ਹਾਰਦਿਕ ਪੰਡਯਾ ਨੂੰ ਸਤਾ ਰਹੀ ਹੈ ਆਪਣੇ ਪੁੱਤਰ ਦੀ ਯਾਦ, ਵੀਡੀਓ ਸ਼ੇਅਰ ਕਰਕੇ ਕੀਤਾ ਜਨਮਦਿਨ ਵਿਸ਼

Tuesday, Jul 30, 2024 - 11:16 AM (IST)

ਹਾਰਦਿਕ ਪੰਡਯਾ ਨੂੰ ਸਤਾ ਰਹੀ ਹੈ ਆਪਣੇ ਪੁੱਤਰ ਦੀ ਯਾਦ, ਵੀਡੀਓ ਸ਼ੇਅਰ ਕਰਕੇ ਕੀਤਾ ਜਨਮਦਿਨ ਵਿਸ਼

ਮੁੰਬਈ- ਹਾਲ ਹੀ 'ਚ ਸਰਬੀਆਈ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਅਤੇ ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਨੇ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਹੈ। ਹਾਲਾਂਕਿ ਅੱਜ ਹਾਰਦਿਕ ਅਤੇ ਨਤਾਸ਼ਾ ਦੇ ਬੇਟੇ ਅਗਸਤਿਆ ਦਾ ਜਨਮਦਿਨ ਹੈ। ਜੀ ਹਾਂ, ਅੱਜ ਯਾਨੀ 30 ਜੁਲਾਈ ਨੂੰ ਅਗਸਤਿਆ ਚਾਰ ਸਾਲ ਦੇ ਹੋ ਗਏ ਹਨ। ਨਤਾਸ਼ਾ ਨੇ ਆਪਣੇ ਬੇਟੇ ਨੂੰ ਲੈ ਕੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਹੈ ਪਰ ਹਾਰਦਿਕ ਦਾ ਆਪਣੇ ਬੇਟੇ ਲਈ ਪਿਆਰ ਇਕ ਵਾਰ ਫਿਰ ਤੋਂ ਵਧ ਗਿਆ ਹੈ।ਹਾਰਦਿਕ ਨੇ ਬੇਟੇ ਅਗਸਤਿਆ ਦੇ ਜਨਮਦਿਨ 'ਤੇ ਇਕ ਬਹੁਤ ਹੀ ਪਿਆਰਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕ੍ਰਿਕਟਰ ਨੇ ਇਸ ਦੇ ਕੈਪਸ਼ਨ 'ਚ ਲਿਖਿਆ ਹੈ, 'You keep me going every single day! Happy birthday to my partner in crime, my whole heart, my Agu ❤️ Love you beyond words 🥰🥰🥰। ਜੇਕਰ ਵੀਡੀਓ ਦੀ ਗੱਲ ਕਰੀਏ ਤਾਂ ਇਸ ਵੀਡੀਓ 'ਚ ਪਿਤਾ-ਪੁੱਤਰ ਦੀ ਖਾਸ ਸਾਂਝ ਨਜ਼ਰ ਆ ਰਹੀ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਹਾਰਦਿਕ ਆਪਣੇ ਬੇਟੇ ਨਾਲ ਕਾਫੀ ਮਸਤੀ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Hardik Himanshu Pandya (@hardikpandya93)

ਇਸ ਤੋਂ ਪਹਿਲਾਂ ਵੀ ਹਾਰਦਿਕ ਨੇ ਨਤਾਸ਼ਾ ਦੀ ਪੋਸਟ 'ਤੇ ਕੁਮੈਂਟ ਕੀਤਾ ਸੀ। ਜੀ ਹਾਂ, ਨਤਾਸ਼ਾ ਨੇ ਇੰਸਟਾਗ੍ਰਾਮ 'ਤੇ ਆਪਣੇ ਬੇਟੇ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਤੇ ਹਾਰਦਿਕ ਨੇ ਕੁਮੈਂਟ ਕੀਤਾ ਸੀ। ਹਾਰਦਿਕ ਦੇ ਕੁਮੈਂਟ ਨੂੰ ਦੇਖ ਕੇ ਲੋਕਾਂ ਨੇ ਕਿਹਾ ਕਿ ਕ੍ਰਿਕਟਰ ਨੂੰ ਆਪਣੇ ਬੇਟੇ ਦੀਆਂ ਯਾਦਾਂ ਨੇ ਸਤਾਇਆ ਹੋਇਆ ਹੈ। ਹੁਣ ਭਾਈ, ਪਿਉ-ਪੁੱਤ ਦਾ ਰਿਸ਼ਤਾ ਕੁਝ ਇਸ ਤਰ੍ਹਾਂ ਦਾ ਹੈ। ਹਾਰਦਿਕ ਅਕਸਰ ਇੰਸਟਾਗ੍ਰਾਮ 'ਤੇ ਆਪਣੇ ਬੱਚੇ ਨਾਲ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ।


author

Priyanka

Content Editor

Related News