ਹਿਮਾਂਸ਼ੀ ਖੁਰਾਣਾ ਨੇ ਟੀ-ਸ਼ਰਟ ''ਚ ਸਾਂਝੀਆਂ ਕੀਤੀਆਂ ਤਸਵੀਰਾਂ, ਲੋਕਾਂ ਨੇ ਕਿਹਾ ''ਆਸਿਮ ਰਿਆਜ਼ ਤੋਂ ਦੂਰ ਰਹੋ''

Thursday, Jun 03, 2021 - 12:57 PM (IST)

ਹਿਮਾਂਸ਼ੀ ਖੁਰਾਣਾ ਨੇ ਟੀ-ਸ਼ਰਟ ''ਚ ਸਾਂਝੀਆਂ ਕੀਤੀਆਂ ਤਸਵੀਰਾਂ, ਲੋਕਾਂ ਨੇ ਕਿਹਾ ''ਆਸਿਮ ਰਿਆਜ਼ ਤੋਂ ਦੂਰ ਰਹੋ''

ਚੰਡੀਗੜ੍ਹ (ਬਿਊਰੋ) : ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਨੇ 'ਬਿੱਗ ਬੌਸ 13' ਵਿਚ ਵਾਈਲਡ ਕਾਰਡ ਮੁਕਾਬਲੇ ਵਿਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਚਰਚਾ ਵਿਚ ਰਹਿੰਦੀ ਹੈ। ਕਈ ਵਾਰ ਉਹ ਸ਼ਹਿਨਾਜ਼ ਕੌਰ ਗਿੱਲ ਨਾਲ ਆਪਣੇ ਵਿਵਾਦ ਕਾਰਨ ਅਤੇ ਕਦੇ ਅਸੀਮ ਰਿਆਜ਼ ਨਾਲ ਰਿਸ਼ਤੇ ਨੂੰ ਲੈ ਕੇ ਵੀ ਚਰਚਾ ਵਿਚ ਰਹਿੰਦੀ ਹੈ। ਇਸ ਵਾਰ ਹਾਲਾਂਕਿ ਉਹ ਇਨ੍ਹਾਂ ਦੋਵਾਂ ਕਾਰਨਾਂ ਕਰਕੇ ਚਰਚਾ ਵਿਚ ਨਹੀਂ ਹੈ ਸਗੋਂ ਹਾਲ ਹੀ ਵਿਚ ਸਾਂਝੀਆਂ ਕੀਤੀਆਂ ਗਈਆਂ ਆਪਣੀਆਂ ਤਸਵੀਰਾਂ ਕਰਕੇ ਉਹ ਚਰਚਾ ਵਿਚ ਹੈ।

 
 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਹਿਮਾਂਸ਼ੀ ਦੇ ਪ੍ਰਸ਼ੰਸਕ ਗੁੱਸੇ 'ਚ ਆ ਗਏ
ਹਿਮਾਂਸ਼ੀ ਖੁਰਾਣਾ ਉਂਝ ਤਾਂ ਕਾਫ਼ੀ ਗਲੈਮਰਸ ਹੈ ਪਰ ਉਹ ਅਕਸਰ ਹੀ ਭਾਰਤੀ ਪਹਿਰਾਵੇ ਵਿਚ ਨਜ਼ਰ ਆਉਂਦੀ ਹੈ। ਇਸ ਵਾਰ ਉਸ ਨੇ ਆਪਣਾ ਸਟਾਈਲ ਥੋੜਾ ਬਦਲਿਆ ਹੈ ਅਤੇ ਉਹ ਬੋਲਡ ਲੁੱਕ ਵਿਚ ਦਿਖਾਈ ਦੇ ਰਹੀ ਹੈ। ਉਸ ਨੇ ਆਪਣੀਆਂ ਤਸਵੀਰਾਂ ਇੱਕ ਓਵਰਆਜ਼ਡ ਟੀ-ਸ਼ਰਟ ਵਿਚ ਪੋਸਟ ਕੀਤੀਆਂ ਹਨ। ਉਸ ਨੇ ਇਨ੍ਹਾਂ ਤਸਵੀਰਾਂ ਵਿਚ ਕੋਈ ਪੈਂਟ/ਜੀਨਸ ਨਹੀਂ ਪਹਿਨੀ ਹੈ। ਹੁਣ ਅਜਿਹੀ ਸਥਿਤੀ ਵਿਚ ਪ੍ਰਸ਼ੰਸਕ ਜੋ ਉਸ ਨੂੰ ਭਾਰਤੀ ਅੰਦਾਜ਼ ਵਿਚ ਵੇਖਦੇ ਹਨ, ਉਹ ਥੋੜੇ ਨਾਰਾਜ਼ ਹੋ ਗਏ ਹਨ।

PunjabKesari

ਹਿਮਾਂਸ਼ੀ ਹੋਈ ਟਰੋਲ
ਇਸ ਨਵੀਂ ਦਿੱਖ ਉਸ 'ਤੇ ਭਾਰੀ ਪੈ ਗਈ ਅਤੇ ਉਹ ਬੁਰੀ ਤਰ੍ਹਾਂ ਟਰੋਲ ਹੋ ਗਈ। ਹਿਮਾਂਸ਼ੀ ਖੁਰਾਣਾ ਦੀ ਤਸਵੀਰ 'ਤੇ ਇਕ ਫੈਨ ਨੇ ਲਿਖਿਆ,'ਪੈਂਟਲੈਟ'। ਜਦੋਂ ਕਿ ਇਕ ਫੈਨ ਨੇ ਲਿਖਿਆ,'ਆਸਿਮ ਰਿਆਜ਼ ਤੋਂ ਦੂਰ ਰਹੋ।' ਉਥੇ ਕੁਝ ਹੋਰ ਯੂਜ਼ਰਸ ਨੇ ਵੀ ਹਿਮਾਂਸ਼ੀ ਖੁਰਾਣਾ ਨੂੰ ਖ਼ੂਬ ਖਰੀਆਂ ਖੋਟੀਆਂ ਸੁਣਾਈਆਂ। ਲੱਗਦਾ ਹੈ ਕਿ ਹਿਮਾਂਸ਼ੀ ਨੂੰ ਟਰੋਲ ਹੋਣ ਬਾਰੇ ਪਹਿਲਾਂ ਹੀ ਪਤਾ ਸੀ। ਇਸੇ ਲਈ ਉਸ ਨੇ ਤਸਵੀਰਾਂ ਦੇ ਕੈਪਸ਼ਨ ਵਿਚ ਲਿਖਿਆ, ‘ਇਹ ਬਿਨਾਂ ਕਿਸੇ ਮੁਆਫ਼ੀ ਦੇ ਇਹ ਮੈਂ ਹਾਂ।’ ਇਸ ਕੈਪਸ਼ਨ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਹਿਮਾਂਸ਼ੀ ਨੂੰ ਟਰੋਲ ਹੋਣ ਤੋਂ ਡਰ ਨਹੀਂ ਲੱਗਦਾ। 

PunjabKesari

ਹਿਮਾਂਸ਼ੀ ਨੂੰ ਨਹੀਂ ਪੈਂਦਾ ਕੋਈ ਫਰਕ
ਹਿਮਾਂਸ਼ੀ ਖੁਰਾਣਾ ਨੇ ਇਸ ਓਵਰਸਾਈਜ਼ਡ ਟੀ-ਸ਼ਰਟ ਵਿਚ ਆਪਣੀਆਂ ਹੋਰ ਵੀ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਹਿਮਾਂਸ਼ੀ ਨੇ ਹਾਰਟਲੈੱਸ ਅਤੇ ਬਗਾਵਤ ਲਿਖੀ ਹੈ। ਹੁਣ ਇਨ੍ਹਾਂ ਕੈਪਸ਼ਨਾਂ ਤੋਂ ਸਮਝ ਆ ਗਿਆ ਹੈ ਕਿ ਹਿਮਾਂਸ਼ੀ ਉਹ ਕਰੇਗੀ ਜੋ ਉਹ ਚਾਹੁੰਦੀ ਹੈ। ਹੁਣ ਉਸ ਨੇ ਕਿਸੇ ਨੂੰ ਕੁਝ ਕਹਿਣ ਦੀ ਖੇਚਲ ਨਹੀਂ ਦੇਣੀ। ਹਿਮਾਂਸ਼ੀ ਦੇ ਪੂਰੇ ਲੁੱਕ ਦੀ ਗੱਲ ਕਰੀਏ ਤਾਂ ਉਹ ਖੁੱਲ੍ਹੀ ਟੀ-ਸ਼ਰਟ 'ਚ ਨਜ਼ਰ ਆ ਰਹੀ ਹੈ। ਉਸ ਨੇ ਕੋਈ ਮੇਕਅਪ ਨਹੀਂ ਕੀਤਾ ਹੈ ਅਤੇ ਉਸ ਦੇ ਵਾਲ ਖੁੱਲ੍ਹੇ ਅਤੇ ਖਿੰਡੇ ਹੋਏ ਹਨ.

PunjabKesari

ਆਸਿਮ ਰਿਆਜ਼ ਨਾਲ ਰਿਲੇਸ਼ਨ ਵਿਚ ਹੈ ਹਿਮਾਂਸ਼ੀ ਖੁਰਾਣਾ
ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ 'ਬਿੱਗ ਬੌਸ 13' 'ਚ ਆਉਣ ਤੋਂ ਬਾਅਦ ਸੁਰਖੀਆਂ ਵਿਚ ਆਈ ਸੀ। ਉਹ ਸ਼ੋਅ ਵਿਚ ਹੀ ਆਸਿਮ ਰਿਆਜ਼ ਨੂੰ ਮਿਲੀ, ਜਿਸ ਨੇ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਹਿਮਾਂਸ਼ੀ ਨੂੰ ਵੀ ਆਸਿਮ ਪਸੰਦ ਆਇਆ। ਫਿਲਹਾਲ, ਦੋਵੇਂ ਹੁਣ ਰਿਸ਼ਤੇ ਵਿਚ ਹਨ। ਹਿਮਾਂਸ਼ੀ ਅਤੇ ਆਸਿਮ ਵੀ ਇਕ-ਦੂਜੇ ਦੇ ਪਰਿਵਾਰ ਨਾਲ ਕਾਫ਼ੀ ਸਮਾਂ ਬਿਤਾਉਂਦੇ ਹਨ। ਆਸਿਮ ਹਿਮਾਂਸ਼ੀ ਦੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਉਣ ਲਈ ਵੀ ਚੰਡੀਗੜ੍ਹ ਜਾਂਦਾ ਰਹਿੰਦਾ ਹੈ। 

PunjabKesari
 


author

sunita

Content Editor

Related News