ਹਰਸ਼ਦੀਪ ਨੇ ਪੁੱਤਰ ਹੁਨਰ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਹੋਈ ਵਾਇਰਲ

Thursday, Dec 09, 2021 - 04:49 PM (IST)

ਹਰਸ਼ਦੀਪ ਨੇ ਪੁੱਤਰ ਹੁਨਰ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਹੋਈ ਵਾਇਰਲ

ਚੰਡੀਗੜ੍ਹ- ਬਾਲਵੁੱਡ ਜਗਤ ਦੀ ਨਾਮੀ ਗਾਇਕਾ ਹਰਸ਼ਦੀਪ ਕੌਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇਸੇ ਸਾਲ ਪਹਿਲੀ ਵਾਰ ਮਾਂ ਬਣੀ ਹੈ। ਜਿਸ ਕਰਕੇ ਉਹ ਆਪਣੇ ਪੁੱਤਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੀ ਹੈ। ਉਹ ਅਕਸਰ ਹੀ ਆਪਣੇ ਪੁੱਤਰ ਦੇ ਨਾਲ ਕਿਊਟ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਇਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-ਮੁੰਡਾ ਥੋੜਾ ਆਫ ਬੀਟ ਹੈ..ਪਰ ਮੰਮੀ ਦੇ ਨਾਲ ਬਹੁਤ ਸਵੀਟ ਹੈ... ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ..ਇਸ ਮੁੰਡੇ ਨੇ ਮੇਰੀ ਜ਼ਿੰਦਗੀ 'ਚ ਕਿੰਨੀਆਂ ਖੁਸ਼ੀਆਂ ਲਿਆਂਦੀਆਂ ਹਨ! ਧੰਨਵਾਦ ਮਾਈ ਹਾਰਟ ਬੀਟ ਹੁਨਰ ਸਿੰਘ’। ਤਸਵੀਰ 'ਚ ਤੁਸੀਂ ਦੇਖ ਸਕਦੇ ਹੋਏ ਗਾਇਕਾ ਹਰਸ਼ਦੀਪ ਨੇ ਆਪਣੇ ਪੁੱਤਰ ਨੂੰ ਹਵਾ ਦੇ 'ਚ ਚੁੱਕਿਆ ਹੋਇਆ। ਹੁਨਰ ਵੀ ਕੈਂਮਰੇ ਵੱਲ ਦੇਖਦੇ ਹੋਏ ਮੁਸਕਾਨ ਦੇ ਰਿਹਾ ਹੈ, ਜੋ ਕਿ ਤਸਵੀਰ ਨੂੰ ਚਾਰ ਚੰਨ ਲਗਾ ਰਹੀ ਹੈ। ਦਰਸ਼ਕਾਂ ਨੂੰ ਮਾਂ-ਪੁੱਤ ਦਾ ਇਹ ਤਸਵੀਰ ਖੂਬ ਪਸੰਦ ਆ ਰਿਹਾ ਹੈ। ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਅਤੇ ਫੈਨਜ਼ ਨੇ ਕਮੈਂਟ ਕਰਕੇ ਹੁਨਰ ਦੀ ਤਾਰੀਫ਼ ਕਰ ਰਹੇ ਹਨ।

PunjabKesari
ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਪਣੇ ਸੂਫ਼ੀਆਨਾ ਅੰਦਾਜ਼ ਅਤੇ ਗਾਇਕੀ ਦੇ ਨਾਲ ਹਰ ਕਿਸੇ ਨੂੰ ਕੀਲਣ ਵਾਲੀ ਇਸ ਗਾਇਕਾ ਨੇ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਨੇ ਅਨੁਸ਼ਕਾ ਸ਼ਰਮਾ, ਕੈਟਰੀਨਾ ਕੈਫ, ਆਲੀਆ ਭੱਟ ਤੋਂ ਇਲਾਵਾ ਕਈ ਹੋਰ ਹਿੰਦੀ ਸਿਨੇਮਾ ਦੀਆਂ ਹੀਰੋਇਨਾਂ ਦੇ ਲਈ ਗੀਤ ਗਾਏ ਹਨ। ਇਸ ਤੋਂ ਇਲਾਵਾ ਉਹ ਸਮੇਂ-ਸਮੇਂ ‘ਤੇ ਆਪਣੇ ਧਾਰਮਿਕ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਰੂਹਾਨੀ ਅਨੰਦ ਦਿੰਦੀ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ‘ਰਾਜ ਗਾਇਕਾ’ ਦੇ ਖਿਤਾਬ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਕਈ ਨਾਮੀ ਐਵਾਰਡ ਵੀ ਆਪਣੀ ਝੋਲੀ ਪਾ ਚੁੱਕੀ ਹੈ।


author

Aarti dhillon

Content Editor

Related News