ਹਿਨਾ ਖ਼ਾਨ ਨੇ ਗਣਪਤੀ ਬੱਪਾ ਦੇ ਚਰਨਾਂ ’ਚ ਟੇਕਿਆ ਮੱਥਾ, ਮੱਥੇ ’ਤੇ ਟਿੱਕਾ ਲਗਾ ਕੇ ਦੇ ਰਹੀ ਪੋਜ਼

Friday, Sep 09, 2022 - 05:08 PM (IST)

ਹਿਨਾ ਖ਼ਾਨ ਨੇ ਗਣਪਤੀ ਬੱਪਾ ਦੇ ਚਰਨਾਂ ’ਚ ਟੇਕਿਆ ਮੱਥਾ, ਮੱਥੇ ’ਤੇ ਟਿੱਕਾ ਲਗਾ ਕੇ ਦੇ ਰਹੀ ਪੋਜ਼

ਬਾਲੀਵੁੱਡ ਡੈਸਕ- ਅਦਾਕਾਰਾ ਹਿਨਾ ਖ਼ਾਨ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਲਾਲਬਾਗ ਦੇ ਰਾਜਾ ਪਹੁੰਚੀ, ਜਿੱਥੇ ਉਸ ਨੇ ਗਣਪਤੀ ਬੱਪਾ ਨਾਲ ਕਈ ਤਸਵੀਰਾਂ ਕਰਵਾਈਆਂ ਕੀਤੀਆਂ। ਇਸ ਦੌਰਾਨ ਅਦਾਕਾਰਾ ਰਵਾਇਤੀ ਲੁੱਕ 'ਚ ਨਜ਼ਰ ਆਈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਦੇ ਜਨਮਦਿਨ ’ਤੇ ਜਾਣੋ ਨੈੱਟਵਰਥ ਅਤੇ ਖ਼ਾਸ ਕਿਰਦਾਰਾਂ ਬਾਰੇ, ਪਾਈਪਲਾਈਨ 'ਚ ਨੇ ਇਹ ਫ਼ਿਲਮਾਂ

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਹਿਨਾ ਖ਼ਾਨ ਮੈਜੇਂਟਾ ਕਲਰ ਦੇ ਸੂਟ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। 

PunjabKesari

ਉਸ ਨੇ ਇਸ ਲੁੱਕ ਨੂੰ ਹੈਵੀ ਈਅਰਰਿੰਗਸ ਅਤੇ ਲੋਅ ਬਨ ਨਾਲ ਪੂਰਾ ਕੀਤਾ। ਅਦਾਕਾਰਾ ਦੀ ਖੂਬਸੂਰਤ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਮਹਾਰਾਣੀ ਐਲਿਜ਼ਾਬੈਥ ਦੀ ਦਿਹਾਂਤ ’ਤੇ ਬਾਲੀਵੁੱਡ ਸਿਤਾਰਿਆਂ ਨੇ ਕੀਤਾ ਸੋਗ, ਭਾਵੁਕ ਪੋਸਟਾਂ ਕੀਤੀ ਸਾਂਝੀਆਂ

ਇਸ ਦੇ ਨਾਲ ਹੀ ਲਾਲਬਾਗ ਦੇ ਰਾਜੇ ਦੇ ਦਰਬਾਰ ’ਚ ਪਹੁੰਚੀ ਹਿਨਾ ਨੇ ਗਣੇਸ਼ ਦੇ ਚਰਨਾਂ ’ਚ ਮੱਥਾ ਟੇਕਿਆ ਅਤੇ ਮੱਥੇ ’ਤੇ ਲਾਲ ਟਿੱਕਾ ਲਗਾਇਆ ਹੋਇਆ ਹੈ। ਇਸ ਦੇ ਨਾਲ ਇਕ ਤਸਵੀਰ ’ਚ ਸੋਫ਼ੇ ’ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਅਦਾਕਾਰਾ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਹਿਨਾ ਖ਼ਾਨ ਨੂੰ ਹਾਲ ਹੀ ’ਚ ਵੈੱਬ ਸੀਰੀਜ਼ Seven One ’ਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਰਿਐਲਿਟੀ ਟੀ.ਵੀ ਸ਼ੋਅ ਸਵਯੰਬਰ ਮੀਕਾ ਦੀ ਵੋਟ ’ਚ ਵੀ ਨਜ਼ਰ ਆ ਚੁੱਕੀ ਹੈ।

PunjabKesari
 


author

Shivani Bassan

Content Editor

Related News