ਜਲੰਧਰ ਪੁੱਜੀ ‘ਹੇ ਸੀਰੀ ਵੇ ਸੀਰੀ’ ਫਿਲਮ ਦੀ ਟੀਮ ਨੇ ਲਾਈਆਂ ਰੌਣਕਾਂ

Tuesday, Nov 19, 2024 - 04:00 PM (IST)

ਜਲੰਧਰ ਪੁੱਜੀ ‘ਹੇ ਸੀਰੀ ਵੇ ਸੀਰੀ’ ਫਿਲਮ ਦੀ ਟੀਮ ਨੇ ਲਾਈਆਂ ਰੌਣਕਾਂ

ਜਲੰਧਰ- ਪੰਜਾਬੀ ਫਿਲਮ ‘ਹੇ ਸੀਰੀ ਵੇ ਸੀਰੀ’ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਹੀ ਹੈ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਇਸ ਦੀ ਟੀਮ ਖਾਸ ਤੌਰ ’ਤੇ ਸ਼ਹਿਰ ਪੁੱਜੀ, ਜਿਨ੍ਹਾਂ ’ਚ ਫਿਲਮ ਦੇ ਮੁੱਖ ਕਲਾਕਾਰ ਆਰਿਆ ਬੱਬਰ, ਸ਼ਵੇਤਾ ਕੁਮਾਰ, ਅਨੀਤਾ ਦੇਵਗਨ, ਹਰਦੀਪ ਗਿੱਲ ਤੇ ਫਿਲਮ ਦੇ ਡਾਇਰੈਕਟਰ ਅਵਤਾਰ ਗਿੱਲ ਸ਼ਾਮਲ ਸਨ।‘ਹੇ ਸੀਰੀ ਵੇ ਸੀਰੀ’ ਫਿਲਮ ’ਚ ਇਕ ਜੱਟ ਤੇ ਸੀਰੀ ਦੇ ਰਿਸ਼ਤੇ ਨੂੰ ਬੜੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ, ਜਿਸ ਦੀ ਝਲਕ ਇਸ ਦੇ ਟਰੇਲਰ ਤੋਂ ਸਾਫ ਦੇਖਣ ਨੂੰ ਮਿਲਦੀ ਹੈ। ਫਿਲਮ ’ਚ ਜਿਥੇ ਕਾਮੇਡੀ ਦੇਖਣ ਨੂੰ ਮਿਲੇਗੀ, ਉਥੇ ਹੀ ਭਾਵੁਕ ਕਰਨ ਵਾਲੇ ਪਲ ਵੀ ਭਰ-ਭਰ ਕੇ ਦੇਖਣ ਨੂੰ ਮਿਲਣ ਵਾਲੇ ਹਨ। ਲੋਕਾਂ ਵਲੋਂ ਫਿਲਮ ਦੇ ਟਰੇਲਰ ਦੇ ਨਾਲ-ਨਾਲ ਇਸ ਦੇ ਗੀਤਾਂ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ ਨੇ ਡਾਇਰੈਕਟਰ 'ਤੇ ਚਲਾਈ ਗੋਲੀ, ਜਾਣੋ ਮਾਮਲਾ

ਦੱਸ ਦੇਈਏ ਕਿ ਆਰਿਆ ਬੱਬਰ ਨੇ ‘ਯਾਰ ਅਣਮੁੱਲੇ’ ਵਰਗੀ ਸ਼ਾਨਦਾਰ ਫਿਲਮ ਦਰਸ਼ਕਾਂ ਨੂੰ ਦਿੱਤੀ ਹੈ। ਉਹ ‘ਹੇ ਸੀਰੀ ਵੇ ਸੀਰੀ’ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫਿਲਮ ਦਰਸ਼ਕ ਜ਼ਰੂਰ ਪਸੰਦ ਕਰਨਗੇ।ਫਿਲਮ ਦੇ ਗੀਤ ‘ਇਕੱਲਾ ਰਹਿ ਗਿਆ’ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ। ਇਸ ਗੀਤ ਨੂੰ ਯੂਟਿਊਬ ’ਤੇ ਖਬਰ ਲਿਖੇ ਜਾਣ ਤਕ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।ਫਿਲਮ ਜ਼ੀ ਸਟੂਡੀਓਜ਼ ਤੇ ਵੇਵਬੈਂਡ ਪ੍ਰੋਡਕਸ਼ਨ ਦੀ ਸਾਂਝੀ ਪੇਸ਼ਕਸ਼ ਹੈ। ਇਸ ਨੂੰ ਏ. ਝੁਨਝੁਨਵਾਲਾ, ਐੱਸ. ਕੇ. ਆਹਲੂਵਾਲੀਆ ਤੇ ਗੌਰਵ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਕੀ ਕੋਈ ਜੱਟ ਆਪਣੇ ਸੀਰੀ ਤੋਂ ਬਿਨਾਂ ਰਹਿ ਸਕਦਾ ਹੈ? ਇਹ ਤਾਂ 22 ਨਵੰਬਰ ਨੂੰ ਫਿਲਮ ਦੇਖਣ ਮਗਰੋਂ ਹੀ ਪਤਾ ਲੱਗੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News