ਕੀਮੋਥੈਰੇਪੀ ਕਰਾਉਣ ਮਗਰੋਂ ਕੁਝ ਅਜਿਹੀ ਸੀ ਹਿਨਾ ਖ਼ਾਨ ਦੀ ਹਾਲਤ, ਵੇਖ ਮਾਂ ਦੇ ਨਹੀਂ ਰੁਕੇ ਹੰਝੂ, ਵੇਖੋ ਭਾਵੁਕ ਤਸਵੀਰਾਂ

07/05/2024 10:41:03 AM

ਮੁੰਬਈ (ਬਿਊਰੋ) - ਛੋਟੇ ਪਰਦੇ ਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਹਿਨਾ ਖ਼ਾਨ 'ਬ੍ਰੈਸਟ ਕੈਂਸਰ' ਦੀ ਤੀਜੀ ਸਟੇਜ 'ਤੇ ਹੈ। ਜਿਸ ਕਾਰਨ ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਲ ਹੀ  'ਚ ਹਿਨਾ ਖ਼ਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਹਿਨਾ ਖ਼ਾਨ ਡਾਕਟਰ ਦੀ ਦੇਖ ਰੇਖ ਹੇਠ ਆਪਣਾ ਇਲਾਜ ਕਰਵਾ ਰਹੀ ਹੈ। ਅਦਾਕਾਰਾ ਚੜ੍ਹਦੀਕਲਾ 'ਚ ਹੈ ਅਤੇ ਖੁਸ਼ ਦਿਖਾਈ ਦੇ ਰਹੀ ਹੈ ਅਤੇ ਨਾਲ ਅੱਖਾਂ 'ਚ ਹੰਝੂ ਲੈ ਆਉਂਦੀ ਹੈ।

PunjabKesari

ਅਦਾਕਾਰਾ ਨੁੰ ਉਸ ਦੇ ਫੈਨਸ ਵੀ ਚੰਗੀ ਸਿਹਤ ਲਈ ਦੁਆਵਾਂ ਕਰ ਰਹੇ ਹਨ ਅਤੇ ਨਾਲ ਹੀ ਉਸ ਦੀ ਹੌਸਲਾ ਅਫਜ਼ਾਈ ਵੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਿਨਾ ਖ਼ਾਨ ਦੀ ਇਹ ਵੀਡੀਓ ਪਹਿਲੀ ਕੀਮੋਥੈਰੇਪੀ ਤੋਂ ਪਹਿਲਾਂ ਦੀ ਜਾਂ ਬਾਅਦ ਦੀ ਹੈ। 

PunjabKesari

ਦੱਸ ਦਈਏ ਕਿ ਬੀਤੇ ਦਿਨੀਂ ਹਿਨਾ ਖ਼ਾਨ ਨੇ ਆਪਣੇ ਵਾਲ ਕਟਵਾ ਲਏ, ਜਿਸ ਦੀ ਵੀਡੀਓ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤੇ ਅਦਾਕਾਰਾ ਨੂੰ ਹੌਂਸਲਾ ਦੇ ਰਿਹਾ ਹੈ। ਉਥੇ ਹੀ ਜਦੋਂ ਹਿਨਾ ਖ਼ਾਨ ਆਪਣੇ ਵਾਲ ਕੱਟ ਰਹੀ ਸੀ, ਉਦੋਂ ਮਾਂ ਉਸ ਨੂੰ ਵੇਖ ਕੇ ਬਹੁਤ ਭਾਵੁਕ ਹੋ ਜਾਂਦੀ ਹੈ ਅਤੇ ਭੁੱਬਾਂ ਮਾਰ ਕੇ ਰੋਣ ਲੱਗਦੀ ਹੈ। ਇਸ ਦੀ ਇਕ ਵੀਡੀਓ ਹਿਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

PunjabKesari
ਦੱਸ ਦਈਏ ਕਿ ਹਿਨਾ ਖ਼ਾਨ ਨੇ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ- 'ਤੁਸੀਂ ਮੇਰੀ ਮਾਂ ਦੇ ਰੋਣ ਨੂੰ ਸੁਣ ਸਕਦੇ ਹੋ। ਮੈਨੂੰ ਅਸੀਸ ਦੇਣਾ ਕਿਉਂਕਿ ਮੈਂ ਆਪਣੇ ਆਪ ਨੂੰ ਅਜਿਹਾ ਵੇਖਣ ਲਈ ਤਿਆਰ ਕੀ,ਤਾ ਜਿਸ ਦੀ ਮੈਂ ਕਦੇ ਕਲਪਨਾ ਕਰਨ ਦੀ ਹਿੰਮਤ ਨਹੀਂ ਕੀਤੀ ਸੀ।

PunjabKesari

ਉਹ ਸਾਰੇ ਲੋਕਾਂ ਲਈ, ਖ਼ਾਸ ਤੌਰ 'ਤੇ ਉਹ ਔਰਤਾਂ ਜੋ ਇੱਕੋ ਲੜਾਈ ਲੜ ਰਹੀਆਂ ਹਨ, ਮੈਂ ਜਾਣਦੀ ਹਾਂ ਕਿ ਇਹ ਮੁਸ਼ਕਿਲ ਹੈ, ਸਾਡੇ ਵਾਲ ਸਾਡੇ ਲਈ ਇੱਕ ਤਾਜ ਦੀ ਤਰ੍ਹਾਂ ਹੈ, ਜੋ ਅਸੀਂ ਕਦੇ ਨਹੀਂ ਕਟਵਾਉਂਦੇ ਪਰ ਜਦੋਂ ਤੁਸੀਂ ਅਜਿਹੀ ਵੱਡੀ ਲੜਾਈ ਦਾ ਸਾਹਮਣਾ ਕਰ ਰਹੇ ਹੋ, ਜਿਸ 'ਚ ਤੁਹਾਨੂੰ ਆਪਣੇ ਵਾਲ ਗੁਆਉਣੇ ਪੈਣ-ਤੁਹਾਡਾ ਮਾਣ, ਤੁਹਾਡਾ ਤਾਜ?

PunjabKesari

ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਮੁਸ਼ਕਿਲ ਫੈਸਲੇ ਲੈਣੇ ਪੈਣਗੇ ਅਤੇ ਮੈਂ ਜਿੱਤਣਾ ਚੁਣਦੀ ਹਾਂ। ਮੈਂ ਇਸ ਲੜਾਈ ਨੂੰ ਜਿੱਤਣ ਲਈ ਆਪਣੇ ਆਪ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਸੁੰਦਰ ਵਾਲਾਂ ਨੂੰ ਡਿੱਗਣ ਤੋਂ ਪਹਿਲਾਂ ਛੱਡ ਦੇਣਾ ਚਾਹੁੰਦੀ ਹਾਂ। ਮੈਂ ਇਸ ਮਾਨਸਿਕ ਵਿਗਾੜ ਨੂੰ ਕਈ ਹਫ਼ਤਿਆਂ ਤੱਕ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ ਸੀ।

PunjabKesari

ਇਸ ਲਈ ਮੈਂ ਆਪਣਾ ਤਾਜ ਛੱਡਣ ਦੀ ਚੋਣ ਕੀਤੀ ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਅਸਲ ਤਾਜ ਮੇਰੀ ਹਿੰਮਤ, ਮੇਰੀ ਤਾਕਤ ਅਤੇ ਆਪਣੇ ਲਈ ਮੇਰਾ ਪਿਆਰ ਹੈ। ਹਾਂ ਮੈਂ ਇਸ ਚੀਜ਼ ਲਈ ਇੱਕ ਵਧੀਆ ਵਿੱਗ ਬਣਾਉਣ ਲਈ ਆਪਣੇ ਵਾਲਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਵਾਲ ਵਾਪਸ ਉੱਗਣਗੇ, ਭਰਵੱਟੇ ਉੱਗਣਗੇ, ਜ਼ਖਮ ਫਿੱਕੇ ਪੈ ਜਾਣਗੇ, ਪਰ ਆਤਮਾ ਬਰਕਰਾਰ ਰਹਿਣੀ ਚਾਹੀਦੀ ਹੈ।''

PunjabKesari
ਦੱਸਣਯੋਗ ਹੈ ਕਿ 'ਬਿੱਗ ਬੌਸ' ਤੋਂ ਬਾਅਦ ਹਿਨਾ ਖ਼ਾਨ 'ਖਤਰੋਂ ਕੇ ਖਿਲਾੜੀ' 'ਚ ਵੀ ਨਜ਼ਰ ਆਈ ਸੀ। ਹਿਨਾ ਖ਼ਾਨ ਨੇ ਫ਼ਿਲਮ 'ਹੈਕਡ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ ਪਰ ਇਹ ਫ਼ਿਲਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਹਿਨਾ ਕਈ ਸੰਗੀਤ ਐਲਬਮਾਂ 'ਚ ਵੀ ਨਜ਼ਰ ਆ ਚੁੱਕੀ ਹੈ ਅਤੇ ਇੱਕ ਪੰਜਾਬੀ ਫ਼ਿਲਮ ਵੀ ਕਰ ਚੁੱਕੀ ਹੈ।

PunjabKesari

ਅੱਜ ਹਿਨਾ ਟੀ.ਵੀ. ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਦਾਕਾਰਾਂ 'ਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਹਿਨਾ ਖ਼ਾਨ ਦੀ ਕੁੱਲ ਜਾਇਦਾਦ 52 ਕਰੋੜ ਰੁਪਏ ਹੈ, ਜੋ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਅਮੀਰ ਟੈਲੀਵਿਜ਼ਨ ਅਦਾਕਾਰਾ ਬਣਾਉਂਦੀ ਹੈ। ਉਹ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਟੀ.ਵੀ. ਅਦਾਕਾਰਾਂ 'ਚੋਂ ਇੱਕ ਹੈ, ਜੋ ਕਥਿਤ ਤੌਰ 'ਤੇ ਇੱਕ ਐਪੀਸੋਡ ਲਈ 2 ਲੱਖ ਰੁਪਏ ਚਾਰਜ ਕਰਦੀ ਹੈ।
PunjabKesari

PunjabKesari


sunita

Content Editor

Related News