ਸਪਨਾ ਚੌਧਰੀ ਸਬੰਧੀ ਨਿੱਜੀ ਚੈਨਲ ਨੇ ਚਲਾਈ ਝੂਠੀ ਖ਼ਬਰ, ਹੈਰਾਨ-ਪ੍ਰੇਸ਼ਾਨ ਹੋਏ ਪ੍ਰਸ਼ੰਸਕ

Wednesday, Sep 08, 2021 - 05:32 PM (IST)

ਮੁੰਬਈ (ਬਿਊਰੋ) - ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਾਰਨ ਵਾਲੀ ਪੋਸਟ ਵਾਇਰਲ ਹੋ ਰਹੀ ਹੈ। ਪੋਸਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਪਨਾ ਚੌਧਰੀ ਦੀ ਹਰਿਆਣਾ ਦੇ ਸਿਰਸਾ 'ਚ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਲੋਕ ਸ਼ਰਧਾਂਜਲੀ ਦਿੰਦੇ ਹੋਏ ਸਪਨਾ ਚੌਧਰੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦੁਖ ਜਤਾ ਰਹੇ ਹਨ। ਸਪਨਾ ਚੌਧਰੀ ਦੀ ਮੌਤ ਨਾਲ ਜੁੜੇ ਪੋਸਟ ਫੇਸਬੁੱਕ 'ਤੇ ਕਾਫ਼ੀ ਵਾਇਰਲ ਹੈ। 

ਇਹ ਖ਼ਬਰ ਵੀ ਪੜ੍ਹੋ - ਰੈਪਰ ਲਿਲ ਉਜ਼ੀ ਦੇ ਮੱਥੇ 'ਚੋਂ ਫੈਨ ਨੇ ਕੱਢਿਆ 175 ਕਰੋੜ ਰੁਪਏ ਦਾ ਹੀਰਾ, ਵਹਿੰਦੇ ਖ਼ੂਨ 'ਚ ਵਾਇਰਲ ਹੋਈਆਂ ਤਸਵੀਰਾਂ

ਇੰਡੀਆ ਟੂਡੇ ਐਂਟੀ ਫੇਕ ਨਿਊਜ਼ ਵਾਰ ਰੂਮ ਨੇ ਪਾਇਆ ਕਿ ਸਪਨਾ ਚੌਧਰੀ ਦੇ ਦਿਹਾਂਤ ਦੀ ਖ਼ਬਰ ਝੂਠੀ ਹੈ। ਹਰਿਆਣਾ ਦੀ ਦੇਸੀ ਕੁਈਨ ਸਪਨਾ ਚੌਧਰੀ ਇਕ ਦਮ ਸਹੀ ਸਲਾਮਤ ਹੈ। ਜੇਕਰ ਸਪਨਾ ਚੌਧਰੀ ਦੀ ਅਸਲ 'ਚ ਮੌਤ ਹੋਈ ਹੁੰਦੀ ਤਾਂ ਇਹ ਖ਼ਬਰ ਹਰ ਜਗ੍ਹਾ ਛਾਈ ਹੁੰਦੀ। 

ਇਹ ਖ਼ਬਰ ਵੀ ਪੜ੍ਹੋ - ਮੌਤ ਤੋਂ 6 ਦਿਨ ਪਹਿਲਾਂ ਸਿਧਾਰਥ ਸ਼ੁਕਲਾ ਨੇ ਕੀਤਾ ਸੀ ਇਹ ਨੇਕ ਕੰਮ, ਕਿਹਾ ਸੀ 'ਜ਼ਿੰਦਗੀ ਕਿੰਨੀ ਸਸਤੀ ਹੋ ਗਈ ਹੈ'

ਜਾਣਕਾਰੀ ਪੁਖਤਾ ਕਰਨ ਲਈ ਸਪਨਾ ਚੌਧਰੀ ਦੇ ਇਕ ਸਾਥੀ ਕਲਾਕਾਰ ਅਤੇ ਹਰਿਆਣਵੀ ਮਿਊਜ਼ਿਕ ਆਰਟਿਸਟ ਦੇਵ ਕੁਮਾਰ ਦੇਵਾ ਨੇ ਦੱਸਿਆ ਕਿ ਸਪਨਾ ਚੌਧਰੀ ਪੂਰੀ ਤਰ੍ਹਾਂ ਠੀਕ ਹੈ। ਉਸ ਦਾ ਕੋਈ ਐਕਸੀਡੇਂਟ ਨਹੀਂ ਹੋਇਆ ਹੈ। ਦਰਅਸਲ, 29 ਅਗਸਤ ਨੂੰ ਹਰਿਆਣਾ ਦੇ ਸਿਰਸਾ ਕੋਲ ਇਕ ਸੜਕ ਦੁਰਘਟਨਾ ਹੋਈ ਸੀ, ਜਿਸ 'ਚ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਅਤੇ ਇਕ 30 ਸਾਲਾਂ ਮਹਿਲਾ ਦੀ ਮੌਤ ਗਈ ਸੀ। ਖ਼ਬਰਾਂ ਅਨੁਸਾਰ ਉਹ ਇਕ ਸੰਗੀਤ ਕਲਾਕਾਰ ਸੀ ਅਤੇ ਉਸ ਦਾ ਨਾਂ ਸਪਨਾ ਸੀ। ਇਸ ਘਟਨਾ ਨੂੰ ਲੈ ਕੇ ਇਕ ਨਿੱਜੀ ਚੈਨਲ ਨੇ ਵੀ ਸਪਨਾ ਚੌਧਰੀ ਦੀ ਮੌਤ ਦੀ ਖ਼ਬਰ ਚਲਾਈ ਸੀ, ਜਿਸ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਕਾਫ਼ੀ ਹੈਰਾਨ ਹੋ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਸਿਧਾਰਥ ਦੀ ਮੌਤ ਨਾਲ ਮਿਲਿੰਦ ਗਾਬਾ ਨੂੰ ਲੱਗਾ ਧੱਕਾ, ਕਿਹਾ– ‘ਮੈਂ ਅੰਦਰੋਂ ਹਿੱਲ ਗਿਆ ਹਾਂ’


sunita

Content Editor

Related News