ਹਿਨਾ ਖ਼ਾਨ ਨੇ ਵਰਕਆਊਟ ਕਰਦੇ ਦਾ ਵੀਡੀਓ ਕੀਤਾ ਸ਼ੇਅਰ, ਫੈਨਜ਼ ਕਰ ਰਹੇ ਹਨ ਤਾਰੀਫ਼

Sunday, Jul 21, 2024 - 11:53 AM (IST)

ਹਿਨਾ ਖ਼ਾਨ ਨੇ ਵਰਕਆਊਟ ਕਰਦੇ ਦਾ ਵੀਡੀਓ ਕੀਤਾ ਸ਼ੇਅਰ, ਫੈਨਜ਼ ਕਰ ਰਹੇ ਹਨ ਤਾਰੀਫ਼

ਮੁੰਬਈ- ਟੈਲੀਵਿਜ਼ਨ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇਕ ਹਿਨਾ ਖ਼ਾਨ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਹ ਸਟੇਜ 3 ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਇਸ ਖੁਲਾਸੇ ਤੋਂ ਬਾਅਦ ਤੋਂ ਹਿਨਾ ਖ਼ਾਨ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਇਸ ਸਫਰ ਦੌਰਾਨ ਹਿਨਾ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਅਪਡੇਟ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਹਿਨਾ ਖ਼ਾਨ ਵੀ ਲਗਾਤਾਰ ਇੰਸਪਾਇਰਿੰਗ ਅਤੇ ਕਿਊਟਸ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਜ਼ਬਰਦਸਤ ਵਰਕਆਊਟ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਫੈਨਜ਼ ਹੈਰਾਨ ਹਨ।

 

 
 
 
 
 
 
 
 
 
 
 
 
 
 
 
 

A post shared by 𝑯𝒊𝒏𝒂 𝑲𝒉𝒂𝒏 (@realhinakhan)

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, ''ਇਸ ਨੂੰ ਜਿੱਤਣ ਲਈ, ਮੈਨੂੰ ਇਕ ਵਾਰ ਫਿਰ ਇਕ ਕਦਮ ਚੁੱਕਣਾ ਹੋਵੇਗਾ। ਮੈਂ ਜੋ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕਰਨਾ ਹੋਵੇਗਾ, ਹਾਂ ਜਿਵੇਂ ਕਿਹਾ ਹੈ, ਤੁਸੀਂ ਕਰ ਸਕਦੇ ਹੋ। ਚੰਗੇ ਦਿਨ ਲੱਭੋ ਅਤੇ ਉਹਨਾਂ ਦਾ ਵੱਧ ਤੋਂ ਵੱਧ ਲਾਭ ਉਠਾਓ, ਭਾਵੇਂ ਉਹ ਥੋੜ੍ਹੇ ਹੀ ਕਿਉਂ ਨਾ ਹੋਣ,ਇਹੀ ਯਾਤਰਾ ਹੋਣੀ ਚਾਹੀਦੀ ਹੈ। ਮੈਨੂੰ ਇਹ ਤਾਕਤ ਦੇਣ ਲਈ ਅੱਲ੍ਹਾ ਦਾ ਧੰਨਵਾਦ। 

ਇਹ ਖ਼ਬਰ ਵੀ ਪੜ੍ਹੋ -ਗਾਇਕ ਪਰਮੀਸ਼ ਵਰਮਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕਰੀਬੀ ਦੀ ਹੋਈ ਮੌਤ

ਫੈਨਜ਼ ਖੁੱਲ੍ਹ ਕੇ ਕਰ ਰਹੇ ਹਨ ਕੁਮੈਂਟਸ
ਹਿਨਾ ਖ਼ਾਨ ਦੀ ਇਸ ਵਰਕਆਊਟ ਪੋਸਟ 'ਤੇ ਪ੍ਰਸ਼ੰਸਕ ਵੀ ਖੁੱਲ੍ਹ ਕੇ ਟਿੱਪਣੀ ਕਰ ਰਹੇ ਹਨ ਅਤੇ ਅਦਾਕਾਰਾ ਦੀ ਤਾਰੀਫ਼ ਕਰ ਰਹੇ ਹਨ। ਇਕ ਫੈਨਜ਼ ਨੇ ਲਿਖਿਆ, "ਮੈਂ ਤੁਹਾਡੇ ਵਰਗੀ ਬਹਾਦਰ ਅਤੇ ਮਜ਼ਬੂਤ ​​ਔਰਤ ਕਦੇ ਨਹੀਂ ਵੇਖੀ, ਮੈਂ ਤੁਹਾਨੂੰ ਸਲਾਮ ਕਰਦਾ ਹਾਂ, ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, "ਤੁਸੀਂ ਇੱਕ ਲੜਾਕੂ ਹੋ, ਹਿਨਾ।" ਤੁਸੀਂ ਅੱਗੇ ਵਧਦੇ ਰਹੋ, ਤੁਸੀਂ ਯਕੀਨੀ ਤੌਰ 'ਤੇ ਇਸ ਨੂੰ ਜਿੱਤੋਗੇ।'' ਹਾਲ ਹੀ 'ਚ ਹਸਪਤਾਲ ਦੌਰਾਨ, ਹਿਨਾ ਖ਼ਾਨ ਨੇ ਹਸਪਤਾਲ ਦੇ ਸਟਾਫ ਦੁਆਰਾ ਦਿੱਤੀ ਗਈ ਮਦਦ ਅਤੇ ਦੇਖਭਾਲ ਲਈ ਧੰਨਵਾਦ ਪ੍ਰਗਟ ਕੀਤਾ ਸੀ।


author

Priyanka

Content Editor

Related News