾਗਚੀ ਦੀ ਅਗਵਾਈ ਅਤੇ ਨੀਰਜ ਸ਼੍ਰੀਧਰ ਦੀ ਪਛਾਣੀ ਆਵਾਜ਼ ਅਧੀਨ ਉਨ੍ਹਾਂ ਦਾ ਸਿਗਨੇਚਰ ਟਚ ਮਿਲਦਾ ਹੈ। ‘ਭੂਲ ਭੁਲੱਈਆ 3’ 1 ਨਵੰਬਰ, 2024 ਨੂੰ ਰਿਲੀਜ਼ ਹੋਣ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।