ਹਾਰਡੀ ਸੰਧੂ ਤੇ ਵਿੱਕੀ ਕੌਸ਼ਲ ਨੇ ਕੀਤਾ ‘ਕਿਆ ਬਾਤ ਏ’ ਗੀਤ ’ਤੇ ਡਾਂਸ, ਦੇਖੋ ਵੀਡੀਓ

12/20/2022 1:38:50 PM

ਚੰਡੀਗੜ੍ਹ (ਬਿਊਰੋ)– ਹਾਰਡੀ ਸੰਧੂ ਦਾ ਹਾਲ ਹੀ ’ਚ ਗੀਤ ‘ਕਿਆ ਬਾਤ ਏ’ ਫ਼ਿਲਮ ‘ਗੋਵਿੰਦਾ ਨਾਮ ਮੇਰਾ’ ’ਚ ਸੁਣਨ ਨੂੰ ਮਿਲਿਆ ਹੈ। ‘ਗੋਵਿੰਦਾ ਨਾਮ ਮੇਰਾ’ ਫ਼ਿਲਮ ’ਚ ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਤੇ ਭੂਮੀ ਪੇਡਨੇਕਰ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : Year Ender 2022: ਸਾਲ 2022 ਇਨ੍ਹਾਂ ਕਲਾਕਾਰਾਂ ਲਈ ਬਣਿਆ 'ਕਾਲ', ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ

ਹਾਰਡੀ ਸੰਧੂ ਦੇ ਇਸ ਗੀਤ ਨੂੰ ਥੋੜ੍ਹਾ ਬਦਲ ਕੇ ਫ਼ਿਲਮ ਲਈ ਵਰਤਿਆ ਗਿਆ ਹੈ, ਜਿਸ ’ਤੇ ਵਿੱਕੀ ਕੌਸ਼ਲ ਤੇ ਕਿਆਰਾ ਅਡਵਾਨੀ ਨੇ ਸ਼ਾਨਦਾਰ ਡਾਂਸ਼ ਕੀਤਾ ਹੈ।

ਇਸ ਗੀਤ ਨੂੰ ਯੂਟਿਊਬ ’ਤੇ 49 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਹਾਲ ਹੀ ’ਚ ਗਾਇਕ ਹਾਰਡੀ ਸੰਧੂ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਵਿੱਕੀ ਕੌਸ਼ਲ ਨਾਲ ਨਜ਼ਰ ਆ ਰਹੇ ਹਨ।

ਹਾਰਡੀ ਤੇ ਵਿੱਕੀ ‘ਕਿਆ ਬਾਤ ਏ’ ਗੀਤ ’ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਦੋਵਾਂ ਦੀ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹਾਰਡੀ ਦੀ ਇਸ ਵੀਡੀਓ ਨੂੰ 3.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News