ਮਾਲਦੀਵ ''ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ ਹਿਨਾ ਖਾਨ, ਦੇਖੋ ਖੂਬਸੂਰਤ ਤਸਵੀਰਾਂ

2021-09-15T12:07:00.187

ਮੁੰਬਈ- ਮਾਲਦੀਵ ਇਨੀਂ ਦਿਨੀਂ ਹਰ ਇੱਕ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਕਈ ਬਾਲੀਵੁੱਡ ਅਤੇ ਟੀਵੀ ਸਿਤਾਰੇ ਮਾਲਦੀਵ ਪਹੁੰਚੇ ਹੋਏ ਹਨ ਅਤੇ ਖੂਬ ਮਜ਼ਾ ਮਾਣ ਰਹੇ ਹਨ। ਟੀਵੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਹਿਨਾ ਖ਼ਾਨ ਵੀ ਆਪਣੇ ਕੰਮ ਤੋਂ ਕੁਝ ਸਮੇਂ ਲਈ ਬ੍ਰੇਕ ਲੈ ਕੇ ਖੁਸ਼ਨੁਮਾ ਪਲਾਂ ਨੂੰ ਇਕੱਠੇ ਕਰਨ ਲਈ ਮਾਲਦੀਵ ਪਹੁੰਚੀ ਹੋਈ ਹੈ।

PunjabKesari
ਮਾਲਦੀਵ ਦੇ ਬੀਚ ਤੋਂ ਅਦਾਕਾਰਾ ਨੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਵੀਡੀਓ 'ਚ ਉਹ ਕੂਲ ਲੁੱਕ ‘ਚ ਨਜ਼ਰ ਆ ਰਹੀ ਹੈ ਅਤੇ ਸ਼੍ਰੀਲੰਕਨ ਗੀਤ ਉੱਤੇ ਆਪਣੀਆਂ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

PunjabKesari

ਦੱਸ ਦਈਏ ਹਿਨਾ ਖ਼ਾਨ ਇਸ ਸਾਲ ਬਹੁਤ ਹੀ ਵੱਡੇ ਦੁੱਖ 'ਚ ਲੰਘੀ ਹੈ ਪਰ ਹੁਣ ਉਹ ਆਪਣੇ ਆਪ ਨੂੰ ਹਿੰਮਤ ਦੇ ਨਾਲ ਜ਼ਿੰਦਗੀ ‘ਚ ਅੱਗੇ ਵੱਧਣ ਦੀ ਪੂਰੀ ਕੋਸ਼ਿਸ ਕਰ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਦੇ ਪਿਤਾ ਦਾ ਅਚਾਨਕ ਹੀ ਦਿਹਾਂਤ ਹੋ ਗਿਆ ਸੀ। ਪਿਤਾ ਦੀ ਮੌਤ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ ਪਰ ਉਨ੍ਹਾਂ ਨੇ ਆਪਣੀ ਮੰਮੀ ਨੂੰ ਹਿੰਮਤ ਦੇਣ ਲਈ ਖੁਦ ਨੂੰ ਮਜ਼ਬੂਤ ਕੀਤਾ ਹੈ। ਜੇ ਗੱਲ ਕਰੀਏ ਹਿਨਾ ਖ਼ਾਨ ਦੇ ਵਰਕ ਫਰੰਟ ਦੀ ਉਹ ਕਈ ਨਾਮੀ ਸੀਰੀਅਲਾਂ ਅਤੇ ਮਿਊਜ਼ਿਕ ਵੀਡੀਓਜ਼ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ।

PunjabKesari

PunjabKesari

PunjabKesari

PunjabKesari

PunjabKesari


Aarti dhillon

Content Editor Aarti dhillon