...ਤਾਂ ਇਸ ਘਟਨਾ ਕਾਰਨ ਹਾਰਡੀ ਸੰਧੂ ਕ੍ਰਿਕਟ ਖਿਡਾਰੀ ਤੋਂ ਬਣੇ ਗਾਇਕ, ਜਾਣੋ ਦਿਲਚਸਪ ਕਿੱਸਾ

09/06/2021 1:42:29 PM

ਜਲੰਧਰ(ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਹਾਰਡੀ ਦਾ ਜਨਮ ਪਟਿਆਲਾ 'ਚ 6 ਸਤੰਬਰ 1986 ਨੂੰ ਹੋਇਆ ਸੀ। ਕਦੇ ਕ੍ਰਿਕੇਟ ਖਿਡਾਰੀ ਰਹੇ ਹਾਰਡੀ ਸੰਧੂ ਦਾ ਗਾਇਕ ਬਣਨ ਤੱਕ ਦਾ ਸਫ਼ਰ ਬੇਹੱਦ ਦਿਲਚਸਪ ਹੈ। ਹਾਰਡੀ ਸੰਧੂ ਦਾ ਅਸਲ ਨਾਂ ਹਰਦਵਿੰਦਰ ਸਿੰਘ ਸੰਧੂ ਹੈ।

PunjabKesari

ਕ੍ਰਿਕੇਟ ਖੇਡਦਿਆਂ ਲੱਗੀ ਸੱਟ ਨੇ ਹਾਰਡੀ ਸੰਧੂ ਨੂੰ ਖਿਡਾਰੀ ਤੋਂ ਗਾਇਕ ਬਣਾ ਦਿੱਤਾ। ਗਾਇਕੀ ਦੇ ਨਾਲ-ਨਾਲ ਹੁਣ ਹਾਰਡੀ ਸੰਧੂ ਨੇ ਬਾਲੀਵੁੱਡ ਵੱਲ ਰੁੱਖ ਕੀਤਾ ਹੈ। ਹਾਰਡੀ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਸਟਾਲਿਸ਼ ਲੁੱਕ ਲਈ ਵੀ ਜਾਣੇ ਜਾਂਦੇ ਹਨ।

PunjabKesari

ਹਾਰਡੀ ਸੰਧੂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਭੀੜ ਤੋਂ ਵੱਖ ਹੋ ਕੇ ਚੱਲਣ ਵਾਲੇ ਹਾਰਡੀ ਸੰਧੂ ਦੇ ਗੀਤ 'ਸੋਚ' ਨੇ ਉਸ ਦੀ ਕਿਸਮਤ ਬਦਲੀ, ਜਿਸ ਤੋਂ ਬਾਅਦ ਹਾਰਡੀ ਸੰਧੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

PunjabKesari
ਹਾਲਾਂਕਿ ਇਸ ਤੋਂ ਪਹਿਲਾਂ ਵੀ ਹਾਰਡੀ ਦੇ 4 ਗੀਤ ਰਿਲੀਜ਼ ਹੋ ਚੁੱਕੇ ਸਨ ਪਰ ਉਸ ਨੂੰ ਪਛਾਣ 'ਸੋਚ' ਗੀਤ ਤੋਂ ਮਿਲੀ। ਹਾਰਡੀ ਸੰਧੂ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ, ਜਿਸ 'ਚ 'ਜੋਕਰ', 'ਸਾਹ', 'ਨਾ ਜੀ ਨਾ', 'ਹੌਰਨ ਬਲੋਅ', 'ਬੈਕ ਬੌਰਨ' ਵਰਗੇ ਕਈ ਗੀਤ ਸ਼ਾਮਲ ਹਨ।

PunjabKesari

ਪੰਜਾਬੀ ਫ਼ਿਲਮਾਂ 'ਚ ਨਹੀਂ ਮਿਲੀ ਕਾਮਯਾਬੀ
ਬੇਸ਼ੱਕ ਹਾਰਡੀ ਸੰਧੂ ਦਾ ਗਾਇਕੀ ਦਾ ਸਫ਼ਰ ਬਹੁਤ ਵਧੀਆ ਰਿਹਾ ਪਰ ਉਹ ਬਤੌਰ ਅਦਾਕਾਰ ਆਪਣੀ ਪਛਾਣ ਨਹੀਂ ਬਣਾ ਸਕੇ। ਆਪਣੇ ਹੁਣ ਤੱਕ ਦੇ ਸਫ਼ਰ 'ਚ ਹਾਰਡੀ ਨੇ ਦੋ ਪੰਜਾਬੀ ਫ਼ਿਲਮਾਂ ਸਾਈਨ ਕੀਤੀਆਂ।

PunjabKesari

'ਯਾਰਾ ਦਾ ਕੈਚ-ਅੱਪ' ਤੇ 'ਮੇਰਾ ਮਾਹੀ' ਨਾਂ ਦੀਆਂ ਇਹ ਦੋਵੇ ਫ਼ਿਲਮਾਂ ਬੁਰੀ ਤਰ੍ਹਾਂ ਫਲਾਪ ਰਹੀਆਂ। ਇਸ ਤੋਂ ਬਾਅਦ ਹਾਰਡੀ ਸੰਧੂ ਨੇ ਕੋਈ ਵੀ ਪੰਜਾਬੀ ਫ਼ਿਲਮ ਸਾਈਨ ਨਹੀਂ ਕੀਤੀ।

PunjabKesari
ਬਾਲੀਵੁੱਡ 'ਚ ਐਂਟਰੀ 
ਹਾਰਡੀ ਸੰਧੂ ਦੀ ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਵੀ ਐਂਟਰੀ ਹੋ ਚੁੱਕੀ ਹੈ। ਹਾਰਡੀ ਸੰਧੂ ਨੇ '83' ਨਾਂ ਦੀ ਹਿੰਦੀ ਫ਼ਿਲਮ ਸਾਈਨ ਕੀਤੀ ਹੈ। ਜਿਸ 'ਚ ਹਾਰਡੀ ਸੰਧੂ ਨੇ ਮਦਨ ਲਾਲ ਦਾ ਕਿਰਦਾਰ ਨਿਭਾਇਆ ਹੈ। ਹਾਰਡੀ ਦੀ ਇਹ ਫ਼ਿਲਮ ਪਿਛਲੇ ਸਾਲ ਅਪ੍ਰੈਲ ਮਹੀਨੇ ਰਿਲੀਜ਼ ਹੋਣੀ ਸੀ ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਹ ਫ਼ਿਲਮ ਰਿਲੀਜ਼ ਨਾ ਹੋ ਸਕੀ।

PunjabKesari


sunita

Content Editor

Related News