ਅਦਾਕਾਰਾ ਹਿਨਾ ਖ਼ਾਨ ਦੀ ਬਦਲਣ ਵਾਲੀ ਹੈ 'ਜ਼ਿੰਦਗੀ', ਚਿਹਰੇ 'ਤੇ ਆਈ ਮੁਸਕਾਨ

Monday, Jul 29, 2024 - 12:25 PM (IST)

ਅਦਾਕਾਰਾ ਹਿਨਾ ਖ਼ਾਨ ਦੀ ਬਦਲਣ ਵਾਲੀ ਹੈ 'ਜ਼ਿੰਦਗੀ', ਚਿਹਰੇ 'ਤੇ ਆਈ ਮੁਸਕਾਨ

ਮੁੰਬਈ (ਬਿਊਰੋ) - ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੀ ਹੈ ਪਰ ਉਹ ਇਸ ਪਲ 'ਚ ਵੀ ਸਕਾਰਾਤਮਕ ਬਣੀ ਹੋਈ ਹੈ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ। ਇਸ ਦੌਰਾਨ ਹਿਨਾ ਨੇ ਆਪਣੀ ਗਰਦਨ 'ਤੇ ਕੀਮੋਥੈਰੇਪੀ ਕਾਰਨ ਹੋਏ ਜ਼ਖ਼ਮ ਦਿਖਾਏ। ਤਸਵੀਰ 'ਚ ਹਿਨਾ ਖ਼ਾਨ ਹੱਸਦੀ ਹੋਈ ਬੇਹੱਦ ਪਿਆਰੀ ਲੱਗ ਰਹੀ ਹੈ। ਉਨ੍ਹਾਂ ਦੇ ਚਿਹਰੇ 'ਤੇ ਕੋਈ ਤਣਾਅ ਨਹੀਂ ਹੈ। ਉਹ ਮੁਸਕਰਾਉਂਦੇ ਹੋਏ ਆਪਣੀਆਂ ਸੈਲਫੀਜ਼ ਕਲਿੱਕ ਕਰ ਰਹੀ ਹੈ। ਤਸਵੀਰਾਂ ਨਾਲ ਹਿਨਾ ਖ਼ਾਨ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਚੰਗੀਆਂ ਚੀਜ਼ਾਂ ਆਉਣ ਵਾਲੀਆਂ ਹਨ। ਤਸਵੀਰ 'ਚ ਹਿਨਾ ਖ਼ਾਨ ਟੀ-ਸ਼ਰਟ ਪਾਈ ਨਜ਼ਰ ਆ ਰਹੀ ਹੈ, ਜਿਸ 'ਤੇ ਗ੍ਰਾਫਿਕ 'ਚ ਲਿਖਿਆ ਸੀ, 'ਚੰਗੀਆਂ ਚੀਜ਼ਾਂ ਆਉਣ ਵਾਲੀਆਂ ਹਨ।' ਸੈਲਫੀ 'ਚ ਹਿਨਾ ਖ਼ਾਨ ਨੂੰ ਆਪਣੇ ਕੀਮੋਥੈਰੇਪੀ ਦੇ ਜ਼ਖ਼ਮ ਵੀ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਰੁਪਾਲੀ ਗਾਂਗੁਲੀ ਨੇ ਗੁਲਾਬੀ ਸਾੜ੍ਹੀ 'ਚ ਕਰਵਾਇਆ ਗਲੈਮਰਸ ਫੋਟੋਸ਼ੂਟ

ਦੱਸ ਦੇਈਏ ਕਿ ਹਿਨਾ ਖ਼ਾਨ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਸਟੇਜ 3 ਬ੍ਰੈਸਟ ਕੈਂਸਰ ਹੈ। ਹਾਲ ਹੀ 'ਚ ਕੋਕਿਲਾਬੇਨ ਹਸਪਤਾਲ ਦੇ ਹਾਊਸਕੀਪਿੰਗ ਵਿਭਾਗ ਨੇ ਇੰਸਟਾਗ੍ਰਾਮ 'ਤੇ ਹਿਨਾ ਲਈ ਇਕ ਇਮੋਸ਼ਨਲ ਨੋਟ ਸ਼ੇਅਰ ਕੀਤਾ ਹੈ। ਇਸ ਨੋਟ ‘ਚ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ। ਹਿਨਾ ਨੇ ਸੋਸ਼ਲ ਮੀਡੀਆ ‘ਤੇ ਇਕ ਹੱਥ ਲਿਖਤ ਨੋਟ ਦੀ ਤਸਵੀਰ ਪੋਸਟ ਕੀਤੀ, ਜਿਸ 'ਚ ਦੱਸਿਆ ਗਿਆ ਕਿ ਕਿਵੇਂ ਇਸ ਦੌਰਾਨ ਅਜਿਹੇ ਨਿਸ਼ਨਾ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।

PunjabKesari

ਇਹ ਖ਼ਬਰ ਵੀ ਪੜ੍ਹੋ - ਗਾਇਕ ਗਿੱਪੀ ਗਰੇਵਾਲ ਨੇ ਆਪਣੇ ਦੋਸਤ ਨੂੰ ਦਿੱਤਾ ਇਹ ਖ਼ਾਸ ਤੋਹਫਾ, ਫੈਨਜ਼ ਕਰ ਰਹੇ ਹਨ ਤਾਰੀਫ਼

ਕੋਕਿਲਾਬੇਨ ਹਸਪਤਾਲ ਦੁਆਰਾ ਸਾਂਝੇ ਕੀਤੇ ਗਏ ਨੋਟ 'ਚ ਲਿਖਿਆ ਗਿਆ ਹੈ, ''ਮੈਂ ਜਾਣਦੀ ਹਾਂ ਕਿ ਇਹ ਸਰਜਰੀ ਤੁਹਾਡੇ ਲਈ ਬਹੁਤ ਮੁਸ਼ਕਿਲ ਰਹੀ ਹੋਵੇਗੀ ਪਰ ਮੈਂ ਖੁਸ਼ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਠੀਕ ਹੋਣ ਦੇ ਰਾਹ 'ਤੇ ਹੋ। ਅਸੀਂ ਤੁਹਾਡੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦੇ ਹਾਂ।'' ਇਸ ਤੋਂ ਪਹਿਲਾਂ ਹਿਨਾ ਨੇ ਕੈਂਸਰ ਦੇ ਇਲਾਜ ਦੌਰਾਨ ਆਪਣੇ ਦਰਦ ਨੂੰ ਸਾਂਝਾ ਕੀਤਾ ਸੀ। ਹਿਨਾ ਨੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਲਿਖਿਆ ਸੀ, 'ਲਗਾਤਾਰ ਦਰਦ 'ਚ ਰਹਿਣਾ। ਹਾਂ ਲਗਾਤਾਰ.. ਹਰ ਇੱਕ ਸਕਿੰਟ, ਵਿਅਕਤੀ ਮੁਸਕਰਾ ਰਿਹਾ ਹੈ?'' ਕੰਮ ਦੀ ਗੱਲ ਕਰੀਏ ਤਾਂ ਹਿਨਾ ਕੈਂਸਰ ਦੇ ਇਲਾਜ ਦੇ ਨਾਲ-ਨਾਲ ਕੰਮ ਵੀ ਕਰ ਰਹੀ ਹੈ। ਉਹ ਸ਼ੂਟਿੰਗ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News