ਕਮਾਲ ਆਰ ਖਾਨ ਦੀ ਅਪੀਲ ''ਤੇ ਹਾਈਕੋਰਟ ਨੇ ਸਲਮਾਨ ਨੂੰ ਭੇਜਿਆ ਨੋਟਿਸ, ਮੰਗਿਆ ਜਵਾਬ

Friday, Sep 17, 2021 - 03:40 PM (IST)

ਕਮਾਲ ਆਰ ਖਾਨ ਦੀ ਅਪੀਲ ''ਤੇ ਹਾਈਕੋਰਟ ਨੇ ਸਲਮਾਨ ਨੂੰ ਭੇਜਿਆ ਨੋਟਿਸ, ਮੰਗਿਆ ਜਵਾਬ

ਮੁੰਬਈ- ਫਿਲਮ ਕ੍ਰਿਟਿਕ ਕੇਆਰਕੇ. ਉਰਫ ਕਮਾਲ ਰਾਸ਼ਿਦ ਖਾਨ ਅਤੇ ਅਦਾਕਾਰ ਸਲਮਾਨ ਖਾਨ ਦੇ ਵਿਚਾਲੇ ਵਿਵਾਦ ਲਗਾਤਾਰ ਜਾਰੀ ਹੈ। ਰਿਪੋਰਟ ਮੁਤਾਬਕ ਸਲਮਾਨ ਦੇ ਮਾਣਹਾਨੀ ਦੇ ਮਾਮਲੇ 'ਚ ਰੋਕ ਦੇ ਆਦੇਸ਼ ਦੇ ਖਿਲਾਫ ਕੇਆਰਕੇ ਬੰਬੇ ਹਾਈ ਕੋਰਟ ਪਹੁੰਚੇ ਹਨ। ਦਰਅਸਲ ਕੇਆਰਕੇ ਨੇ ਸਲਮਾਨ ਦੀ ਫਿਲਮ 'ਰਾਧੇ' ਦਾ ਰਵਿਊ ਕੀਤਾ ਸੀ ਜਿਸ ਤੋਂ ਬਾਅਦ ਅਦਾਕਾਰ ਦੀ ਲੀਗਲ ਟੀਮ ਵਲੋਂ ਕੇਆਰਕੇ 'ਤੇ ਮਾਨਹਾਨੀ ਦਾ ਦਾਅਵਾ ਠੋਕ ਦਿੱਤਾ ਗਿਆ ਸੀ। ਬੀਤੇ ਦਿਨ ਏ.ਐੱਸ.ਗਡਕਰੀ ਦੀ ਬੈਂਚ ਨੇ ਸਲਮਾਨ ਅਤੇ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਸਮੇਤ ਕਈ ਸੋਸ਼ਲ ਮੀਡੀਆ ਇੰਡਟਰਮੀਡੀਏਟਰੀਜ਼ ਨੂੰ ਨੋਟਿਸ ਭੇਜਿਆ ਹੈ ਅਤੇ ਕੇਆਰਕੇ ਦੀ ਪਟੀਸ਼ਨ ਤੋਂ ਜਵਾਬ ਮੰਗਿਆ ਹੈ।

Salman Khan's rape comment that led to immense outrage around the globe
ਸਲਮਾਨ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ 'ਚ ਕੋਰਟ ਨੇ ਕੁਝ ਮਹੀਨੇ ਪਹਿਲਾਂ ਅੰਤਰਿਮ ਆਦੇਸ਼ ਪਾਸ ਕੀਤਾ ਸੀ। ਸਿਟੀ ਸਵਿਲ ਕੋਰਟ ਦੇ ਜੱਜ ਸੀਵੀ ਮਰਾਠੇ ਨੇ ਕਿਹਾ ਸੀ ਕਿ ਪ੍ਰਤਿਸ਼ਠਾ ਅਤੇ ਸਨਮਾਨ ਚੰਗੇ ਵਿਅਕਤੀ ਲਈ ਸੁਰੱਖਿਆ ਅਤੇ ਸੁਤੰਤਰਤਾ ਦੇ ਸਮਾਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਦਾਕਾਰ ਅਤੇ ਫਿਲਮ ਕ੍ਰਿਟਿਕ ਕੇਆਰਕੇ ਨੂੰ ਸਲਮਾਨ ਦੇ ਖਿਲਾਫ ਕੋਈ ਬਿਆਨ, ਵੀਡੀਓ, ਪੋਸਟ ਜਾਂ ਗਲਤ ਕੁਮੈਂਟ ਬਣਾਉਣ ਦੇ ਖਿਲਾਫ ਅੰਤਰਿਮ ਆਦੇਸ਼ ਜਾਰੀ ਕੀਤਾ ਸੀ। ਕੇਆਰਕੇ ਇਸ ਪਟੀਸ਼ਨ ਦੇ ਖਿਲਾਫ ਬੰਬੇ ਹਾਈ ਕੋਰਟ ਗਏ ਸਨ।

Bollywood Tadka
ਕੇਆਰਕੇ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਇਕ ਦਰਸ਼ਨ ਨੂੰ ਕਿਸੇ ਫਿਲਮ ਜਾਂ ਉਸ ਦੇ ਪਾਤਰਾਂ ਦੇ ਬਾਰੇ 'ਚ ਟਿੱਪਣੀ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ਹੈ। ਹੇਠਲੀ ਅਦਾਲਤ ਨੂੰ ਇਸ ਤਰ੍ਹਾਂ ਦੇ ਵਿਆਪਕ ਆਦੇਸ਼ ਨਹੀਂ ਦੇਣੇ ਚਾਹੀਦੇ। ਅਦਾਲਤ ਉਨ੍ਹਾਂ ਨੂੰ ਸਲਮਾਨ ਦੇ ਖਿਲਾਫ ਵਿਅਕਤੀਗਤ ਟਿੱਪਣੀ ਕਰਨ ਤੋਂ ਰੋਕ ਸਕਦੀ ਹੈ ਪਰ ਉਨ੍ਹਾਂ ਦੀਆਂ ਫਿਲਮਾਂ ਦੀ ਨਿਰਪੱਖ ਆਲੋਚਨਾ 'ਤੇ ਰੋਕ ਨਹੀਂ ਲਗਾ ਸਕਦੀ ਹੈ।


author

Aarti dhillon

Content Editor

Related News