ਕੀ ਹਿਨਾ ਖਾਨ ਨੇ ਪ੍ਰੇਮੀ ਰੋਕੀ ਨਾਲ ਕਰਵਾ ਲਈ ਹੈ ਮੰਗਣੀ? ਡਾਇਮੰਡ ਰਿੰਗ ਪਾ ਸਾਂਝੀਆਂ ਕੀਤੀਆਂ ਤਸਵੀਰਾਂ

Tuesday, Feb 16, 2021 - 02:48 PM (IST)

ਕੀ ਹਿਨਾ ਖਾਨ ਨੇ ਪ੍ਰੇਮੀ ਰੋਕੀ ਨਾਲ ਕਰਵਾ ਲਈ ਹੈ ਮੰਗਣੀ? ਡਾਇਮੰਡ ਰਿੰਗ ਪਾ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ : ਅਦਾਕਾਰਾ ਹਿਨਾ ਖਾਨ ਫੈਸ਼ਨ ਦੇ ਨਾਲ-ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਰਹਿੰਦੀ ਹੈ। ਹਿਨਾ 10 ਸਾਲ ਤੋਂ ਰਾਕੀ ਜਾਇਸਵਾਲ ਨੂੰ ਡੇਟ ਕਰ ਰਹੀ ਹੈ। ਦੋਵਾਂ ਦੀ ਮੁਲਾਕਾਤ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੇ ਸੈਟ ’ਤੇ ਹੋਈ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਪਿਆਰ ਹੋਇਆ। ਹਿਨਾ ਨੇ ਬਿਗ ਬੌਸ ਦੇ ਘਰ ਵਿਚ ਰੋਕੀ ਨਾਲ ਰਿਲੇਸ਼ਨਸ਼ਿਪ ਦੀ ਗੱਲ ਮੰਨੀ ਸੀ। ਇਸ ਤੋਂ ਬਾਅਦ ਹੀ ਦੋਵਾਂ ਨੂੰ ਇਕ-ਦੂਜੇ ਨਾਲ ਸਪਾਟ ਕੀਤਾ ਗਿਆ।

ਇਹ ਵੀ ਪੜ੍ਹੋ: ‘ਬਿਗ ਬੌਸ’ ਫੇਮ ਸੋਨਾਲੀ ਫੋਗਾਟ ਦੇ ਘਰ ਚੋਰੀ, ਨਕਦੀ ਸਮੇਤ ਲਾਇਸੈਂਸੀ ਰਿਵਾਲਵਰ ਵੀ ਲੈ ਗਏ ਚੋਰ

 
 
 
 
 
 
 
 
 
 
 
 
 
 
 

A post shared by HK (@realhinakhan)

ਉਥੇ ਹੀ ਹਿਨਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਜਲਦ ਹੀ ਲਾੜੀ ਬਣੇ ਦੇਖਣਾ ਚਾਹੁੰਦੇ ਹਨ। ਹਾਲਾਂਕਿ ਹਿਨਾ ਨੇ ਕਦੇ ਰੋਕੀ ਨਾਲ ਵਿਆਹ ਨੂੰ ਲੈ ਕੇ ਖ਼ੁੱਲ੍ਹ ਕੇ ਗੱਲਬਾਤ ਨਹੀਂ ਕੀਤੀ। ਇਸ ਦੌਰਾਨ ਹਿਨਾ ਨੇ ਇੰਸਟਾਗ੍ਰਾਮ ’ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਨ੍ਹਾਂ ਤਸਵੀਰਾਂ ਵਿਚ ਹਿਨਾ ਖਾਨ ਇਕ ਖ਼ੂਬਸੂਰਤ ਡਾਇਮੰਡ ਰਿੰਗ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਹਿਨਾ ਨੇ ਲਿਖਿਆ, ‘ਇਹ ਹਾਂ ਹੈ! ਵੈਲੇਨਟਾਈਨ ਡੇਅ ’ਤੇ ਇਸ ਤੋਂ ਬਿਹਤਰ ਅਤੇ ਖ਼ੂਬਸੂਰਤ ਹੋਰ ਕੁੱਝ ਨਹੀਂ ਹੋ ਸਕਦਾ ਸੀ।’

ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਅਦਾਲਤ ਨੂੰ ਕਿਹਾ- ਮੇਰੇ ਕਿਸੇ ਟਵੀਟ ਨਾਲ ਹਿੰਸਾ ਨਹੀਂ ਭੜਕੀ

 
 
 
 
 
 
 
 
 
 
 
 
 
 
 

A post shared by HK (@realhinakhan)

ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਦੇ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਵੈਲੇਨਟਾਈਨ ਡੇਅ ’ਤੇ ਹਿਨਾ ਨੂੰ ਇਹ ਰਿੰਗ ਉਨ੍ਹਾਂ ਦੇ ਪ੍ਰੇਮੀ ਰੋਕੀ ਜਾਇਸਵਾਲ ਨੇ ਗਿਫ਼ਟ ਕੀਤੀ ਹੈ ਅਤੇ ਉਨ੍ਹਾਂ ਨੇ ਮੰਗਣੀ ਕਰਵਾ ਲਈ ਹੈ ਪਰ ਇੱਥੇ ਤੁਹਾਨੂੰ ਦੱਸ ਦੇਈਏ ਕਿ ਹਿਨਾ ਖਾਨ ਦੀ ਮੰਗਣੀ ਨਹੀਂ ਹੋਈ ਹੈ। ਦਰਅਸਲ ਹਿਨਾ ਨੇ ਵੈਲੇਨਟਾਈਟ ਡੇਅ ’ਤੇ ਇਸ ਇੰਗੇਜ਼ਮੈਂਟ ਰਿੰਗ ਦਾ ਪ੍ਰਮੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ: ਮੇਰੀ ਜਾਇਦਾਦ ਨੂੰ ਲੈ ਕੇ ਕੀਤਾ ਜਾ ਰਿਹੈ ਝੂਠਾ ਪ੍ਰਚਾਰ, ਇਸ ਦਾ ਅੰਦੋਲਨ ਨਾਲ ਕੀ ਮਤਲਬ: ਰਾਕੇਸ਼ ਟਿਕੈਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News