ਕਾਨਸ ਫ਼ਿਲਮ ਫ਼ੈਸਟੀਵਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿਨਾ ਖਾਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ

Monday, May 16, 2022 - 01:31 PM (IST)

ਕਾਨਸ ਫ਼ਿਲਮ ਫ਼ੈਸਟੀਵਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿਨਾ ਖਾਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ

ਮੁੰਬਈ: ‘ਟੈਲੀ ਵਰਡ’ ਦੀ ਖੂਬਸੂਰਤ ਅਦਾਕਾਰਾ ਹਿਨਾ ਖਾਨ ਇਕ ਵਾਰ ਫ਼ਿਰ ਸੋਸ਼ਲ ਮੀਡੀਆ ’ਤੇ ਚਰਚਾ ’ਚ ਹੈ। ਹਿਨਾ ਖਾਨ ਜਲਦ ਹੀ ਕਾਨਸ ਫ਼ਿਲਮ ਫ਼ੈਸਟੀਵਲ ’ਚ ਆਪਣੀ ਖੂਬਸੂਰਤੀ ਦੇ ਜਲਵੇ ਦਿਖਾਵੇਗੀ। ਇਸ ਤੋਂ ਪਹਿਲਾਂ ਵੀ ਹਿਨਾ ਖਾਨ ਸਾਲ 2019 ’ਚ ਕਾਨਸ ਫ਼ਿਲਮ ਫ਼ੈਸਟੀਵਲ ’ਚ ਦਾ ਹਿੱਸਾ ਲੈ ਚੁੱਕੀ ਹੈ ਪਰ ਕਾਨਸ ਫ਼ਿਲਮ ਫ਼ੈਸਟੀਵਲ ’ਚ ਆਪਣੀ ਪਛਾਣ ਬਣਾਉਣ ਤੋਂ ਪਹਿਲਾਂ ਹੀ ਹਿਨਾ ਨੇ ਸਫ਼ਲਤਾ ਦੇ ਝੰਡੇ ਗੱਡਣੇ ਸ਼ੁਰੂ ਕਰ ਦਿੱਤੇ ਹਨ।

PunjabKesari

ਇਹ ਵੀ ਪੜ੍ਹੋ: ਆਰੀਅਨ ਖਾਨ ਦੀ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਵਾਪਸੀ, ਭੈਣ ਸੁਹਾਨਾ ਲਈ ਲਿਖੀ ਖ਼ਾਸ ਪੋਸਟ

ਬੀਤੀ ਰਾਤ, ਹਿਨਾ ਖਾਨ ਯੂ.ਕੇ ਏਸ਼ੀਅਨ ਫ਼ਿਲਮ ਫ਼ੈਸਟੀਵਲ 2022 ਦਾ ਹਿੱਸਾ ਬਣਨ ਲਈ ਪਹੁੰਚੀ। ਇਸ ਈਵੈਂਟ ’ਚ ਹਿਨਾ ਖਾਨ ਦੀ ਲੁੱਕ ਨੂੰ ਦੇਖਕੇ ਲੋਕਾਂ ਨੇ ਬਹੁਤ ਤਾਰੀਫ਼ ਕੀਤੀ। ਹਿਨਾ ਖਾਨ ਸਫ਼ੇਦ ਰੰਗ ਦਾ ਡਿਜ਼ਾਈਨਰ ਪਹਿਰਾਵਾ ਪਾ ਕੇ ਪਹੁੰਚੀ ਸੀ। ਹਿਨਾ ਖਾਨ ਦੀ ਇਹ ਡਰੈੱਸ ਮਸ਼ਹੂਰ ਡਿਜ਼ਾਈਨਰ ਤਰੂਣ ਤਾਹਿਲਾਨੀ ਨੇ ਡਿਜ਼ਾਇਨ ਕੀਤੀ ਹੈ।

PunjabKesari

PunjabKesari

ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਮੁੜ ਹੋਏ ਕੋਰੋਨਾ ਪਾਜ਼ੇਟਿਵ, ਫ਼ਿਲਮ ਫੈਸਟਿਵਲ 'ਚ ਨਹੀਂ ਕਰਨਗੇ ਸ਼ਿਰਕਤ

ਹਿਨਾ ਖਾਨ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਆਫ਼ ਸ਼ੋਲਡਰ ਨੈੱਟ ਆਊਟਫਿਟ ਅਤੇ ਸਕਰਟ ਪਾਈ ਹੋ ਸੀ । ਜਿਸ ਦੀ ਕੀਮਤ 1.5 ਲੱਖ ਰੁਪਏ ਸੀ। ਮੀਨੀਮਲ ਮੇਕਅੱਪ ਅਤੇ ਮੇਸੀ ਬਨ ਨੇ ਉਸ ਦੀ ਲੁੱਕ ਨੂੰ ਸਧਾਰਨ ਅਤੇ ਸ਼ਾਨਦਾਰ ਬਣਾਇਆ। ਹਿਨਾ ਖਾਨ ਨੇ ਹਰੇ ਰੰਗ ਦੇ ਝੁਮਕਿਆਂ ਅਤੇ ਮੁੰਦਰੀਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

PunjabKesari


ਯੂ.ਕੇ ਏਸ਼ੀਅਨ ਫ਼ਿਲਮ ਫ਼ੈਸਟੀਵਲ 2022 ’ਚ ਹਿਨਾ ਖਾਨ ਬਹੁਤ ਖੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕ ਹਿਨਾ ਖਾਨ ਦੀਆਂ ਤਸਵੀਰਾਂ ਤੋਂ ਨਜ਼ਰ ਨਹੀਂ ਹਟਾ ਪਾ ਰਹੇ। ਦੱਸ ਦੇਈਏ ਕਿ ਹਿਨਾ ਨੂੰ ਫ਼ਿਲਮ ‘ਲਾਈਨਜ਼’ ਲਈ ‘ਯੂ.ਕੇ ਏਸ਼ੀਅਨ ਫ਼ਿਲਮ ਫ਼ੈਸਟੀਵਲ 2022’ ’ਚ ਸਨਮਾਨਿਤ ਕੀਤਾ ਗਿਆ ਹੈ।

PunjabKesari

 

ਤਸਵੀਰ ’ਚ ਹਿਨਾ ਖਾਨ ਆਪਣੀ ਟਰਾਫ਼ੀ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਾਨਸ ਫ਼ਿਲਮ ਫ਼ੈਸਟੀਵਲ 17 ਮਈ ਤੋਂ ਸ਼ੁਰੂ ਹੋਣ ਵਾਲਾ ਹੈ। ਇਹ ਈਵੈਂਟ 17 ਤੋਂ 28 ਮਈ ਤੱਕ ਚਲਣ ਵਾਲਾ ਹੈ। ਇਸ ਵਾਰ ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿਨਾ ਖਾਨ ਆਪਣੀ ਆਉਣ ਵਾਲੀ ਫ਼ਿਲਮ ‘ਕੰਟਰੀ ਆਫ਼ ਬਲਾਈਂਡ’ ਦੀ ਪ੍ਰਮੋਸ਼ਨ ਕਰਨ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ: ਮਾਧੁਰੀ ਦੀਕਸ਼ਿਤ ਦੇ ਜਨਮਦਿਨ 'ਤੇ ਰੋਮਾਂਟਿਕ ਹੋਏ ਪਤੀ ਨੇਨੇ, ਖਾਸ ਅੰਦਾਜ਼ 'ਚ ਦਿੱਤੀ ਵਧਾਈ

ਪ੍ਰਸ਼ੰਸਕ ਹਿਨਾ ਖਾਨ ਦੀ ਲੁੱਕ ਦੇਖਣ ਲਈ ਬੇਸਬਰੀ ਨਾਲ ਇੰਤਜਾਰ ਕਰਦੇ ਨਜ਼ਰ ਆ ਰਹੇ ਹਨ। ਫ਼ਰਾਂਸ ਪਹੁੰਚਦੇ ਹੀ ਹਿਨਾ ਖਾਨ ਨੇ ਕਾਨਸ ਫ਼ਿਲਮ ਫ਼ੈਸਟੀਵਲ ’ਚ ਚਾਰ-ਚੰਨ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 

PunjabKesari


author

Anuradha

Content Editor

Related News