ਕ੍ਰਿਕਟਰ ਹਰਭਜਨ ਸਿੰਘ ਦਾ ਫੈਨਜ਼ ਲਈ ਵੱਡਾ ਤੋਹਫ਼ਾ, ਜਲਦ ਕਰ ਰਹੇ ਹਨ ਵਾਪਸੀ

Wednesday, Nov 06, 2024 - 11:28 AM (IST)

ਮੁੰਬਈ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਮੌਜੂਦਾ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ ਹੈ। ਉਹ ਫਿਰ ਤੋਂ ਵੱਡੇ ਪਰਦੇ 'ਤੇ ਧਮਾਕਾ ਕਰਨ ਜਾ ਰਹੇ ਹਨ, ਉਨ੍ਹਾਂ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਾਬਕਾ ਆਫ ਸਪਿਨਰ ਅਤੇ ਕੁਮੈਂਟੇਟਰ ਨੇ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ੀ ਦਾ ਮੌਕਾ ਦਿੱਤਾ ਹੈ। ਪੰਜਾਬ ਦੇ 44 ਸਾਲਾ ਹਰਭਜਨ ਇਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ।

ਇਸ ਫਿਲਮ 'ਚ ਨਜ਼ਰ ਆਉਣਗੇ ਹਰਭਜਨ ਸਿੰਘ 
ਹਰਭਜਨ ਸਿੰਘ ਨੇ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ, 'ਡਾਇਰੈਕਟਰ ਜੌਨ ਅਤੇ ਉਨ੍ਹਾਂ ਦੀ ਟੀਮ ਨਾਲ ਇਕ ਵਾਰ ਫਿਰ ਤੋਂ ਕੰਮ ਕਰਨ ਲਈ ਉਤਸ਼ਾਹਿਤ ਹਾਂ, ਇਹ ਫਿਲਮ ਸਾਰਿਆਂ ਲਈ ਕਾਫੀ ਮਨੋਰੰਜਨ ਹੋਵੇਗੀ, ਤਿਆਰ ਹੋ ਜਾਓ'। ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਨਾਮ 'ਸੇਵੀਅਰ' ਹੈ ਅਤੇ ਇਸ ਫਿਲਮ ਵਿੱਚ ਹਰਭਜਨ ਇੱਕ ਡਾਕਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਉਨ੍ਹਾਂ ਦਾ ਨਾਂ ਡਾਕਟਰ ਜੇਮਸ ਮਲਹੋਤਰਾ ਹੈ। ਹਾਲਾਂਕਿ ਫਿਲਮ ਦੇ ਬਾਰੇ 'ਚ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਕਦੋਂ ਰਿਲੀਜ਼ ਹੋਵੇਗੀ, ਪਰ ਜਲਦ ਹੀ ਅਪਡੇਟ ਦੀ ਉਮੀਦ ਹੈ।

 

 
 
 
 
 
 
 
 
 
 
 
 
 
 
 
 

A post shared by Harbhajan Turbanator Singh (@harbhajan3)

ਹਰਭਜਨ ਸਿੰਘ ਦਾ ਐਕਟਿੰਗ ਕੈਰੀਅਰ

ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਘਰੇਲੂ ਟੀ-20 ਲੀਗ ਵਿੱਚ ਚੇਨਈ ਲਈ ਖੇਡਦੇ ਹੋਏ ਤਮਿਲ ਦਰਸ਼ਕਾਂ ਵਿੱਚ ਇੱਕ ਪਸੰਦੀਦਾ ਸਟਾਰ ਬਣ ਗਿਆ। ਹਰਭਜਨ ਸਿੰਘ ਨੇ ਕਈ ਤਾਮਿਲ ਕਵਿਤਾਵਾਂ ਵੀ ਲਿਖੀਆਂ। ਇਸ ਤੋਂ ਬਾਅਦ ਹਰਭਜਨ ਸਿੰਘ ਨੂੰ ਤਾਮਿਲ ਫਿਲਮਾਂ 'ਚ ਕੰਮ ਕਰਨ ਦੇ ਆਫਰ ਮਿਲੇ ਅਤੇ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਕੋਲੀਵੁੱਡ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਹ ਫਿਲਮ ਉਨ੍ਹਾਂ ਦੇ ਤਮਿਲ ਪ੍ਰਸ਼ੰਸਕਾਂ ਲਈ ਇੱਕ ਤੋਹਫਾ ਹੈ, ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਸਾਈਕੋ ਥ੍ਰਿਲਰ ਫਿਲਮ ਹੈ।ਹਰਭਜਨ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਿੰਦੀ ਫਿਲਮਾਂ ਵਿੱਚ ਕੁਝ ਖਾਸ ਭੂਮਿਕਾਵਾਂ ਨਾਲ ਕੀਤੀ। ਇਸ ਤੋਂ ਬਾਅਦ ਹਰਭਜਨ ਸਿੰਘ ਨੇ ਤਾਮਿਲ ਫਿਲਮ 'ਫਰੈਂਡਸ਼ਿਪ' 'ਚ ਮੁੱਖ ਭੂਮਿਕਾ ਨਿਭਾਈ। ਜਿਸ ਦਾ ਨਿਰਦੇਸ਼ਨ ਜੌਨ ਪਾਲ ਰਾਜ ਅਤੇ ਸ਼ਾਮ ਸੂਰਿਆ ਨੇ ਕੀਤਾ ਸੀ। ਹਰਭਜਨ ਸਿੰਘ ਨੇ ਤਾਮਿਲ ਫਿਲਮ 'ਡਿੱਕੀਲੋਨਾ' 'ਚ ਵੀ ਖਾਸ ਭੂਮਿਕਾ ਨਿਭਾਈ ਸੀ। ਜਿਸ ਵਿੱਚ ਸੰਤਨਮ ਮੁੱਖ ਭੂਮਿਕਾ ਵਿੱਚ ਸਨ।

ਹਰਭਜਨ ਸਿੰਘ ਦਾ ਕ੍ਰਿਕਟ ਕਰੀਅਰ

ਹਰਭਜਨ ਸਿੰਘ ਨੇ ਭਾਰਤ ਲਈ 236 ਵਨਡੇ, 103 ਟੈਸਟ ਅਤੇ 28 ਟੀ-20 ਮੈਚ ਖੇਡੇ ਹਨ। ਉਸਨੂੰ ਦਸਤਾਰਧਾਰੀ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ 417 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ ਵਨਡੇ 'ਚ 269 ਵਿਕਟਾਂ ਲਈਆਂ ਹਨ। ਭੱਜੀ ਨੇ ਟੀ-20 'ਚ ਵੀ 25 ਵਿਕਟਾਂ ਆਪਣੇ ਨਾਂ ਕਰ ਲਈਆਂ ਹਨ। ਟੈਸਟ 'ਚ ਉਨ੍ਹਾਂ ਦੇ ਨਾਂ 2 ਸੈਂਕੜੇ ਹਨ। ਉਸ ਨੇ ਬੱਲੇ ਨਾਲ 3000 ਤੋਂ ਵੱਧ ਦੌੜਾਂ ਵੀ ਬਣਾਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News