ਸੁਸ਼ਾਂਤ ਲਈ ਦੁਆ ''ਚ ਜੁੜੇ ਹੱਥ, ਦੁਨੀਆ ਭਰ ''ਚ ਟਵਿੱਟਰ ''ਤੇ ਟਰੈਂਡ ਹੋਇਆ #GlobalPrayersForSSR

Saturday, Aug 15, 2020 - 02:35 PM (IST)

ਸੁਸ਼ਾਂਤ ਲਈ ਦੁਆ ''ਚ ਜੁੜੇ ਹੱਥ, ਦੁਨੀਆ ਭਰ ''ਚ ਟਵਿੱਟਰ ''ਤੇ ਟਰੈਂਡ ਹੋਇਆ #GlobalPrayersForSSR

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਲਈ ਲੱਖਾਂ ਲੋਕ ਇਕੱਠੇ ਆਏ ਅਤੇ ਉਨ੍ਹਾਂ ਨੇ ਸੁਸ਼ਾਂਤ ਲਈ ਅਰਦਾਸ ਕੀਤੀ। ਸਵੇਰੇ ਦਸ ਵਜੇ ਤੋਂ ਪਹਿਲਾਂ ਹੀ ਲੋਕਾਂ ਨੇ ਸੁਸ਼ਾਂਤ ਦੀ ਆਤਮਾ ਦੀ ਸ਼ਾਂਤੀ ਲਈ ਇਕੱਠੇ ਹੱਥ ਚੁੱਕੇ ਹਨ। ਟਵਿੱਟਰ 'ਤੇ #GlobalPrayersForSSR ਟਰੈਂਡ ਕਰ ਰਿਹਾ ਹੈ।


ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 2 ਮਹੀਨੇ ਪੂਰੇ ਹੋ ਗਏ ਹਨ। ਸੁਸ਼ਾਂਤ ਲਈ ਅੱਜ 15 ਅਗਸਤ ਦੇ ਖ਼ਾਸ ਮੌਕੇ 'ਤੇ ਵਿਸ਼ਵ ਭਰ 'ਚ ਲੋਕ ਉਨ੍ਹਾਂ ਦੇ ਲਈ ਦੁਆ ਕਰ ਰਹੇ ਹਨ। ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਰੋਜ਼ਾਨਾ ਨਵੇਂ ਟਵਿੱਸਟ ਸਾਹਮਣੇ ਆ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਭਾਰਤ ਦੇ ਆਜ਼ਾਦੀ ਦਿਵਸ 'ਤੇ ਲੋਕਾਂ ਵੱਲੋਂ ਇਕੱਠੇ ਆਉਣ ਅਤੇ ਸਮੂਹਕ ਰੂਪ 'ਚ ਸਵਰਗਵਾਸੀ ਅਦਾਕਾਰ ਲਈ ਅਰਦਾਸ (Global Prayers For SSR ) ਕਰਨ ਦੀ ਬੇਨਤੀ ਕੀਤੀ ਸੀ।

ਸੁਸ਼ਾਂਤ ਲਈ ਲੱਖਾਂ ਲੋਕ ਇਕੱਠੇ ਆਏ ਅਤੇ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਲਈ ਅਰਦਾਸ ਕੀਤੀ। ਸਵੇਰੇ ਦਸ ਵਜੇ ਤੋਂ ਪਹਿਲਾਂ ਹੀ ਲੋਕਾਂ ਨੇ ਸੁਸ਼ਾਂਤ ਦੇ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ।ਟਵਿਟਰ ਉੱਤੇ# GlobalPrayersForSSR ਟਰੈਂਡ ਕਰਨ ਲੱਗਾ।

ਸੀ. ਬੀ. ਆਈ. ਦੁਆਰਾ ਕੇਸ ਦਰਜ ਕਰਨ ਤੋਂ ਬਾਅਦ ਮੁੱਖ ਮੁਲਜ਼ਮ ਅਤੇ ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਸੁਪਰੀਮ ਕੋਰਟ ਪਹੁੰਚੀ। ਪਹਿਲਾਂ ਆਪਣੇ-ਆਪ ਹੀ ਸੀ. ਬੀ. ਆਈ. ਦੀ ਜਾਂਚ ਦੀ ਮੰਗ ਕਰਨ ਵਾਲੀ ਰਿਆ ਚੱਕਰਵਰਤੀ ਨੇ ਸੁਪਰੀਮ ਕੋਰਟ 'ਚ ਇਸ ਦਾ ਵੀ ਵਿਰੋਧ ਕੀਤਾ ਹੈ।

ਅਜਿਹੇ 'ਚ ਹਾਲ ਹੀ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਮਾਮਲੇ 'ਚ #CBIforSSR ਦੀ ਮੰਗ ਕਰਦੇ ਹੋਏ ਸੁਸ਼ਾਂਤ ਲਈ ਸਮੂਹਕ ਰੂਪ ਦਾ ਪ੍ਰਬੰਧ ਕੀਤਾ। ਇਸ ਮੁਹਿੰਮ 'ਚ ਪਰਿਵਾਰ ਨੂੰ ਲੋਕਾਂ ਦਾ ਸਾਥ ਮਿਲ ਰਿਹਾ ਹੈ।


author

sunita

Content Editor

Related News