‘ਹੈਪੀ ਬਰਥਡੇ ਮਾਈ ਲਵ’: ਪਤੀ ਹਰਸ਼ ਲਿੰਬਾਚੀਆ ਨੇ ਪਤਨੀ ਭਾਰਤੀ ਸਿੰਘ ਦੇ ਜਨਮਦਿਨ ’ਤੇ ਕੀਤੀ ਪੋਸਟ ਸਾਂਝੀ

07/03/2022 1:22:59 PM

ਮੁੰਬਈ: ਬਾਲੀਵੁੱਡ ਦੀ ਲਾਫ਼ਟਰ ਕੁਈਨ ਭਾਰਤੀ ਸਿੰਘ ਦਾ ਅੱਜ ਜਨਮਦਿਨ ਹੈ। ਕਾਮੇਡੀਅਨ ਅੱਜ 3 ਜੂਨ ਨੂੰ 38 ਸਾਲ ਦੀ ਹੋ ਗਈ ਹੈ। ਇਸ ਮੌਕੇ ’ਤੇ ਉਨ੍ਹਾਂ ਨੂੰ ਦੇਰ ਰਾਤ ਤੋਂ ਹੀ ਪ੍ਰਸ਼ੰਸਕਾਂ, ਸਿਤਾਰਿਆਂ ਅਤੇ ਨਜ਼ਦੀਕੀਆਂ ਦੀਆਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਇਸ ਦੌਰਾਨ ਭਾਰਤੀ ਦੇ ਪਤੀ ਹਰਸ਼ ਲਿੰਬਾਚੀਆ ਨੇ ਇਕ ਖ਼ਾਸ ਪੋਸਟ ਪਾ ਕੇ ਭਾਰਤੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਆਉਂਦੇ ਹੀ ਵਾਇਰਲ ਹੋ ਗਈ ਹੈ।

PunjabKesari

ਇਹ ਵੀ ਪੜ੍ਹੋ : ਕਰੀਨਾ ਨੇ ਲੰਡਨ ਤੋਂ ਜੇਹ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਇੰਦਰਧਨੁਸ਼ ਦੇਖਦੇ ਹੋਏ ਨਜ਼ਰ ਆਏ ਛੋਟੇ ਨਵਾਬ

ਹਰਸ਼ ਲਿੰਬਾਚੀਆ ਨੇ ਇੰਸਟਾਗ੍ਰਾਮ ਸਟੋਰੀ ’ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਦੇ ਮੇਰੇ ਪਿਆਰੀ ਭਾਰਤੀ ਲਾਫ਼ਟਰ ਕੁਈਨ।’

PunjabKesari

ਇਸ ਤਸਵੀਰ ’ਚ ਭਾਰਤੀ ਪਤੀ ਨੂੰ ਮੋਢੇ ਤੋਂ ਫ਼ੜ ਕੇ ਪਿੱਛੇ ਛਿੱਚਦੀ ਨਜ਼ਰ ਆ ਰਹੀ ਹੈ।ਗ੍ਰੀਨ ਗਾਊਨ ’ਚ ਕਾਮੇਡੀਅਨ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹਰਸ਼ ਲਿੰਬਾਚੀਆ ਬਲੈਕ ਪੈਂਟ ਕੋਰਟ ’ਚ ਸਮਾਰਟ ਆ ਰਹੇ ਹਨ।

ਇਹ ਵੀ ਪੜ੍ਹੋ : ਮੁੰਬਈ ਦੇ ਟ੍ਰੈਫ਼ਿਕ ਅਤੇ ਟੋਇਆ ਤੋਂ ਪਰੇਸ਼ਾਨ ‘ਡ੍ਰੀਮ ਗਰਲ’ ਹੇਮਾ ਮਾਲਿਨੀ, ਕਿਹਾ- ਸੋਚ ਵੀ ਨਹੀਂ ਸਕਦੀ ਕਿ ਗਰਭਵਤੀ...’

PunjabKesari

ਭਾਰਤੀ ਸਿੰਘ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਕਾਮੇਡੀਅਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ’ ਨਾਲ ਕੀਤੀ ਸੀ। ਉਹ ਇਸ ਸ਼ੋਅ ’ਚ ਸੈਕਿੰਡ ਰਨਰ ਅੱਪ ਰਹੀ। ਇਸ ਤੋਂ ਬਾਅਦ ਕਾਮੇਡੀਅਨ ਨੇ ਕਈ ਸ਼ੋਅਜ਼ ’ਚ ਹਿੱਸਾ ਲਿਆ। ਕਾਮੇਡੀਅਨ ਨੇ ‘ਇੰਡੀਆਜ਼ ਗੌਟ ਟੈਲੇਂਟ’, ‘ਇੰਡੀਆਜ਼ ਬੈਸਟ ਡਾਂਸਰ’, ‘ਕਾਮੇਡੀ ਨਾਈਟਸ ਬਚਾਓ’, ‘ਡਾਂਸ ਦੀਵਾਨੇ’, ‘ਹੁਨਰਬਾਜ਼: ਦੇਸ਼ ਦੀ ਸ਼ਾਨ’ ਵਰਗੇ ਸ਼ੋਅ ਹੋਸਟ ਕੀਤੇ। ਕਾਮੇਡੀ ਦੀ ਦੁਨੀਆ ’ਚ ਜਦੋਂ ਉਨ੍ਹਾਂ ਨੇ ਨਾਂ ਕਮਾਇਆ ਤਾਂ ਉਨ੍ਹਾਂ ਦੀ ਕਿਸਮਤ ਕੁਝ ਇਸ ਤਰ੍ਹਾਂ ਬਦਲ ਗਈ ਕਿ ਫਿਰ ਉਨ੍ਹਾਂ ਨੂੰ ਫ਼ਿਲਮਾਂ ਦੇ ਵੀ ਆਫ਼ਰ ਮਿਲੇ। ਭਾਰਤੀ ਨੇ ਅਦਾਕਾਰਾ ਅਕਸ਼ੈ ਕੁਮਾਰ ਦੀਆਂ ਫ਼ਿਲਮਾਂ ‘ਖਿਲਾੜੀ 786’ ਅਤੇ ‘ਸਨਮ ਰੇ’ ’ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ‘ਨੱਚ ਬਲੀਏ’, ‘ਬਿਗ ਬਾਸ’, ‘ਕਿਚਨ ਚੈਂਪੀਅਨ’, ‘ਫ਼ੀਅਰ ਫ਼ੈਕਟਰ: ਖ਼ਤਰੋਂ ਕੇ ਖਿਲਾੜੀ’ ਵਰਗੇ ਕਈ ਸ਼ੋਅਜ਼ ’ਚ ਮਹਿਮਾਨ ਵਜੋਂ ਹਿੱਸਾ ਲੈ ਚੁੱਕੀ ਹੈ।


Gurminder Singh

Content Editor

Related News