ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...

Tuesday, Feb 25, 2025 - 02:17 PM (IST)

ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...

ਐਂਟਰਟੇਨਮੈਂਟ ਡੈਸਕ : ਟੀਵੀ ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਕੈਂਸਰ ਤੋਂ ਪੀੜਤ ਹੈ। ਸਟੇਜ 3 ਬ੍ਰੈਸਟ ਕੈਂਸਰ ਤੋਂ ਪੀੜਤ ਹਿਨਾ ਖ਼ਾਨ ਇਸ ਲੜਾਈ ਨੂੰ ਬਹੁਤ ਹਿੰਮਤ ਨਾਲ ਲੜ ਰਹੀ ਹੈ। ਉਸ ਦੇ ਪ੍ਰਸ਼ੰਸਕ ਅਕਸਰ ਉਸ ਦੇ ਇਸ ਜਜ਼ਬੇ ਦੀ ਪ੍ਰਸ਼ੰਸਾ ਕਰਦੇ ਹਨ। ਹਿਨਾ ਖ਼ਾਨ ਦੀ ਹਿੰਮਤ ਦੇਖ ਕੇ ਸਿਰਫ਼ ਉਸ ਦੇ ਪ੍ਰਸ਼ੰਸਕ ਹੀ ਨਹੀਂ ਸਗੋਂ ਉਸ ਦੇ ਸਹਿ-ਕਲਾਕਾਰ ਅਤੇ ਦੋਸਤ ਵੀ ਹੈਰਾਨ ਹਨ। ਹਾਲ ਹੀ ਵਿੱਚ ਫਰਾਹ ਖ਼ਾਨ ਨੇ ਹਿਨਾ ਨੂੰ ਸਭ ਤੋਂ ਬਹਾਦਰ ਕਿਹਾ ਅਤੇ ਹੁਣ ਅਦਾਕਾਰਾ ਦੇ ਇੱਕ ਹੋਰ ਸਹਿ-ਕਲਾਕਾਰ ਨੇ ਉਸ ਦੀ ਲੜਾਈ ਬਾਰੇ ਗੱਲ ਕੀਤੀ ਹੈ। ਇਸ ਦੌਰਾਨ ਉਹ ਹਿਨਾ ਖ਼ਾਨ ਦੀ ਬਹੁਤ ਪ੍ਰਸ਼ੰਸਾ ਕਰਦੇ ਨਜ਼ਰ ਆਏ।

ਇਹ ਵੀ ਪੜ੍ਹੋ- 5 ਲੱਖ ਕਿਸਾਨਾਂ ਨੇ 2-2 ਰੁਪਏ ਦੇ ਕੇ ਬਣਾਈ ਇਹ ਫ਼ਿਲਮ, Academy Museum 'ਚ ਹੋਵੇਗੀ ਸਕ੍ਰੀਨਿੰਗ

ਦਿਬਯੇਂਦੂ ਭੱਟਾਚਾਰੀਆ ਨੇ ਹਿਨਾ ਦੀ ਕੀਤੀ ਰੱਜ ਕੇ ਤਾਰੀਫ਼
ਹਿਨਾ ਖ਼ਾਨ ਦੀ ਸੀਰੀਜ਼ 'ਗ੍ਰਹਿਲਕਸ਼ਮੀ' ਦੇ ਸਹਿ-ਕਲਾਕਾਰ ਦਿਬਯੇਂਦੂ ਭੱਟਾਚਾਰੀਆ ਨੇ ਸ਼ੂਟਿੰਗ ਦੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਦਿਬਯੇਂਦੂ ਨੇ ਦੱਸਿਆ ਹੈ ਕਿ ਕਿਵੇਂ ਹਿਨਾ ਖ਼ਾਨ ਨੇ ਕੈਂਸਰ ਵਾਲੀ ਗੱਲ ਸਾਰਿਆਂ ਤੋਂ ਲੁਕਾਈ ਰੱਖੀ ਅਤੇ ਇਸ ਬਾਰੇ ਕਿਸੇ ਨੂੰ ਕੰਨੋ-ਕੰਨੀਂ ਖ਼ਬਰ ਨਾ ਲੱਗਣ ਦਿੱਤੀ। 
ਦਿਬਯੇਂਦੂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਉਹ 'ਗ੍ਰਹਿ ਲਕਸ਼ਮੀ' ਦੇ ਸੈੱਟ 'ਤੇ ਹਿਨਾ ਖ਼ਾਨ ਨਾਲ ਕੰਮ ਕਰ ਰਹੇ ਸਨ ਤਾਂ ਉਸ ਦੀ ਸਿਹਤ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ। ਅਪ੍ਰੈਲ ਮਹੀਨੇ ਵਿੱਚ ਸ਼ੂਟਿੰਗ ਦੌਰਾਨ ਹਿਨਾ ਖ਼ਾਨ ਪੂਰੀ ਐਨਰਜੀ ਅਤੇ ਉਤਸ਼ਾਹ ਨਾਲ ਕੰਮ ਕਰ ਰਹੀ ਸੀ ਪਰ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੇ ਸਰੀਰ ਦੇ ਅੰਦਰ ਕੋਈ ਬਿਮਾਰੀ ਫੈਲ ਰਹੀ ਹੈ। ਦਿਬਯੇਂਦੂ ਨੇ ਕਿਹਾ, 'ਉਸ ਦਾ ਸਰੀਰ ਅੰਦਰੋਂ ਟੁੱਟ ਰਿਹਾ ਸੀ, ਉਸ ਦੀ ਸਿਹਤ ਹੌਲੀ-ਹੌਲੀ ਵਿਗੜ ਰਹੀ ਸੀ ਪਰ ਸਾਨੂੰ ਇਸ ਦਾ ਕੋਈ ਸੰਕੇਤ ਨਹੀਂ ਸੀ।' ਸ਼ੂਟਿੰਗ ਦੌਰਾਨ ਸਾਨੂੰ ਅਹਿਸਾਸ ਨਹੀਂ ਹੋਇਆ ਕਿ ਉਹ ਅੰਦਰੋਂ ਕਮਜ਼ੋਰ ਹੋ ਰਹੀ ਹੈ। ਇਹ ਸ਼ਾਇਦ ਇਸ ਲਈ ਸੀ ਕਿਉਂਕਿ ਉਦੋਂ ਤੱਕ ਕੈਂਸਰ ਫੈਲਣਾ ਸ਼ੁਰੂ ਹੋ ਗਿਆ ਸੀ।
ਦਿਬਯੇਂਦੂ ਨੇ ਹਿਨਾ ਖ਼ਾਨ ਦੀ ਤਾਕਤ ਅਤੇ ਸਖ਼ਤ ਮਿਹਨਤ ਦੀ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, ''ਜੋ ਲੋਕ ਇਸ ਕਿਸਮ ਦੀ ਬਿਮਾਰੀ ਨਾਲ ਜੂਝ ਰਹੇ ਹਨ, ਉਨ੍ਹਾਂ ਵਿੱਚ ਬਹੁਤ ਹਿੰਮਤ ਹੁੰਦੀ ਹੈ।' ਮੈਨੂੰ ਨਹੀਂ ਲੱਗਦਾ ਕਿ ਮੈਂ ਹਿਨਾ ਖ਼ਾਨ ਵਾਂਗ ਸੰਘਰਸ਼ ਕਰ ਸਕਦਾ ਸੀ। ਉਹ ਉਸ ਨੂੰ ਇੱਕ ਮਹਾਨ ਸਹਿ-ਕਲਾਕਾਰ ਅਤੇ ਇੱਕ ਸ਼ਾਨਦਾਰ ਇਨਸਾਨ ਮੰਨਦਾ ਹੈ।'' ਦਿਬਯੇਂਦੂ ਨੇ ਆਪਣੀ ਗੱਲਬਾਤ ਵਿੱਚ ਇਹ ਵੀ ਕਿਹਾ ਕਿ ਉਹ ਹਿਨਾ ਦੇ ਸੰਘਰਸ਼ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਉਸ ਦਾ ਮੰਨਣਾ ਸੀ ਕਿ ਇਨ੍ਹਾਂ ਔਖੇ ਸਮਿਆਂ ਵਿੱਚ ਵੀ ਹਿਨਾ ਖ਼ਾਨ ਵਰਗਾ ਮਜ਼ਬੂਤ ​​ਵਿਅਕਤੀ ਹੀ ਆਪਣਾ ਕੰਮ ਇੰਨੀ ਲਗਨ ਨਾਲ ਕਰ ਸਕਦਾ ਹੈ।

ਇਹ ਵੀ ਪੜ੍ਹੋ- 4 ਵਿਅਕਤੀਆਂ ਨੇ ਔਰਤ ਨਾਲ ਮਨਾਈਆਂ ਰੰਗ-ਰਲੀਆਂ, ਦਿੱਤਾ ਸੀ ਇਹ ਝਾਂਸਾ

ਪਿਛਲੇ ਸਾਲ ਹਿਨਾ ਨੇ ਪੋਸਟ ਸਾਂਝੀ ਕਰ ਦੱਸਿਆ ਸੀ ਬੀਮਾਰੀ ਬਾਰੇ
ਪਿਛਲੇ ਸਾਲ ਜੂਨ ਵਿੱਚ ਹਿਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਉਸ ਨੂੰ ਸਟੇਜ 3 ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਹੈ। ਉਸ ਨੇ ਲਿਖਿਆ ਸੀ, ''ਸਤਿ ਸ੍ਰੀ ਅਕਾਲ ਸਭ ਨੂੰ, ਮੈਂ ਤੁਹਾਨੂੰ ਕੋਈ ਜ਼ਰੂਰੀ ਖ਼ਬਰ ਦੇਣਾ ਚਾਹੁੰਦੀ ਹਾਂ। ਮੈਨੂੰ ਸਟੇਜ 3 ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਹੈ। ਮੈਂ ਮਜ਼ਬੂਤ ਹਾਂ, ਹਿੰਮਤ ਰੱਖੀ ਹੋਈ ਹੈ ਅਤੇ ਇਸ ਬਿਮਾਰੀ ਨੂੰ ਹਰਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੇਰੀ ਤੰਦਰੁਸਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਮੈਂ ਇਸ ਤੋਂ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤੀ ਨਾਲ ਬਾਹਰ ਆਉਣ ਲਈ ਤਿਆਰ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਸਮੇਂ ਦੌਰਾਨ ਮੇਰੀ ਨਿੱਜਤਾ ਦਾ ਸਤਿਕਾਰ ਕਰੋ।''

ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਸੋਨੀਆ ਮਾਨ?

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News