ਮੁੜ ਨਾਨਾ ਬਣੇ ਅਨਿਲ ਕਪੂਰ, ਸੋਨਮ-ਆਨੰਦ ਨੂੰ ਦਿੱਤੀਆਂ ਵਧਾਈਆਂ

Monday, Mar 30, 2026 - 05:11 PM (IST)

ਮੁੜ ਨਾਨਾ ਬਣੇ ਅਨਿਲ ਕਪੂਰ, ਸੋਨਮ-ਆਨੰਦ ਨੂੰ ਦਿੱਤੀਆਂ ਵਧਾਈਆਂ

ਮੁੰਬਈ (ਏਜੰਸੀ) : ਬਾਲੀਵੁੱਡ ਦੇ 'ਐਵਰਗ੍ਰੀਨ' ਅਦਾਕਾਰ ਅਨਿਲ ਕਪੂਰ ਇਨ੍ਹੀਂ ਦਿਨੀਂ ਸੱਤਵੇਂ ਅਸਮਾਨ 'ਤੇ ਹਨ। ਉਨ੍ਹਾਂ ਦੀ ਬੇਟੀ ਸੋਨਮ ਕਪੂਰ ਅਤੇ ਜਵਾਈ ਆਨੰਦ ਆਹੂਜਾ ਦੇ ਘਰ ਦੂਜੀ ਵਾਰ ਕਿਲਕਾਰੀਆਂ ਗੂੰਜੀਆਂ ਹਨ। ਸੋਨਮ ਕਪੂਰ ਨੇ 29 ਮਾਰਚ ਨੂੰ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਪੂਰੇ ਕਪੂਰ ਖ਼ਾਨਦਾਨ ਵਿੱਚ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ: ਜਦੋਂ ਖਾਨ ਸਾਬ੍ਹ ਨੇ ਸ਼ਿਲਪਾ ਸ਼ੈੱਟੀ ਤੋਂ ਬੁਲਵਾਈ ਪੰਜਾਬੀ, ਵੇਖੋ ਫਿਰ ਕੀ ਹੋਇਆ... (ਵੀਡੀਓ)

PunjabKesari

ਅਨਿਲ ਕਪੂਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਦੂਜੀ ਵਾਰ ਨਾਨਾ ਬਣਨ ਦੀ ਖੁਸ਼ੀ ਸਾਂਝੀ ਕਰਦਿਆਂ ਅਨਿਲ ਕਪੂਰ ਨੇ ਇੰਸਟਾਗ੍ਰਾਮ 'ਤੇ ਇੱਕ ਬੇਹੱਦ ਭਾਵੁਕ ਨੋਟ ਲਿਖਿਆ। ਉਨ੍ਹਾਂ ਲਿਖਿਆ, "ਮੇਰਾ ਦਿਲ ਹੋਰ ਵੀ ਵੱਡਾ ਹੋ ਗਿਆ ਹੈ। ਦੁਨੀਆ ਵਿੱਚ ਤੇਰਾ ਸਵਾਗਤ ਹੈ ਮੇਰੇ ਨੰਨ੍ਹੇ ਰਾਜਕੁਮਾਰ! ਵਾਯੂ, ਹੁਣ ਤੂੰ ਵੱਡਾ ਭਰਾ ਬਣ ਗਿਆ ਹੈਂ ਅਤੇ ਮੈਨੂੰ ਪਤਾ ਹੈ ਕਿ ਤੂੰ ਇੱਕ ਸ਼ਾਨਦਾਰ ਭਰਾ ਸਾਬਤ ਹੋਵੇਂਗਾ। ਸੋਨਮ ਅਤੇ ਆਨੰਦ ਦਾ ਬਹੁਤ-ਬਹੁਤ ਧੰਨਵਾਦ... ਨਾਨਾ ਦਾ ਦਿਲ ਖੁਸ਼ੀਆਂ ਨਾਲ ਭਰ ਗਿਆ ਹੈ।"

ਇਹ ਵੀ ਪੜ੍ਹੋ: ਬਿਨਾਂ ਪਰਮਿਸ਼ਨ ਹੋ ਰਹੀ ਸੀ ਸ਼ੂਟਿੰਗ; ਅਦਾਕਾਰ ਰਾਹੁਲ ਬੈਨਰਜੀ ਦੀ ਮੌਤ ਮਗਰੋਂ ਪੁਲਸ ਦਾ ਵੱਡਾ ਖੁਲਾਸਾ

ਸੋਨਮ ਅਤੇ ਆਨੰਦ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਡਿਜੀਟਲ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ। ਉਨ੍ਹਾਂ ਲਿਖਿਆ ਕਿ 29 ਮਾਰਚ 2026 ਨੂੰ ਉਨ੍ਹਾਂ ਦੇ ਘਰ ਬੇਟੇ ਦਾ ਜਨਮ ਹੋਇਆ ਹੈ। ਉਨ੍ਹਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹੁਣ ਪੂਰਾ ਹੋ ਗਿਆ ਹੈ ਅਤੇ ਵੱਡਾ ਬੇਟਾ ਵਾਯੂ ਆਪਣੇ ਛੋਟੇ ਭਰਾ ਦੇ ਆਉਣ 'ਤੇ ਬਹੁਤ ਖੁਸ਼ ਹੈ।

ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਹਨੀ ਸਿੰਘ, ਚਲਦੇ ਸ਼ੋਅ 'ਚ ਪੈੱਗ ਲੈ ਕੇ ਪਹੁੰਚਿਆ ਗਾਇਕ

2022 ਵਿੱਚ ਹੋਇਆ ਸੀ ਪਹਿਲੇ ਬੇਟੇ 'ਵਾਯੂ' ਦਾ ਜਨਮ

ਜ਼ਿਕਰਯੋਗ ਹੈ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ। ਉਨ੍ਹਾਂ ਦੇ ਪਹਿਲੇ ਬੇਟੇ ਵਾਯੂ ਦਾ ਜਨਮ ਸਾਲ 2022 ਵਿੱਚ ਹੋਇਆ ਸੀ। ਸੋਨਮ ਨੇ ਨਵੰਬਰ 2025 ਵਿੱਚ ਆਪਣੀ ਦੂਜੀ ਪ੍ਰੈਗਨੈਂਸੀ ਦੀ ਖ਼ਬਰ ਸਾਂਝੀ ਕੀਤੀ ਸੀ। ਫਰਵਰੀ ਵਿੱਚ ਇਸ ਜੋੜੇ ਨੇ ਇੱਕ ਸ਼ਾਨਦਾਰ 'ਗੋਦ ਭਰਾਈ' ਦੀ ਰਸਮ ਵੀ ਕੀਤੀ ਸੀ, ਜਿਸ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ ਸਨ।

ਇਹ ਵੀ ਪੜ੍ਹੋ: ਅਦਾਕਾਰ ਪ੍ਰਕਾਸ਼ ਰਾਜ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News