ਸੋਨਮ ਨੂੰ ਥੋੜ੍ਹੀ ਨਿੱਜਤਾ ਦਿਓ, ਗਰਭਵਤੀ ਭੈਣ ਲਈ ਭਰਾ ਹਰਸ਼ਵਰਧਨ ਕਪੂਰ ਦੀ ਅਪੀਲ

Thursday, Apr 28, 2022 - 10:20 AM (IST)

ਸੋਨਮ ਨੂੰ ਥੋੜ੍ਹੀ ਨਿੱਜਤਾ ਦਿਓ, ਗਰਭਵਤੀ ਭੈਣ ਲਈ ਭਰਾ ਹਰਸ਼ਵਰਧਨ ਕਪੂਰ ਦੀ ਅਪੀਲ

ਮੁੰਬਈ (ਬਿਊਰੋ)– ਕਪੂਰ ਪਰਿਵਾਰ ਉਸ ਪਲ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਸੋਨਮ ਮਾਂ ਬਣੇਗੀ ਤੇ ਘਰ ’ਚ ਇਕ ਛੋਟਾ ਜਿਹਾ ਮਹਿਮਾਨ ਆਵੇਗਾ। ਹਾਲ ਹੀ ’ਚ ਸੋਨਮ ਕਪੂਰ ਦੇ ਭਰਾ ਹਰਸ਼ਵਰਧਨ ਕਪੂਰ ਨੇ ਅਦਾਕਾਰਾ ਬਾਰੇ  ਗੱਲ ਕੀਤੀ ਹੈ ਤੇ ਪ੍ਰਸ਼ੰਸਕਾਂ ਨੂੰ ਬੇਨਤੀ ਵੀ ਕੀਤੀ ਹੈ। ਅਦਾਕਾਰਾ ਸੋਨਮ ਕਪੂਰ ਨੇ ਜਿਸ ਦਿਨ ਤੋਂ ਆਪਣੀ ਮਾਂ ਬਣਨ ਦੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ ਤਾਂ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ।

ਅਦਾਕਾਰਾ ਆਪ ਵੀ ਸੋਸ਼ਲ ਮੀਡੀਆ ’ਤੇ ਬੇਬੀ ਬੰਪ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ ਤੇ ਉਹ ਬੇਹੱਦ ਖ਼ੁਸ਼ ਹੈ। ਪੂਰਾ ਕਪੂਰ ਪਰਿਵਾਰ ਉਸ ਪਲ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਸੋਨਮ ਮਾਂ ਬਣੇਗੀ ਤੇ ਇਕ ਛੋਟਾ ਜਿਹਾ ਮਹਿਮਾਨ ਘਰ ’ਚ ਆਵੇਗਾ। ਹਾਲ ਹੀ ’ਚ ਸੋਨਮ ਕਪੂਰ ਦੇ ਭਰਾ ਹਰਸ਼ਵਰਧਨ ਨੇ ਅਦਾਕਾਰਾ ਬਾਰੇ ਗੱਲ ਕੀਤੀ ਤੇ ਇਸ ਬਾਰੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਜੋ ਦੀਪ ਸਿੱਧੂ ਲਈ ਪੋਸਟਾਂ ਪਾਉਂਦੇ ਸਨ, ਅੱਜ ਉਨ੍ਹਾਂ ਨੂੰ ਦੱਸਣਾ ਪੈ ਰਿਹਾ ਕਿ ਦੀਪ ਦੀ ਫ਼ਿਲਮ ਆ ਰਹੀ’

ਭਰਾ ਨੇ ਕੀਤੀ ਭੈਣ ਲਈ ਬੇਨਤੀ
ਹਰਸ਼ਵਰਧਨ ਕਪੂਰ ਨੇ ਕਿਹਾ, ‘‘ਇਹ ਖ਼ੁਸ਼ੀ ਦੀ ਗੱਲ ਹੈ ਕਿ ਹਰ ਕੋਈ ਮੇਰੀ ਭੈਣ ਨੂੰ ਜਾਣਦਾ ਹੈ। ਉਹ ਇਕ ਵੱਡੀ ਸ਼ਖ਼ਸੀਅਤ ਹੈ ਪਰ ਉਨ੍ਹਾਂ ਨੂੰ ਥੋੜ੍ਹੀ ਸਪੇਸ ਮਿਲਣੀ ਚਾਹੀਦੀ ਹੈ। ਇਸ ਖ਼ੁਸ਼ੀ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ ਪਰ ਮੈਨੂੰ ਲੱਗਦਾ ਹੈ ਕਿ ਇਹ ਦੋ ਲੋਕਾਂ ਲਈ ਬਹੁਤ ਮਹੱਤਵਪੂਰਨ ਅਨੁਭਵ ਹੈ। ਇਸ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੀ ਨਿੱਜਤਾ ਦਾ ਧਿਆਨ ਰੱਖੀਏ। ਅਦਾਕਾਰ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਕਿਸੇ ਨਾਲ ਪਿਆਰ  ਕਰਦੇ ਹੋ ਤੇ ਕੋਈ ਚੀਜ਼ ਨੂੰ ਕ੍ਰੀਏਟ ਕਰਦੇ ਹੋ ਤਾਂ ਉਸ ਨੂੰ ਪਸੰਦ ਵੀ ਕਰੋਗੇ। ਇਹ ਇਕ ਪਵਿੱਤਰ ਚੀਜ਼ ਹੈ। ਇਸ ’ਚ ਕਿਸੇ ਦੀ ਜਵਾਬਦੇਹੀ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਜ਼ਰੂਰਤ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਥੋੜ੍ਹੀ ਸਪੇਸ ਦੇਣੀ ਚਾਹੀਦੀ ਹੈ।

ਪਿਤਾ ਨਾਲ ਸਕ੍ਰੀਨ ਸਾਂਝੀ ਕਰਨ ਜਾ ਰਹੇ ਹਰਸ਼ਵਰਧਨ
ਹਰਸ਼ਵਰਧਨ ਕਪੂਰ ਦੀ ਗੱਲ ਕਰੀਏ ਤਾਂ ਬਾਲੀਵੁੱਡ ਇੰਡਸਟਰੀ ’ਚ ਉਹ ਆਪਣਾ ਕਰੀਅਰ ਬਣਾ ਰਹੇ ਹਨ। ਪਿਛਲੀ ਵਾਰ ਉਨ੍ਹਾਂ ਨੂੰ ਨੈੱਟਫ਼ਲਿਕਸ ਦੀ ਵੈੱਬ ਸੀਰੀਜ਼ ’ਚ ਦੇਖਿਆ ਗਿਆ ਸੀ।  ਹੁਣ ਫ਼ਿਲਮ ‘ਥਾਰ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਇਸ ’ਚ ਉਨ੍ਹਾਂ ਦੇ ਪਿਤਾ ਅਨਿਲ ਕਪੂਰ ਵੀ ਨਜ਼ਰ ਆਉਣਗੇ। ਫ਼ਿਲਮ ਨੈੱਟਫ਼ਲਿਕਸ ’ਤੇ 6 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਰਾਜ ਸਿੰਘ ਚੌਧਰੀ  ਇਸ ਫ਼ਿਲਮ ’ਚ ਆਪਣਾ ਡਾਇਰੈਕਸ਼ਨਲ ਡੈਬਿਊ ਕਰਨ ਜਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News