ਹਰਜੀਤ ਹਰਮਨ ਦਾ ਨਵਾਂ ਗੀਤ ‘ਸਿੱਧੀ ਸਾਦੀ ਜੱਟੀ’ ਰਿਲੀਜ਼

Friday, Feb 09, 2024 - 07:44 PM (IST)

ਹਰਜੀਤ ਹਰਮਨ ਦਾ ਨਵਾਂ ਗੀਤ ‘ਸਿੱਧੀ ਸਾਦੀ ਜੱਟੀ’ ਰਿਲੀਜ਼

ਜਲੰਧਰ (ਸੋਮ)- ਪੰਜਾਬੀ ਸੰਗੀਤਕ ਖੇਤਰ ’ਚ ਸਾਫ-ਸੁਥਰੀ ਤੇ ਸੱਭਿਆਚਾਰਕ ਗਾਇਕੀ ਸਦਕਾ ਪੰਜਾਬੀ, ਪੰਜਾਬ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਰੱਖਣ ਵਾਲਾ ਗਾਇਕ ਹਰਜੀਤ ਹਰਮਨ ਦਾ ਨਵਾਂ ਸਿੰਗਲ ਟਰੈਕ 'ਸਿੱਧੀ ਸਾਦੀ ਜੱਟੀ' ਅੱਜ ਯਾਨੀਕਿ 9 ਫਰਵਰੀ ਨੂੰ ਪੇਸ਼ਕਾਰ ਪਿੰਕੀ ਧਾਲੀਵਾਲ ਤੇ ਮੈਡ ਫ਼ੋਰ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਗਿਆ ਹੈ। 

ਜਾਣਕਾਰੀ ਦਿੰਦਿਆਂ ਨਰਿੰਦਰ ਖੇੜੀਮਾਨੀਆ ਨੇ ਦੱਸਿਆ ਕਿ 'ਸਿੱਧੀ ਸਾਦੀ ਜੱਟੀ' ਗੀਤ ਨੂੰ ਵਿੱਕੀ ਧਾਲੀਵਾਲ ਨੇ ਕਲਮਬੱਧ ਕੀਤਾ ਹੈ। ਇਸ ਗੀਤ ਦਾ ਮਿਊਜ਼ਕ ਅਤੁੱਲ ਸ਼ਰਮਾ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਵੀਡੀਓ ਫਿਲਮਾਂਕਣ ਸਟਾਲਿਨਵੀਰ ਫਿਲਮਜ਼ ਉੱਘੇ ਡਾਇਰੈਕਟਰ ਸਟਾਲਿਨਵੀਰ ਸਿੰਘ ਸਿੱਧੂ ਵੱਲੋਂ ਸੂਟ ਕੀਤਾ ਗਿਆ ਹੈ, ਜੋ ਕਿ ਯੂ ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ’ਤੇ ਵੀ ਚਲਾਇਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News