ਪੰਜਾਬੀ ਅਦਾਕਾਰ ਹਰੀਸ਼ ਵਰਮਾ ਨੂੰ ਸਦਮਾ, ਪਿਤਾ ਦਾ ਦਿਹਾਂਤ

Tuesday, Aug 17, 2021 - 05:34 PM (IST)

ਪੰਜਾਬੀ ਅਦਾਕਾਰ ਹਰੀਸ਼ ਵਰਮਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਹਰੀਸ਼ ਵਰਮਾ ਦੇ ਘਰੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਹਰੀਸ਼ ਵਰਮਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ।

ਹਰੀਸ਼ ਵਰਮਾ ਦੇ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਫ਼ਿਲਮ ਨਿਰਦੇਸ਼ਕ ਹਰਪ੍ਰੀਤ ਸਿੰਘ ਹੈਰੀ ਭੱਟੀ ਨੇ ਆਪਣੇ ਫੇਸਬੁੱਕ ਪੇਜ ’ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਅਫ਼ਗਾਨਿਸਤਾਨ ਦੀ ਦਹਿਸ਼ਤ ਵੇਖ ਪੰਜਾਬੀ ਕਲਾਕਾਰ ਵੀ ਹੈਰਾਨ, ਸੋਸ਼ਲ ਮੀਡੀਆ 'ਤੇ ਕਰ ਰਹੇ ਨੇ ਅਰਦਾਸਾਂ

ਹੈਰੀ ਭੱਟੀ ਨੇ ਪੋਸਟ ’ਚ ਲਿਖਿਆ, ‘ਸਾਡੇ ਸਾਰਿਆਂ ਲਈ ਦੁੱਖ ਦੀ ਖ਼ਬਰ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਹਰੀਸ਼ ਵਰਮਾ ਦੇ ਪਿਤਾ ਜੀ ਸਵਰਗਵਾਸ ਹੋ ਗਏ ਹਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ। ਇਸ ਦੁੱਖ ਦੀ ਘੜੀ ’ਚ ਪੂਰੀ ਫ਼ਿਲਮ ਇੰਡਸਟਰੀ ਉਨ੍ਹਾਂ ਦੇ ਨਾਲ ਖੜ੍ਹੀ ਹੈ।’

ਦੱਸ ਦੇਈਏ ਕਿ ਹਰੀਸ਼ ਵਰਮਾ ਨੇ ਕੁਝ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਕਰਕੇ ਰਿਲੀਜ਼ ਹੋਣ ਤੋਂ ਲਟਕੀ ਆਪਣੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਇਹ ਫ਼ਿਲਮ 10 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਪਿਤਾ ਦੀ ਮੌਤ ਦੀ ਖ਼ਬਰ ਨਾਲ ਹਰੀਸ਼ ਨੂੰ ਵੱਡਾ ਸਦਮਾ ਪੁੱਜਾ ਹੈ। ਫਿਲਹਾਲ ਹਰੀਸ਼ ਦੇ ਪਿਤਾ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News