ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਵੇਖ ਸ਼ਾਹਰੁਖ ਨੇ ਕਿਹਾ ''ਇਹ ਆਪਣੇ ਆਪ ''ਚ ਹੀ ਬਹੁਤ ਵੱਡੀ ਜਿੱਤ ਹੈ''

Friday, Aug 06, 2021 - 11:09 AM (IST)

ਮੁੰਬਈ (ਬਿਊਰੋ) : ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿਚ ਇਤਿਹਾਸ ਰਚਿਆ ਹੈ। ਭਾਰਤੀ ਮਹਿਲਾ ਹਾਕੀ ਟੀਮ ਪਹਿਲੀ ਵਾਰ 'ਕਾਂਸੀ ਤਮਗੇ' ਲਈ ਲੜ ਰਹੀ ਸੀ। ਹਾਲਾਂਕਿ, ਇਸ ਨੂੰ ਗ੍ਰੇਟ ਬ੍ਰਿਟੇਨ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਰੇ ਖੇਡ ਪ੍ਰਸ਼ੰਸਕ ਇਸ ਬਾਰੇ ਟੀਮ ਦੀ ਪਿੱਠ ਥਾਪੜ ਰਹੇ ਹਨ। ਅਜਿਹੇ ਵਿਚ ਬਾਲੀਵੁੱਡ ਸਿਤਾਰੇ ਵੀ ਮਹਿਲਾ ਹਾਕੀ ਟੀਮ ਦੇ ਖੇਡ ਅਤੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰ ਰਹੇ ਹਨ। ਮਹਿਲਾ ਹਾਕੀ ਟੀਮ ਦੇ ਓਲੰਪਿਕ ਪ੍ਰਦਰਸ਼ਨ 'ਤੇ ਬਾਲੀਵੁੱਡ ਸਿਤਾਰਿਆਂ ਦੀ ਪ੍ਰਤੀਕਿਰਿਆ ਦੇ ਰਿਐਕਸ਼ਨ ਆਏ ਹਨ, ਜੋ ਇਸ ਪ੍ਰਕਾਰ ਹਨ।

ਸ਼ਾਹਰੁਖ ਖ਼ਾਨ
ਫ਼ਿਲਮ 'ਚੱਕ ਦੇ ਇੰਡੀਆ' ਵਿਚ ਮਹਿਲਾ ਹਾਕੀ ਟੀਮ ਦੇ ਕੋਚ ਦੀ ਭੂਮਿਕਾ ਨਿਭਾਉਣ ਵਾਲੇ ਸ਼ਾਹਰੁਖ ਖ਼ਾਨ ਨੇ ਟਵੀਟ ਕੀਤਾ, ''ਦਿਲ ਟੁੱਟ ਗਿਆ !!! ਪਰ ਤੁਸੀਂ ਸਾਰਿਆਂ ਨੇ ਮਾਣ ਨਾਲ ਸਾਡਾ ਸਿਰ ਉੱਚਾ ਕਰ ਦਿੱਤਾ। ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਿਖਾਈ। ਤੁਸੀਂ ਸਾਰਿਆਂ ਨੇ ਪੂਰੇ ਭਾਰਤ ਨੂੰ ਪ੍ਰੇਰਿਤ ਕੀਤਾ। ਇਹ ਆਪਣੇ ਆਪ ਵਿਚ ਇੱਕ ਵੱਡੀ ਜਿੱਤ ਹੈ।''

ਦੱਸ ਦੇਈਏ ਕਿ ਗਰੁੱਪ ਪੜਾਅ ਦੇ ਆਖਰੀ ਦੋ ਮੈਚਾਂ ਵਿਚ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਦੌਰ ਵਿਚ ਜਗ੍ਹਾ ਪੱਕੀ ਕੀਤੀ। ਬ੍ਰਿਟੇਨ ਦੇ ਖ਼ਿਲਾਫ਼ ਦੋ ਗੋਲ ਨਾਲ ਪਿੱਛੇ ਰਹਿਣ ਦੇ ਬਾਵਜੂਦ ਭਾਰਤ ਨੇ ਵਾਪਸੀ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਸੀ। ਆਖਰੀ ਦੋ ਤਿਮਾਹੀਆਂ, ਹਾਲਾਂਕਿ, ਭਾਰਤ ਲਈ ਵਧੀਆ ਨਹੀਂ ਸਨ ਅਤੇ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਭਾਰਤ ਇੱਕ ਗੋਲ ਦੇ ਫਰਕ ਨਾਲ ਮੈਚ ਹਾਰ ਗਿਆ। ਪ੍ਰਸ਼ੰਸਕ ਅਗਲੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਤੋਂ ਹੋਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰਦੇ ਹਨ।

ਕਮਾਲ ਦਾ ਖੇਡੀ ਭਾਰਤੀ ਟੀਮ
ਭਾਰਤੀ ਟੀਮ ਨੇ ਕਮਾਲ ਦੀ ਗੇਮ ਖੇਡੀ। ਭਾਰਤ ਨੇ ਤਿੰਨ ਗੋਲ ਕੀਤੇ। ਭਾਰਤ ਪਹਿਲਾਂ ਦੋ ਗੋਲ ਨਾਲ ਪਿੱਛੇ ਸੀ ਪਰ ਬਾਅਦ ਵਿਚ ਭਾਰਤ 3-2 ਨਾਲ ਅੱਗੇ ਰਿਹਾ। ਦੂਜੇ ਹਾਫ ਵਿਚ ਭਾਰਤ ਦੀ ਸ਼ਾਨਦਾਰ ਵਾਪਸੀ ਹੋਈ ਹੈ। ਵੰਦਨਾ ਕਟਾਰੀਆ ਨੇ ਨੌਕ ਆਊਟ ਗੇੜ ਵਿਚ ਭਾਰਤ ਲਈ ਪਹਿਲਾ ਫੀਲਡ ਗੋਲ ਕੀਤਾ

PunjabKesari

ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ
ਭਾਰਤ ਦੀ ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ। ਭਾਰਤ ਨੇ ਸੁੱਖ ਦਾ ਸਾਹ ਲਿਆ ਹੈ। ਤੀਜੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ ਗਿਆ। ਗੁਰਜੀਤ ਕੌਰ ਨੇ ਮੈਚ ਵਿੱਚ ਭਾਰਤ ਨੂੰ ਵਾਪਿਸ ਲਿਆਂਦਾ ਹੈ। ਹੁਣ ਭਾਰਤ ਸਿਰਫ ਇੱਕ ਗੋਲ ਦੇ ਫਰਕ ਨਾਲ ਪਛੜ ਗਿਆ ਹੈ।


sunita

Content Editor

Related News