ਹਿਮਾਂਸ਼ੀ ਖੁਰਾਣਾ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਟਵੀਟ ਕਰਕੇ ਆਖੀਆਂ ਇਹ ਗੱਲਾਂ

09/22/2020 4:19:04 PM

ਜਲੰਧਰ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਈ ਫ਼ਿਲਮੀ ਹਸਤੀਆਂ ਨੂੰ ਨਿਸ਼ਾਨੇ 'ਤੇ ਲੈਣ ਦੇ ਨਾਲ ਕਈ ਸਮਾਜਿਕ ਮੁੱਦਿਆਂ 'ਤੇ ਆਪਣੀ ਰਾਏ ਰੱਖ ਰਹੀ ਹੈ। ਅਦਾਕਾਰਾ ਇਕ ਤੋਂ ਬਾਅਦ ਇਕ ਟਵੀਟ ਕਰਕੇ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖ ਰਹੀ ਹੈ, ਜਿਸ 'ਚ ਕਈ ਟਵੀਟਸ ਕਾਰਨ ਉਸ ਨੂੰ ਟ੍ਰੋਲਰਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹੀ ਉਸ ਸਮੇਂ ਹੋਇਆ ਜਦੋਂ ਅਦਾਕਾਰਾ ਨੇ ਕਿਸਾਨਾਂ ਨੂੰ ਲੈ ਕੇ ਇਕ ਟਵੀਟ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਅਦਾਕਾਰਾ 'ਤੇ ਗੁੱਸਾ ਜ਼ਾਹਿਰ ਕੀਤਾ ਹੈ ਤੇ ਕਿਹਾ ਕਿ ਤੁਸੀਂ ਪਹਿਲਾਂ ਇੰਸੀਪ੍ਰੇਸ਼ਨ ਸੀ ਪਰ ਹੁਣ ਤੁਸੀਂ ਗਲਤ ਹੈ।
PunjabKesari
ਕੀ ਸੀ ਕੰਗਨਾ ਟਾ ਟਵੀਟ?
ਕੰਗਨਾ ਨੇ ਪੀ. ਐੱਮ. ਮੋਦੀ ਦੇ ਟਵੀਟ 'ਤੇ ਲਿਖਿਆ ਹੈ - ਪ੍ਰਧਾਨ ਮੰਤਰੀ ਜੀ ਕੋਈ ਸੌ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫ਼ਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ, ਜੇਕਰ ਜੋ ਸੌਣ ਦੀ ਐਕਟਿੰਗ ਕਰੇ ਨਾ ਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਨੂੰ ਸਮਝਾਉਣ ਨਾਲ ਕੀ ਫਰਕ ਪਵੇਗਾ? ਇਹ ਉਹੀ ਅੱਤਵਾਦੀ ਹੈ, ਨਾਲ ਇਕ ਵੀ ਇਨਸਾਨ ਦੀ ਸਿਟੀਜ਼ਨਸ਼ਿਪ ਨਹੀਂ ਗਈ ਪਰ ਇਨ੍ਹਾਂ ਨੇ ਖ਼ੂਨ ਦੀਆਂ ਨਦੀਆਂ ਵਹਾਅ ਦਿੱਤੀ। ਇਸ ਤੋਂ ਬਾਅਦ ਕੰਗਨਾ ਲਿਖਿਆ- ਜਿਵੇਂ ਸ਼੍ਰੀ ਕ੍ਰਿਸ਼ਨ ਦੀ ਨਾਰਾਣਈ ਸੈਨਾ ਸੀ, ਵੈਸੇ ਹੀ ਪੱਪੂ ਦੀ ਵੀ ਆਪਣੀ ਇਕ ਚੰਪੂ ਸੈਨਾ ਹੈ, ਜੋ ਕਿ ਸਿਰਫ਼ ਅਫ਼ਵਾਹਾਂ ਦੇ ਦਮ 'ਤੇ ਲੜਣਾ ਜਾਣਦੀ ਹੈ। ਇਹ ਹੈ ਮੇਰਾ ਆਰੀਜ਼ੀਨਲ ਟਵੀਟ ਜੇਕਰ ਕੋਈ ਇਹ ਸਾਬਤ ਕਰ ਦੇਵੇ ਕਿ ਮੈਂ ਕਿਸਾਨਾਂ ਨੂੰ ਅੱਤਵਾਦੀ ਕਿਹਾ, ਮੈਂ ਮੁਆਫ਼ੀ ਮੰਗ ਕੇ ਹਮੇਸ਼ਾ ਲਈ ਟਵਿੱਟਰ ਛੱਡ ਦੇਵੇਗੀ।

ਹਿਮਾਂਸ਼ੀ ਨੇ ਕੀਤਾ ਇਹ ਟਵੀਟ
ਇਸ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਹਨ। ਅਦਾਕਾਰਾ ਨੇ ਇਕ ਟਵੀਟ 'ਚ ਲਿਖਿਆ, ਤੁਸੀਂ ਕੱਲ੍ਹ ਤਕ ਮੇਰੀ ਪ੍ਰੇਰਨਾ ਸੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸਾਨਾਂ ਨੂੰ ਕੁਝ ਵੀ ਬੋਲੋਗੇ, ਜੋ ਆਪਣੇ ਲਈ ਆਵਾਜ਼ ਉਠਾ ਰਹੇ ਹਨ। ਤੁਸੀਂ ਇੱਥੇ ਗਲਤ ਹੋ। ਜਦੋਂ ਤੁਹਾਡਾ ਦਫ਼ਤਰ ਟੁੱਟਿਆ ਤਾਂ ਤੁਹਾਨੂੰ ਦੁੱਖ ਹੋਇਆ। ਜਦੋਂ ਤੁਸੀਂ ਬਾਲੀਵੁੱਡ 'ਚ ਤੁਹਾਡੇ ਨਾਲ ਹੋਇਆ ਅਨਿਆਂ ਖ਼ਿਲਾਫ਼ ਬੋਲ ਸਕਦੇ ਹੋ ਤਾਂ ਕਿਸਾਨ ਕਿਉਂ ਨਹੀਂ ਬੋਲ ਸਕਦੇ।


sunita

Content Editor

Related News