ਹੁਸਨ ਦੀ ਮਲਿਕਾ ਹਿਮਾਂਸ਼ੀ ਖੁਰਾਨਾ ਨੇ ਬਿਖ਼ੇਰੇ ਜਲਵੇ, ਮਹਿਰੂਨ ਸੂਟ ਨਾਲ ਝੁਮਕੇ ਖ਼ੂਬਸੂਰਤੀ ਨੂੰ ਲਗਾ ਰਹੇ ਚਾਰ-ਚੰਨ

Saturday, Oct 15, 2022 - 03:29 PM (IST)

ਬਾਲੀਵੁੱਡ ਡੈਸਕ- ‘ਬਿੱਗ ਬੌਸ 13’ ਫ਼ੇਮ ਅਤੇ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਫ਼ੈਨ ਫ਼ਾਲੋਇੰਗ ਹੈ। ਅਦਾਕਾਰਾ ਆਪਣੀ ਅਦਾਕਾਰੀ ਦੇ ਨਾਲ-ਨਾਲ ਫ਼ੈਸ਼ਨ ਸੈਂਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਹਿਮਾਂਸ਼ੀ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਸੁਰਖੀਆਂ ਬਟੋਰੀ ਹੈ।

PunjabKesari

ਇਹ ਵੀ ਪੜ੍ਹੋ : ਕੇਕ ਦਾ ਆਨੰਦ ਲੈ ਰਿਹਾ ਭਾਰਤੀ ਸਿੰਘ ਦਾ ਪੁੱਤਰ ‘ਗੋਲਾ’, ਦੋਵਾਂ ਦੀ ਟਵੀਨਿੰਗ ਨੇ ਲਗਾਏ ਚਾਰ-ਚੰਨ

ਹਾਲ ਹੀ ’ਚ ਹਿਮਾਂਸ਼ੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਕਾਫ਼ੀ ਚਰਚਾ ’ਚ ਹਨ। ਇਹ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਤਸਵੀਰਾਂ ’ਚ ਹਿਮਾਂਸ਼ੀ ਮਹਿਰੂਨ ਕਲਰ ਦੇ ਸੂਟ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹਿਮਾਂਸ਼ੀ ਨੇ ਮਿਨੀਮਲ ਮੇਕਅੱਪ, ਮਸਕਾਰਾ, ਹੱਥਾਂ ’ਤੇ ਮਹਿੰਦੀ ਅਤੇ ਹੈਵੀ ਝੁਮਕੇ ਪਾਏ ਹਨ।

PunjabKesari

ਅਦਾਕਾਰਾ ਦੇ ਮੱਥੇ ਦੀ ਬਿੰਦੀ ਅਤੇ ਨਾਥ ਹਿਮਾਂਸ਼ੀ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਅਦਾਕਾਰਾ ਓਵਰਆਲ ਲੁੱਕ ’ਚ  ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਗਲੈਮਰਸ ਪੋਜ਼ ਦਿੰਦੀ  ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਨੂੰ  ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਨੋਰਾ ਫਤੇਹੀ ਨੇ ਸਮੁੰਦਰ ਕਿਨਾਰੇ ਕੀਤਾ ਜ਼ਬਰਦਸਤ ਡਾਂਸ, ਪ੍ਰਸ਼ੰਸਕਾਂ ਨੇ ਦਿੱਤੀਆਂ ਪ੍ਰਤੀਕਿਰਿਆਵਾਂ

ਹਿਮਾਂਸ਼ੀ ਦੇ ਗੀਤਾਂ ’ਚ ਮਾਡਲਿੰਗ ਦੀ ਗੱਲ ਕਰੀਏ ਅਦਾਕਾਰਾ ਸਕਾਈ ਹਾਈ ਹਾਈ, ਅੱਲ੍ਹਾ ਖ਼ੈਰ ਕਰੇ, ਪਲਾਜ਼ੋ 2  ਵਰਗੇ ਗੀਤਾਂ ’ਚ ਨਜ਼ਰ ਆ ਚੁੱਕੀ ਹੈ।

PunjabKesari

 


Shivani Bassan

Content Editor

Related News