ਇਸ ਬੀਮਾਰੀ ਨਾਲ ਜੂਝ ਰਹੀ ਹੈ ਮਿਸ ਯੂਨੀਵਰਸ ਹਰਨਾਜ਼ ਕੌਰ, ਵਧੇ ਭਾਰ ’ਤੇ ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

03/30/2022 3:54:42 PM

ਮੁੰਬਈ (ਬਿਊਰੋ)– 21 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਚੰਡੀਗੜ੍ਹ ਦੀ ਹਰਨਾਜ਼ ਕੌਰ ਸੰਧੂ ਨੇ ਜਦੋਂ ਮਿਸ ਯੂਨੀਵਰਸ 2021 ਦਾ ਖ਼ਿਤਾਬ ਆਪਣੇ ਨਾਂ ਕੀਤਾ ਤਾਂ ਦੁਨੀਆ ਭਰ ’ਚ ਭਾਰਤ ਦੀ ਸ਼ਾਨ ਵੱਧ ਗਈ। ਹਰਨਾਜ਼ ਕੌਰ ਦੇ ਮਿਸ ਯੂਨੀਵਰਸ 2021 ਬਣਨ ’ਤੇ ਪੂਰੇ ਦੇਸ਼ ਨੇ ਇਕੱਠਿਆਂ ਮਿਲ ਕੇ ਜਸ਼ਨ ਮਨਾਇਆ ਸੀ। ਹਰ ਕੋਈ ਉਸ ਪਲ ਖ਼ੁਸ਼ੀ ਨਾਲ ਝੂਮ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਮਿਸ ਯੂਨੀਵਰਸ 2021 ਦਾ ਖ਼ਿਤਾਬ ਆਪਣੇ ਨਾਂ ਕਰਕੇ ਹਰਨਾਜ਼ ਕੌਰ ਨੇ ਬਿਊਟ ਵਿਦ ਬ੍ਰੇਨ ਦਾ ਬੈਸਟ ਉਦਾਹਰਣ ਦੁਨੀਆ ਸਾਹਮਣੇ ਸੈੱਟ ਕੀਤਾ ਹੈ। ਹਰਨਾਜ਼ ਦੇ ਫੈਸ਼ਨ ਸੈਂਸ, ਸਾਈਟਲ ਸਟੇਟਮੈਂਟ, ਇੰਟੈਂਲੀਜੈਂਸ ਤੇ ਹਾਜ਼ਰ ਜਵਾਬੀ ’ਤੇ ਸਿਰਫ ਦੇਸ਼ ਹੀ ਨਹੀਂ, ਸਗੋਂ ਦੁਨੀਆ ਭਰ ਦੇ ਲੋਕ ਫਿਦਾ ਹੋ ਗਏ ਸਨ। ਹਰਨਾਜ਼ ਨੂੰ ਅੱਜ ਵੀ ਪ੍ਰਸ਼ੰਸਕਾਂ ਦਾ ਬੇਸ਼ੁਮਾਰ ਪਿਆਰ ਮਿਲਦਾ ਹੈ।

PunjabKesari

ਪਰ ਮਿਸ ਯੂਨੀਵਰਸ 2021 ਬਣਨ ਦੇ 3 ਮਹੀਨਿਆਂ ਬਾਅਦ ਹੀ ਹਰਨਾਜ਼ ਦਾ ਟਰਾਂਸਫਾਰਮੇਸ਼ਨ ਦੇਖ ਕੇ ਹਰ ਕੋਈ ਹੈਰਾਨ ਹੈ। ਮਿਸ ਯੂਨੀਵਰਸ ਦਾ ਤਾਜ ਜਿੱਤਣ ਦੇ ਕੁਝ ਮਹੀਨਿਆਂ ਬਾਅਦ ਹਰਨਾਜ਼ ਆਪਣੇ ਵੱਧੇ ਭਾਰ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਸੋਸ਼ਲ ਮੀਡੀਆ ’ਤੇ ਕਈ ਲੋਕ ਹਰਨਾਜ਼ ਨੂੰ ਬਾਡੀ ਸ਼ੇਮ ਵੀ ਕਰ ਰਹੇ ਹਨ।

PunjabKesari

ਲੋਕ ਇਹ ਜਾਣਨ ਲਈ ਉਤਸ਼ਾਹਿਤ ਹਨ ਕਿ ਇੰਨੀ ਡੈਡੀਕੇਟਿਡ ਤੇ ਫਿਟਨੈੱਸ ਫ੍ਰੀਕ ਹਰਨਾਜ਼ ਦਾ ਭਾਰ ਇੰਨੇ ਘੱਟ ਸਮੇਂ ’ਚ ਇੰਨਾ ਜ਼ਿਆਦਾ ਕਿਵੇਂ ਵੱਧ ਸਕਦਾ ਹੈ? ਹੁਣ ਹਰਨਾਜ਼ ਨੇ ਖ਼ੁਦ ਆਪਣੇ ਭਾਰ ਵਧਣ ਦਾ ਕਾਰਨ ਦੱਸ ਕੇ ਉਸ ਨੂੰ ਟਰੋਲ ਕਰਨ ਵਾਲਿਆਂ ਦਾ ਮੂੰਹ ਬੰਦ ਕਰ ਦਿੱਤਾ ਹੈ।

PunjabKesari

ਲੈਕਮੇ ਫੈਸ਼ਨ ਵੀਕ 2022 ਦੇ ਸਾਹਮਣੇ ਆਏ ਹਰਨਾਜ਼ ਦੇ ਟਰਾਂਸਫਾਰਮੇਸ਼ਨ ਦੀ ਵੀਡੀਓ ਤੇ ਤਸਵੀਰਾਂ ’ਤੇ ਹੋ ਰਹੀ ਟਰੋਲਿੰਗ ’ਤੇ ਹਰਨਾਜ਼ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਡੀ ਸ਼ੇਮ ਹੋਣ ’ਤੇ ਹਰਨਾਜ਼ ਨੇ ਆਪਣੇ ਇਕ ਤਾਜ਼ਾ ਇੰਟਰਵਿਊ ’ਚ ਕਿਹਾ, ‘ਮੈਨੂੰ ਇਸ ਨਾਲ ਫਰਕ ਨਹੀਂ ਪੈਂਦਾ ਹੈ। ਹਰ ਕਿਸੇ ਨੂੰ ਉਸ ਦੀ ਜ਼ਿੰਦਗੀ ਉਸ ਦੇ ਹਿਸਾਬ ਨਾਲ ਜਿਊਣ ਦਾ ਹੱਕ ਹੈ।’

PunjabKesari

ਚੰਡੀਗੜ੍ਹ ’ਚ ਹੋਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਸ ਨੇ ਟਰੋਲਰਜ਼ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ, ‘ਮੈਂ ਆਪਣੀ ਬਾਡੀ ਦੀ ਇੱਜ਼ਤ ਕਰਦੀ ਹਾਂ। ਮੈਨੂੰ Celiac ਬੀਮਾਰੀ ਹੈ। ਮੈਨੂੰ ਬਾਡੀ ਸ਼ੇਮਿੰਗ ਤੋਂ ਨਫਰਤ ਹੈ। ਲੋਕਾਂ ਨੂੰ ਨਹੀਂ ਪਤਾ ਕਿ ਮੈਨੂੰ ਗਲੂਟੇਨ ਤੋਂ ਐਲਰਜੀ ਹੈ। ਮੈਨੂੰ ਸਟਿਗਮਾ ਬ੍ਰੇਕ ਕਰਨਾ ਪਸੰਦ ਹੈ।’


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News