ਹਰਜ ਨਾਗਰਾ ਸਿੰਗਲ ਟਰੈਕ ''ਆਲ ਨਾਈਟ'' ਨਾਲ ਚਰਚਾ ''ਚ

02/06/2016 6:35:21 PM

ਜਲੰਧਰ (ਸੋਮ) : ਪੰਜਾਬੀ ਦੇ ਮਸ਼ਹੂਰ ਗਾਇਕ ਸੁਖਸ਼ਿੰਦਰ ਸ਼ਿੰਦਾ ਦੇ ''ਦਿਲ ਵਾਰਦਾ'' ਅਤੇ ਬੈਨੀ ਧਾਲੀਵਾਲ ਦੇ ਗੀਤ ''ਰੇਂਜ ਰੋਵਰ'' ਨਾਲ ਹਾਜ਼ਰੀ ਲੁਆ ਚੁੱਕਾ ਸੰਗੀਤਕਾਰ ਹਰਜ ਨਾਗਰਾ ਪਲੇਠੇ ਸਿੰਗਲ ਟਰੈਕ ''ਆਲ ਨਾਈਟ'' ਨਾਲ ਚਰਚਾ ''ਚ ਹੈ। ਵਿੱਕੀ ਨਾਗਰਾ ਅਨੁਸਾਰ ਸਪੀਡ ਰਿਕਾਰਡਜ਼ ਅਤੇ ਇੰਗਲੈਂਡ ਵਿਚ ਮੂਵੀ ਬਾਕਸ ਵਲੋਂ ਰਿਲੀਜ਼ ਹਰਜ ਨਾਗਰਾ ਦੇ ਇਸ ਪਲੇਠੇ ਸਿੰਗਲ ਟਰੈਕ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 
ਉਨ੍ਹਾਂ ਕਿਹਾ ਕਿ ਹਰਜ ਨਾਗਰਾ ਵਲੋਂ ਹੀ ਕਲਮਬੱਧ ਅਤੇ ਸੰਗੀਤਬੱਧ ਇਸ ਗੀਤ ਦਾ ਫਿਲਮਾਂਕਣ ਪ੍ਰਸਿੱਧ ਵੀਡੀਓ ਨਿਰਦੇਸ਼ਕ ਸੁੱਖ ਸੰਘੇੜਾ ਨੇ ਕੀਤਾ ਹੈ। ਸੋਸ਼ਲ ਸਾਈਟਾਂ, ਯੂ-ਟਿਊਬ ਅਤੇ ਫੇਸਬੁੱਕ ''ਤੇ ਇਸ ਗੀਤ ਨੂੰ ਵੱਡੀ ਗਿਣਤੀ ਵਿਚ ਲਾਈਕ ਤੇ ਸ਼ੇਅਰ ਕੀਤਾ ਜਾ ਰਿਹਾ ਹੈ।  


Related News