ਕਿਸੇ ਲਗਜ਼ਰੀ ਮਹਿਲ ਤੋਂ ਘੱਟ ਨਹੀਂ ਸੋਨਮ ਕਪੂਰ ਦਾ ਦਿੱਲੀ ਵਾਲਾ ਘਰ, ਵੇਖੋ ਅੰਦਰਲੀਆਂ ਤਸਵੀਰਾਂ

Thursday, Aug 24, 2023 - 10:43 AM (IST)

ਕਿਸੇ ਲਗਜ਼ਰੀ ਮਹਿਲ ਤੋਂ ਘੱਟ ਨਹੀਂ ਸੋਨਮ ਕਪੂਰ ਦਾ ਦਿੱਲੀ ਵਾਲਾ ਘਰ, ਵੇਖੋ ਅੰਦਰਲੀਆਂ ਤਸਵੀਰਾਂ

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਸਿਤਾਰੇ ਫ਼ਿਲਮਾਂ ਦੇ ਨਾਲ-ਨਾਲ ਆਪਣੀ ਲਗਜ਼ਰੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੇ ਹਨ। ਬਹੁਤ ਸਾਰੇ ਸਿਤਾਰੇ ਆਪਣੇ ਲਗਜ਼ਰੀ ਘਰਾਂ ਨੂੰ ਲੈ ਕੇ ਵੀ ਖ਼ੂਬ ਚਰਚਾ 'ਚ ਰਹਿੰਦੇ ਹਨ। ਬਾਲੀਵੁੱਡ ਦੇ ਕਈ ਸਿਤਾਰੇ ਅਜਿਹੇ ਹਨ, ਜਿਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ ਤੇ ਉਨ੍ਹਾਂ ਦੇ ਘਰ ਵੀ ਕਾਫ਼ੀ ਲਗਜ਼ਰੀ ਹਨ।

PunjabKesari

ਅਜਿਹੇ 'ਚ ਅਸੀਂ ਅੱਜ ਤੁਹਾਨੂੰ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਦਿੱਲੀ ਵਾਲੇ ਘਰ ਨਾਲ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ, ਜੋ ਕਿਸੇ ਸ਼ਾਨਦਾਰ ਮਹਿਲ ਤੋਂ ਘੱਟ ਨਹੀਂ ਹੈ। ਇੰਨਾ ਹੀ ਨਹੀਂ, ਸੋਨਮ ਕਪੂਰ ਦੇ ਦਿੱਲੀ ਵਾਲੇ ਘਰ ਦੀ ਕੀਮਤ ਜਾਣ ਕੇ ਵੀ ਤੁਹਾਡੇ ਹੋਸ਼ ਉੱਡ ਜਾਣਗੇ।

PunjabKesari

ਸੋਨਮ ਕਪੂਰ ਅਕਸਰ ਆਪਣੇ ਘਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦਾ ਦਿੱਲੀ ਵਾਲਾ ਘਰ ਪ੍ਰਿਥਵੀਰਾਜ ਰੋਡ 'ਤੇ ਸਥਿਤ ਹੈ, ਜੋ 3170 ਵਰਗ ਫੁੱਟ 'ਚ ਫੈਲਿਆ ਹੋਇਆ ਹੈ, ਜਿਸ 'ਚ ਸ਼ਾਨਦਾਰ ਵੱਡਾ ਲਿਵਿੰਗ ਤੇ ਡਾਈਨਿੰਗ ਏਰੀਆ ਹੈ।

PunjabKesari

ਇਸ ਤੋਂ ਇਲਾਵਾ ਸੋਨਮ ਕਪੂਰ ਤੇ ਆਨੰਦ ਆਹੂਜਾ ਦੇ ਦਿੱਲੀ ਵਾਲੇ ਘਰ 'ਚ ਇਕ ਲਾਇਬ੍ਰੇਰੀ ਵੀ ਹੈ, ਨਾਲ ਹੀ ਸ਼ਾਨਦਾਰ ਗਾਰਡਨ ਅਦਾਕਾਰਾ ਦੇ ਘਰ ਨੂੰ ਹੋਰ ਵੀ ਜ਼ਿਆਦਾ ਸੋਹਣਾ ਬਣਾਉਂਦਾ ਹੈ। ਕਈ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੋਨਮ ਕਪੂਰ ਦੇ ਦਿੱਲੀ ਵਾਲੇ ਘਰ ਦੀ ਕੀਮਤ 173 ਕਰੋੜ ਰੁਪਏ ਤੋਂ ਵੀ ਵੱਧ ਹੈ। 

PunjabKesari

ਦੱਸ ਦੇਈਏ ਕਿ ਸੋਨਮ ਕਪੂਰ ਨੂੰ ਆਖ਼ਰੀ ਵਾਰ ਫ਼ਿਲਮ ‘ਬਲਾਇੰਡ’ ’ਚ ਦੇਖਿਆ ਗਿਆ ਸੀ। ਉਸ ਦੀ ਇਹ ਫ਼ਿਲਮ ਓ. ਟੀ. ਟੀ. ਪਲੇਟਫਾਰਮ ਜੀਓ ਸਿਨੇਮਾ ’ਤੇ ਰਿਲੀਜ਼ ਹੋਈ ਸੀ। ਫ਼ਿਲਮ ’ਚ ਸੋਨਮ ਕਪੂਰ ਨੇ ਨੇਤਰਹੀਣ ਕੁੜੀ ਦਾ ਕਿਰਦਾਰ ਨਿਭਾਇਆ ਸੀ।

PunjabKesari

ਇਸ ਫ਼ਿਲਮ 'ਚ ਸੋਨਮ ਦੇ ਨਾਲ ਅਦਾਕਾਰ ਪੂਰਬ ਕੋਹਲੀ ਨਜ਼ਰ ਆਇਆ ਸੀ। ਇਹ ਫ਼ਿਲਮ ਕੋਰੀਅਨ ਕ੍ਰਾਈਮ ਥ੍ਰਿਲਰ ਫ਼ਿਲਮ ਦੀ ਰੀਮੇਕ ਸੀ। ਸੋਨਮ ਕਪੂਰ ਨੂੰ ਇਸ ਤੋਂ ਪਹਿਲਾਂ ਸਾਲ 2019 ’ਚ ਆਈ ਫ਼ਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਤੇ ‘ਦਿ ਜ਼ੋਇਆ ਫੈਕਟਰ' 'ਚ ਦੇਖਿਆ ਗਿਆ ਸੀ।

PunjabKesari

PunjabKesari

PunjabKesari


author

sunita

Content Editor

Related News