ਤਾਂ ਇਸ ਕਾਰਨ ਹਰਸ਼ਾਲੀ ਨੇ ਠੁਕਰਾਇਆ ਸੀ ਕੈਟਰੀਨਾ ਦੇ ਬਚਪਨ ਦਾ ਰੋਲ
Tuesday, Feb 16, 2016 - 11:17 AM (IST)

ਮੁੰਬਈ : ਬਾਲੀਵੁੱਡ ਦੀ ਨਵੀਂ ਅਦਾਕਾਰਾ ਹਰਸ਼ਾਲੀ ਮਲਹੋਤਰਾ ਨੇ ਫਿਲਮ ''ਫਿਤੂਰ'' ਵਿਚ ਕੈਟਰੀਨਾ ਕੈਫ ਦੇ ਬਚਪਨ ਦਾ ਰੋਲ ਠੁਕਰਾ ਦਿੱਤਾ ਸੀ। ਹਰਸ਼ਾਲੀ ਮਲਹੋਤਰਾ ਨੇ ਪਿਛਲੇ ਸਾਲ ਆਈ ਫਿਲਮ ''ਬਜਰੰਗੀ ਭਾਈਜਾਨ'' ਵਿਚ ਕੰਮ ਕੀਤਾ ਹੈ।
ਚਰਚਾ ਹੈ ਕਿ ਹਰਸ਼ਾਲੀ ਨੂੰ ਫਿਲਮ ''ਫਿਤੂਰ'' ਵਿਚ ਰੋਲ ਦੀ ਪੇਸ਼ਕਸ਼ ਮਿਲੀ ਸੀ ਪਰ ਉਸ ਨੇ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਅਭਿਸ਼ੇਕ ਕਪੂਰ ਦੇ ਨਿਰਦੇਸ਼ਨ ''ਚ ਬਣੀ ਫਿਲਮ ''ਫਿਤੂਰ'' ਵਿਚ ਹਰਸ਼ਾਲੀ ਨੂੰ ਕੈਟਰੀਨਾ ਕੈਫ ਦੇ ਬਚਪਨ ਦਾ ਕਿਰਦਾਰ ਨਿਭਾਉਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਸ ਨੇ ਸਵੀਕਾਰ ਨਹੀਂ ਕੀਤਾ।
ਦੱਸਿਆ ਜਾਂਦਾ ਹੈ ਕਿ ਹਰਸ਼ਾਲੀ ਦੀ ਮਾਂ ਨੇ ਕਿਹਾ ਕਿ ਇਹੋ ਜਿਹੇ ਕੈਮੀਓਸ ਰੋਲ ਹਰਸ਼ਾਲੀ ਲਈ ਸਹੀ ਨਹੀਂ ਹਨ। ਨਾਲ ਹੀ ਉਹ ਹਰਸ਼ਾਲੀ ਨੂੰ ਓਵਰ ਐਕਸਪੋਜ਼ ਵੀ ਨਹੀਂ ਕਰਨਾ ਚਾਹੁੰਦੀ। ਇਸੇ ਕਾਰਨ ਹਰਸ਼ਾਲੀ ਨੇ ''ਪ੍ਰੇਮ ਰਤਨ ਧਨ ਪਾਇਓ'' ਵਿਚ ਵੀ ਰੋਲ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ।