ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, 25 ਨੂੰ ਧਰਨੇ ''ਚ ਹੋਈ ਸੀ ਸ਼ਾਮਲ

Sunday, Sep 27, 2020 - 12:52 PM (IST)

ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, 25 ਨੂੰ ਧਰਨੇ ''ਚ ਹੋਈ ਸੀ ਸ਼ਾਮਲ

ਚੰਡੀਗੜ੍ਹ(ਬਿਊਰੋ):  ਪ੍ਰਸਿੱਧ ਪੰਜਾਬੀ ਮਾਡਲ ਤੇ ਅਦਾਕਾਰਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਗੱਲ ਦੀ ਪੁਸ਼ਟੀ ਹਿਮਾਂਸ਼ੀ ਖੁਰਾਣਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੀਤੀ ਹੈ। ਹਿਮਾਂਸ਼ੀ ਖੁਰਾਣਾ ਲਿਖਦੀ ਹੈ -
'ਮੈਂ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਰੇ ਅਹਿਤਿਆਤ ਵਰਤਣ ਤੋਂ ਬਾਅਦ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।ਤੁਹਾਨੂੰ ਸਭ ਨੂੰ ਪਤਾ ਹੈ ਕਿ ਮੈਂ ਵੀ ਬੀਤੇ ਦਿਨੀਂ ਧਰਨੇ ਦਾ ਹਿੱਸਾ ਬਣੀ ਸੀ ਜਿੱਥੇ ਕਾਫੀ ਭੀੜ ਸੀ ਤਾਂ ਮੈਂ ਆਪਣੇ ਸ਼ੂਟ 'ਤੇ ਜਾਣ ਤੋਂ ਪਹਿਲਾਂ ਆਪਣਾ ਟੈਸਟ ਕਰਵਾਂ ਲਵਾਂ। ਟੈਸਟ ਕਰਵਾਉਣ ਤੋਂ ਬਾਅਦ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਦੇ ਚਲਦਿਆਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਮੈਨੂੰ ਧਰਨੇ 'ਚ ਮਿਲੇ ਸਨ ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ ਤੇ ਅਹਿਤਿਆਤ ਜ਼ਰੂਰ ਵਰਤਣ। ਧਰਨੇ 'ਚ ਆਉਣ ਵਾਲੇ ਇਹ ਨਾ ਭੁਲਣ ਕੀ ਅਸੀਂ ਅਜੇ ਵੀ ਮਹਾਂਮਾਰੀ ਦੀ ਇਸ ਮਾੜੇ ਦੌਰ 'ਚ ਗੁਜ਼ਰ ਰਹੇ ਹਾਂ।ਸਾਰੇ ਧਿਆਨ ਰੱਖੋ।' 

 
 
 
 
 
 
 
 
 
 
 
 
 
 

🙏🙏

A post shared by Himanshi Khurana 👑 (@iamhimanshikhurana) on Sep 26, 2020 at 11:18pm PDT


ਦਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ 25 ਸਤੰਬਰ ਨੂੰ ਨਾਭਾ 'ਚ ਹੋਏ ਧਰਨੇ 'ਚ ਸ਼ਾਮਲ ਹੋਈ ਸੀ ।ਜਿਥੇ ਕਈ ਉਹ ਲੋਕਾਂ ਤੇ ਕਲਾਕਾਰਾਂ ਨੂੰ ਮਿਲੀ ਸੀ। ਹਿਮਾਂਸ਼ੀ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਹੁਣ ਧਰਨੇ 'ਚ ਸ਼ਾਮਲ ਬਾਕੀ ਕਲਾਕਾਰਾਂ ਦੀ ਮੁਸ਼ਕਲਾਂ ਵੱਧ ਸਕਦਿਆਂ ਹਨ।


author

sunita

Content Editor

Related News